16.91C Vancouver
ADS

May 25, 2022 4:37 PM - ANI

ਯੂ. ਕੇ. ਦੇ ਪ੍ਰਧਾਨ ਮੰਤਰੀ ਨੇ ਡਾਊਨਿੰਗ ਸਟ੍ਰੀਟ ਲਾਕਡਾਊਨ ਪਾਰਟੀ ਦੀ ਲਈ ਜ਼ਿੰਮੇਵਾਰੀ

Share On
uk-pm-boris-johnson-takes-responsibility-for-downing-street-lockdown-parties
UK PM takes responsibility for Downing Street lockdown parties_ANI

ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਕੋਵਿਡ-19 ਲਾਕਡਾਊਨ ਦੌਰਾਨ ਡਾਊਨਿੰਗ ਸਟ੍ਰੀਟ 'ਤੇ ਹੋਈਆਂ ਸ਼ਰਾਬ ਪਾਰਟੀਆਂ ਲਈ ਉਹ ਜ਼ਿੰਮੇਵਾਰ ਹਨ।

ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਲਾਕਡਾਊਨ ਪਾਰਟੀਆਂ ਦੀ ਅੰਦਰੂਨੀ ਜਾਂਚ ਦੀ ਨਵੀਂ ਰਿਪੋਰਟ ਜਾਰੀ ਕਰਨ ਮਗਰੋਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਹ ਬਿਆਨ ਸਾਹਮਣੇ ਆਇਆ ਹੈ। ਕੈਬਨਿਟ ਅਧਿਕਾਰੀ ਸੂ ਗ੍ਰੇ ਦੀ ਅਗਵਾਈ ਵਿਚ ਜਾਂਚ ਕਮੇਟੀ ਬਠਾਈ ਗਈ ਸੀ। ਜਾਂਚ ਕਮੇਟੀ ਨੇ 31 ਜਨਵਰੀ ਦੀ ਉਸ ਰਿਪੋਰਟ 'ਤੇ ਮੋਹਰ ਲਾਈ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਡਾਊਨਿੰਗ ਸਟ੍ਰੀਟ ਵਿਚ ਕੁਝ ਇਕੱਠਾਂ ਨੇ ਲਾਕਡਾਊਨ ਨਿਯਮਾਂ ਨੂੰ ਤੋੜਿਆ ਹੈ ਅਤੇ ਇਨ੍ਹਾਂ ਨੂੰ ਅਜਿਹਾ ਨਹੀਂ ਹੋਣਾ ਚਾਹੀਦਾ ਸੀ।

ਬੋਰਿਸ ਜੌਨਸਨ ਨੇ ਕਿਹਾ ਕਿ ਉਹ 19 ਜੂਨ, 2020 ਨੂੰ ਕੀਤੇ ਗਏ ਇਕੱਠ ਲਈ ਸੰਸਦ ਅਤੇ ਦੇਸ਼ ਤੋਂ ਮਾਫੀ ਮੰਗ ਕੇ ਦਿਨ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ। ਪੀ. ਐੱਮ. ਜੌਨਸਨ ਨੂੰ ਜੁਰਮਾਨੇ ਦਾ ਨੋਟਿਸ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਉਸ ਹਰ ਚੀਜ਼ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਜੋ ਮੇਰੇ ਸਾਹਮਣੇ ਵਾਪਰੀ ਸੀ। ਉੱਥੇ ਹੀ, ਅਸਤੀਫੇ ਦੀਆਂ ਉੱਠ ਰਹੀਆਂ ਮੰਗਾਂ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਸਰਕਾਰ ਕੰਮ ਕਰਨਾ ਜਾਰੀ ਰੱਖੇਗੀ, ਯਾਨੀ ਉਨ੍ਹਾਂ ਅਸਤੀਫਾ ਦੇਣ ਤੋਂ ਮਨ੍ਹਾ ਕੀਤਾ ਹੈ।

Latest news

more-flexibility-for-development-charges-will-unlock-more-homes-for-people
Punjabi

ਸਰੀ, ਵੈਨਕੂਵਰ ਸਮੇਤ ਸੂਬੇ ਭਰ ਵਿਚ ਵਧੇਰੇ ਕਿਫਾਇਤੀ ਘਰਾਂ ਨੂੰ ਬੂਸਟ ਕਰਨ ਲਈ ਰਵੀ ਕਾਹਲੋਂ ਨੇ ਕੀਤਾ ਐਲਾਨ

ਸਰੀ, ਵੈਨਕੂਵਰ ਸਮੇਤ ਸੂਬੇ ਭਰ ਵਿਚ ਵਧੇਰੇ ਕਿਫਾਇਤੀ ਘਰਾਂ ਨੂੰ ਬੂਸਟ ਦੇਣ ਲਈ ਬੀਸੀ ਦੇ ਹਾਊਸਿੰਗ ਮਿਨਿਸਟਰ ਰਵੀ ਕਾਹਲੋਂ ਨੇ ਬਿਲਡਰ ਲਈ ਵਿਕਾਸ ਲਾਗਤ ਖਰਚਾ ਅਤੇ ਸੁਵਿਧਾ ਲਾਗਤ ਚਾਰਜ ਰੈਗੂਲੇਸ਼ਨ ਵਿਚ ਪਰਿਵਰਤਨ ਕਰਨ ਦਾ ਐਲਾਨ ਕੀਤਾ ਹੈ।
sean-diddy-combs-acquitted-of-most-serious-charges-convicted-of-prostitution-related-offenses
Punjabi

ਤਸਕਰੀ ਦੇ ਗੰਭੀਰ ਦੋਸ਼ਾਂ ਤੋਂ ਬਰੀ ਹੋਇਆ ਸ਼ੌਨ ਡਿਡੀ ਕੋਂਬਸ, ਪ੍ਰਾਸਟੀਟਿਊਸ਼ਨ ਦੇ ਮਾਮਲੇ 'ਚ ਦੋਸ਼ੀ

ਅਮਰੀਕੀ ਰੈਪਰ -ਸ਼ੌਨ ਡਿਡੀ ਨੂੰ ਨਿਊਯਾਰਕ ਕੋਰਟ ਨੇ ਸਾਬਕਾ ਸਾਥੀ ਕੈਸੈਂਡਰਾ ਵੈਂਚੁਰਾ ਅਤੇ ਇੱਕ ਹੋਰ ਔਰਤ ਜੇਨ ਨੂੰ ਜਿਨਸੀ ਗਤੀਵਿਧੀ ਵਿਚ ਧਕੇਲਣ ਦਾ ਦੋਸ਼ੀ ਪਾਇਆ ਹੈ। ਡਿਡੀ ਨੂੰ ਇਸ ਮਾਮਲੇ ਵਿਚ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
applications-for-the-bc-governments-free-ivf-program-can-be-made-today
Punjabi

ਬੀ. ਸੀ. ਸਰਕਾਰ ਦੇ ਮੁਫ਼ਤ ਆਈ.ਵੀ.ਐਫ. ਪ੍ਰੋਗਰਾਮ ਲਈ ਅੱਜ ਤੋਂ ਕੀਤਾ ਜਾ ਸਕਦਾ ਹੈ ਅਪਲਾਈ

ਬੀ. ਸੀ. ਸਰਕਾਰ ਦੇ ਮੁਫ਼ਤ ਆਈ.ਵੀ.ਐਫ. ਪ੍ਰੋਗਰਾਮ ਲਈ ਅੱਜ ਤੋਂ ਅਪਲਾਈ ਕੀਤਾ ਜਾ ਸਕਦਾ ਹੈ, ਇਸ ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਜੋ ਮਾਂ-ਪਿਓ ਬਣਨ ਲਈ ਉਤਸੁਕ ਹਨ।
indigo-airlines-starts-direct-flight-from-adampur-to-mumbai
Punjabi

ਜਲੰਧਰ ਤੋਂ ਮੁੰਬਈ ਦੀ ਫਲਾਈਟ ਸ਼ੁਰੂ, ਇੰਦਰਪ੍ਰੀਤ ਕੌਰ ਨੂੰ ਮਿਲਿਆ ਇਸ ਦੀ ਪਹਿਲੀ ਪਾਇਲਟ ਹੋਣ ਦਾ ਮਾਣ

ਪੰਜਾਬ ਦੇ ਜਲੰਧਰ ਤੋਂ ਇੰਡੀਗੋ ਏਅਰਲਾਈਨਜ਼ ਨੇ ਅੱਜ ਯਾਨੀ 2 ਜੁਲਾਈ ਤੋਂ ਮੁੰਬਈ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਜਲੰਧਰ-ਮੁੰਬਈ ਵਿਚਕਾਰ ਚੱਲਣ ਵਾਲੀ ਇਸ ਉਡਾਣ ਦਾ ਸਿੱਖ ਸ਼ਰਧਾਲੂਆਂ ਨੂੰ ਕਾਫ਼ੀ ਫਾਇਦਾ ਹੋਵੇਗਾ।
ottawa-must-pass-a-law-revoking-digital-service-tax-before-refunds-are-issued-cra
Punjabi

ਰਿਫੰਡ ਜਾਰੀ ਕਰਨ ਤੋਂ ਪਹਿਲਾਂ ਔਟਵਾ ਨੂੰ ਡਿਜੀਟਲ ਸੇਵਾ ਟੈਕਸ ਨੂੰ ਰੱਦ ਕਰਨ ਲਈ ਇੱਕ ਕਾਨੂੰਨ ਪਾਸ ਕਰਨਾ ਚਾਹੀਦਾ ਹੈ: ਸੀਆਰਏ

ਕੈਨੇਡਾ ਰੈਵੇਨਿਊ ਏਜੰਸੀ ਦਾ ਕਹਿਣਾ ਹੈ ਕਿ ਡਿਜੀਟਲ ਟੈਕਸ ਸੇਵਾਵਾਂ ਦੇ ਬੰਦ ਹੋਣ ਤੋਂ ਪਹਿਲਾਂ ਜਿੰਨਾਂ ਟੈਕਸਦਾਤਾ ਨੇ ਟੈਕਸ ਭਰ ਦਿੱਤਾ ਸੀ ਉਨ੍ਹਾਂ ਨੂੰ ਹੁਣ ਆਪਣਾ ਰੀਫੰਡ ਲੈਣ ਲਈ ਸੰਸਦ ਵਿੱਚ ਨਵਾਂ ਕਾਨੂੰਨ ਪਾਸ ਹੋਣ ਦੀ ਉਡੀਕ ਕਰਨੀ ਪਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link