14.28C Vancouver
ADS

Sep 28, 2026 2:44 PM - Connect Newsroom - Ramandeep Kaur with files from The Canadian Press

ਕੈਲਗਰੀ ’ਚ ਅੱਜ ਇਕੱਠੇ ਹੋਣਗੇ ਐਲਬਰਟਾ ਤੇ ਓਨਟਾਰੀਓ ਦੇ ਪ੍ਰੀਮੀਅਰ, ਊਰਜਾ ਨੀਤੀ ’ਤੇ ਕਰਨਗੇ ਚਰਚਾ

Share On
alberta-ontario-premiers-to-discuss-energy-policy-in-calgary
Alberta and Ontario premiers Danielle Smith and Doug Ford are set to discuss Canada’s energy policy and expanding access to domestic and global markets in Calgary. (Photo: The Canadian Press)

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਕੈਲਗਰੀ ਵਿਚ ਕੈਨੇਡਾ ਦੀ ਐਨਰਜੀ ਅਤੇ ਕੁਦਰਤੀ ਸਾਧਨਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਸਬੰਧੀ ਗੱਲਬਾਤ ਕਰਨਗੇ। ਪ੍ਰੀਮੀਅਰ ਸਮਿਥ ਦਾ ਮੁੱਖ ਧਿਆਨ ਇਸ ਗੱਲ 'ਤੇ ਹੈ ਕਿ ਅਲਬਰਟਾ ਦੇ ਤੇਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਕਿਵੇਂ ਪਹੁੰਚਾਇਆ ਜਾਵੇ ਅਤੇ ਉੱਥੋਂ ਅੱਗੇ ਏਸ਼ੀਆ ਦੇ ਬਾਜ਼ਾਰਾਂ ਤੱਕ ਕਿਵੇਂ ਭੇਜਿਆ ਜਾਵੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਜਾਰੀ ਟੈਰਿਫ ਵਾਰ ਦਾ ਸਾਹਮਣਾ ਕਰ ਰਿਹਾ ਹੈ।

ਇਸ ਮਾਮਲੇ 'ਤੇ ਦੋਹਾਂ ਨੇਤਾਵਾਂ ਦੀ ਰਣਨੀਤੀ ਵਿੱਚ ਕੁਝ ਫਰਕ ਦੇਖਣ ਨੂੰ ਮਿਲਿਆ ਹੈ, ਜਿੱਥੇ ਸਮਿਥ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਚੱਲ ਰਹੀ ਟੈਰਿਫ ਜੰਗ ਵਿੱਚ ਤੇਲ ਨੂੰ ਹਥਿਆਰ ਜਾਂ ਲੀਵਰ ਵਜੋਂ ਵਰਤਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਉੱਥੇ ਹੀ ਡੱਗ ਫੋਰਡ ਦਾ ਜਨਤਕ ਤੌਰ 'ਤੇ ਇਹ ਮੰਨਣਾ ਹੈ ਕਿ ਤੇਲ ਨੂੰ ਗੱਲਬਾਤ ਦੀ ਮੇਜ਼ ਤੋਂ ਬਾਹਰ ਨਹੀਂ ਰੱਖਣਾ ਚਾਹੀਦਾ।

ਹਾਲਾਂਕਿ, ਦੋਵੇਂ ਨੇਤਾ ਇਸ ਗੱਲ 'ਤੇ ਪੂਰੀ ਤਰ੍ਹਾਂ ਸਹਿਮਤ ਹਨ ਕਿ ਕੈਨੇਡਾ ਦੇ ਅੰਦਰ ਹੀ ਤੇਲ ਦੀ ਸਪਲਾਈ ਅਤੇ ਵਹਾਅ ਨੂੰ ਹੋਰ ਵਧੀਆ ਬਣਾਉਣ ਦੀ ਬਹੁਤ ਲੋੜ ਹੈ।

Latest news

sunil-jakhar-seeks-nia-probe-into-lpu-unrest
Punjabi

ਸੁਨੀਲ ਜਾਖੜ ਨੇ LPU ਘਟਨਾਵਾਂ ਦੀ NIA ਜਾਂਚ ਦੀ ਕੀਤੀ ਮੰਗ

ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਲੁਕੇ ਤੱਤਾਂ ਦੀ ਪਛਾਣ ਲਈ ਐਨ.ਆਈ.ਏ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸ਼ਮੂਲੀਅਤ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਜਾਂਚ ਦਾ ਵਿਸ਼ਾ ਹੈ।
surrey-dasmesh-darbar-gurdwara-elections-all-five-sarb-sanjhe-panthak-front-candidates-elected
Punjabi

ਦਸਮੇਸ਼ ਦਰਬਾਰ ਗੁਰਦੁਆਰਾ ਚੋਣਾਂ: ਸਰਬ ਸਾਂਝੇ ਪੰਥਕ ਫਰੰਟ ਦੇ ਪੰਜੇ ਉਮੀਦਵਾਰ ਜੇਤੂ

ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀਆਂ ਡਾਇਰੈਕਟਰ ਚੋਣਾਂ ਵਿਚ ਸਰਬ ਸਾਂਝੇ ਪੰਥਕ ਫਰੰਟ ਦੇ ਪੰਜੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਸ ਵਿਚੋਂ ਜਗਤਾਰ ਸਿੰਘ ਸੰਧੂ ਨੂੰ ਸਭ ਤੋਂ ਵੱਧ 159 ਵੋਟਾਂ ਮਿਲੀਆਂ ਹਨ। ਸ਼ਨੀਵਾਰ ਨੂੰ ਹੋਈ ਵੋਟਿੰਗ ਵਿਚ ਕੁੱਲ 313 ਮੈਂਬਰਾਂ ਵਿਚੋਂ 281 ਨੇ ਹਿੱਸਾ ਲਿਆ।
u-s-restrictions-on-canadian-alcohol-dairy-and-motorcycles-take-effect-tuesday
Punjabi

ਕੈਨੇਡੀਅਨ ਸ਼ਰਾਬ, ਡੇਅਰੀ ਤੇ ਮੋਟਰਸਾਈਕਲਾਂ ’ਤੇ ਅਮਰੀਕੀ ਰੋਕ 29 ਸਤੰਬਰ ਤੋਂ ਲਾਗੂ

ਕੈਨੇਡੀਅਨ ਸ਼ਰਾਬ, ਡੇਅਰੀ ਅਤੇ ਮੋਟਰਸਾਈਕਲ ਦੇ ਅਮਰੀਕਾ ਵਿਚ ਦਾਖ਼ਲ ਹੋਣ 'ਤੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਰੋਕ 29 ਸਤੰਬਰ ਯਾਨੀ ਮੰਗਲਵਾਰ ਨੂੰ ਲਾਗੂ ਹੋਣ ਜਾ ਰਹੀ ਹੈ। ਇਸ ਸੂਚੀ ਵਿਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਵਿਸਕੀ, ਬੀਅਰ, ਵਾਈਨ, ਵੋਡਕਾ, ਰਮ ਅਤੇ ਟਕੀਲਾ ਵਰਗੇ ਪ੍ਰੋ਼ਡਕਟਸ ਸ਼ਾਮਲ ਹਨ। ਕੈਨੇਡਾ ਦੇ ਵਪਾਰ ਕਮਿਸ਼ਨਰ ਸਰਵਿਸ ਦਫ਼ਤਰ ਅਨੁਸਾਰ ਸਾਲ 2023 ਵਿਚ ਲਗਭਗ $1.36 ਬਿਲੀਅਨ ਦੀ ਸ਼ਰਾਬ ਐਕਸਪੋਰਟ ਕੀਤੀ ਗਈ ਸੀ, ਜਿਸ ਦਾ 90 ਫੀਸਦੀ ਹਿੱਸਾ ਇਕੱਲੇ ਅਮਰੀਕਾ ਗਿਆ ਸੀ।
alberta-ontario-premiers-to-discuss-energy-policy-in-calgary
Punjabi

ਕੈਲਗਰੀ ’ਚ ਅੱਜ ਇਕੱਠੇ ਹੋਣਗੇ ਐਲਬਰਟਾ ਤੇ ਓਨਟਾਰੀਓ ਦੇ ਪ੍ਰੀਮੀਅਰ, ਊਰਜਾ ਨੀਤੀ ’ਤੇ ਕਰਨਗੇ ਚਰਚਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਕੈਲਗਰੀ ਵਿਚ ਕੈਨੇਡਾ ਦੀ ਐਨਰਜੀ ਅਤੇ ਕੁਦਰਤੀ ਸਾਧਨਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਸਬੰਧੀ ਗੱਲਬਾਤ ਕਰਨਗੇ। ਪ੍ਰੀਮੀਅਰ ਸਮਿਥ ਦਾ ਮੁੱਖ ਧਿਆਨ ਇਸ ਗੱਲ 'ਤੇ ਹੈ ਕਿ ਅਲਬਰਟਾ ਦੇ ਤੇਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਕਿਵੇਂ ਪਹੁੰਚਾਇਆ ਜਾਵੇ ਅਤੇ ਉੱਥੋਂ ਅੱਗੇ ਏਸ਼ੀਆ ਦੇ ਬਾਜ਼ਾਰਾਂ ਤੱਕ ਕਿਵੇਂ ਭੇਜਿਆ ਜਾਵੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਜਾਰੀ ਟੈਰਿਫ ਵਾਰ ਦਾ ਸਾਹਮਣਾ ਕਰ ਰਿਹਾ ਹੈ।
canadas-anita-anand-calls-for-greater-strategic-autonomy-diversification-at-un-general-assembly
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਲਾਏ ਅਮਰੀਕਾ 'ਤੇ ਨਿਸ਼ਾਨੇ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਇਜਲਾਸ ਵਿਚ ਬਿਨਾਂ ਨਾਂ ਲਏ ਅਮਰੀਕਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸ਼ਨੀਵਾਰ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਸ਼ਵ ਹੁਣ ਇੱਕ ਨਵੇਂ disorder ਵਿਚੋਂ ਗੁਜ਼ਰ ਰਿਹਾ ਹੈ, ਜਿੱਥੇ ਵੱਡੀਆਂ ਤਾਕਤਾਂ ਗਲੋਬਲ ਆਰਥਿਕ ਸਹਿਯੋਗ ਤੋਂ ਪਿੱਛੇ ਹਟ ਰਹੀਆਂ ਹਨ ਅਤੇ ਆਰਥਿਕ ਏਕੀਕਰਨ ਨੂੰ ਤੋੜ ਰਹੀਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link