Jun 29, 2022 4:26 PM - ANI

ਸੁਪਰੀਮ ਕੋਰਟ ਵੱਲੋਂ ਮਹਾਰਾਸ਼ਟਰ ਦੇ ਗਵਰਨਰ ਦੇ ਆਦੇਸ਼ 'ਤੇ ਰੋਕ ਲਾਉਣ ਤੋਂ ਇਨਕਾਰ ਕਰਨ ਮਗਰੋਂ ਉਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਉਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਕਾਂਗਰਸ, ਐੱਨ. ਸੀ. ਪੀ. ਗਠਜੋੜ ਸਰਕਾਰ ਦਾ ਫਲੋਰ ਟੈਸਟ ਕਰਵਾਉਣ ਲਈ ਭਲਕੇ ਯਾਨੀ 30 ਜੂਨ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਹੁਕਮ ਦਿੱਤਾ ਸੀ।
ਠਾਕਰੇ ਨੇ ਆਪਣੇ ਅਸਤੀਫੇ ਦਾ ਐਲਾਨ ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਐਲਾਨ ਕੀਤਾ, ''ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।''
ਉਨ੍ਹਾਂ ਕਿਹਾ ਕਿ ਮੈਂ ਜਿਵੇਂ ਅਚਾਨਕ ਸੱਤਾ ਵਿਚ ਆਇਆ ਸੀ, ਉਸੇ ਤਰ੍ਹਾਂ ਬਾਹਰ ਜਾ ਰਿਹਾ ਹਾਂ। ਮੈਂ ਹਮੇਸ਼ਾ ਲਈ ਦੂਰ ਨਹੀਂ ਜਾ ਰਿਹਾ, ਮੈਂ ਇੱਥੇ ਹੀ ਰਹਾਂਗਾ ਅਤੇ ਇੱਕ ਵਾਰ ਫਿਰ ਸ਼ਿਵ ਸੈਨਾ ਭਵਨ ਵਿਚ ਬੈਠਾਂਗਾ। ਮੈਂ ਆਪਣੇ ਸਾਰੇ ਲੋਕਾਂ ਨੂੰ ਇਕੱਠਾ ਕਰਾਂਗਾ। ਮੈਂ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਵਜੋਂ ਅਸਤੀਫ਼ਾ ਦੇ ਰਿਹਾ ਹਾਂ।




