18.63C Vancouver
ADS

Mar 21, 2024 1:31 PM - The Associated Press

ਯੂਕਰੇਨ ਦੀ ਰਾਜਧਾਨੀ ਕੀਵ ’ਚ 44 ਦਿਨਾਂ ’ਚ ਪਹਿਲੀ ਵਾਰ ਰੂਸ ਨੇ ਕੀਤਾ ਹਮਲਾ, 13 ਲੋਕ ਜ਼ਖਮੀ

Share On
ukraines-capital-kyiv-attacked-by-russia-for-first-time-in-44-days-with-13-people-hurt
Ukraine's Emergency Service said 13 people were wounded, including one child, and that dozens of people were evacuated from their homes.(Photo: The Canadian Press)

ਯੂਕਰੇਨ ਦੀ ਰਾਜਧਾਨੀ ’ਤੇ ਵੀਰਵਾਰ ਨੂੰ 44 ਦਿਨਾਂ ’ਚ ਪਹਿਲੀ ਵਾਰ ਰੂਸ ਵਲੋਂ ਹਮਲਾ ਕੀਤਾ ਗਿਆ, ਕਿਉਂਕਿ ਕੀਵ ਨਿਵਾਸੀ ਸਵੇਰੇ-ਸਵੇਰੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨਾਲ ਉੱਠ ਗਏ। ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਇਕ ਬੱਚੇ ਸਮੇਤ 13 ਲੋਕ ਜ਼ਖਮੀ ਹੋਏ ਹਨ ਅਤੇ ਦਰਜਨਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ ਹੈ।

ਕੀਵ ਸਿਟੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਸ਼ਹਿਰ ਉੱਤੇ ਲਗਭਗ 30 ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਹਨ।ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਪੱਛਮੀ ਕੀਵ ਦੇ ਸ਼ੇਵਚੇਨਕੀਵਸਕੀ ਜ਼ਿਲ੍ਹੇ ਵਿੱਚ, ਰੂਸੀ ਹਮਲੇ ਦੇ ਨਤੀਜੇ ਵਜੋਂ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਇੱਕ ਅਪਾਰਟਮੈਂਟ ਅਤੇ ਕਾਰਾਂ ਨੂੰ ਅੱਗ ਲੱਗ ਗਈ ਹੈ।

ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਯੂਕਰੇਨ ਨੇ ਕਈ ਦਿਨਾਂ ਤੋਂ ਯੂਕਰੇਨ ਦੀ ਸਰਹੱਦ ਦੇ ਨੇੜੇ ਰੂਸ ਦੇ ਬੇਲਗੋਰੋਡ ਖੇਤਰ ’ਤੇ ਲਗਾਤਾਰ ਹਮਲੇ ਕੀਤੇ ਹਨ।

Latest news

edmonton-teen-girl-dies-after-weekend-shooting
Punjabi

ਐਡਮਿੰਟਨ ਵਿੱਚ ਗੋਲੀਬਾਰੀ ਦੌਰਾਨ 16 ਸਾਲਾ ਲੜਕੀ ਦੀ ਮੌਤ

ਨੌਰਥਈਸਟ ਐਡਮਿੰਟਨ ਦੇ 139 ਐਵੇਨਿਊ ਅਤੇ 32 ਸਟ੍ਰੀਟ ਇਲਾਕੇ ਵਿੱਚ ਐਤਵਾਰ ਗੋਲੀ ਚੱਲੀ, ਜਿਸ ਕਾਰਨ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ ਲਗਭਗ 7 ਵਜੇ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿੱਥੇ ਪਹੁੰਚਣ 'ਤੇ ਉਨ੍ਹਾਂ ਨੂੰ 16 ਸਾਲਾ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ।
applications-for-canadian-citizenship-certificates-surge-driven-by-thousands-of-americans
Punjabi

ਕੈਨੇਡੀਅਨ ਨਾਗਰਿਕਤਾ ਸਰਟੀਫਿਕੇਟ ਲਈ ਅਰਜ਼ੀਆਂ ਵਧੀਆਂ, ਅਮਰੀਕੀ ਨਾਗਰਿਕਾਂ ਦੀ ਵੱਡੀ ਹਿੱਸੇਦਾਰੀ

ਕੈਨੇਡਾ ਦੇ ਨਾਗਰਿਕਤਾ ਸਰਟੀਫਿਕੇਟ ਲਈ ਦੁਨੀਆ ਭਰ ਵਿਚੋਂ ਅਪੀਲਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਸ ਨੂੰ ਵਧਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਅਮਰੀਕੀ ਦੇ ਹਜ਼ਾਰਾਂ ਨਾਗਰਿਕਾਂ ਦੀ ਹੈ। ਦਰਅਸਲ, ਸਰਕਾਰ ਵੱਲੋਂ ਬੀਤੇ ਸਾਲ ਦੇ ਅਖੀਰ ਵਿਚ ਲਾਗੂ ਕੀਤੇ ਗਏ ਬਿੱਲ C-3 ਕਾਨੂੰਨ ਨੇ ਉਨ੍ਹਾਂ ਲੋਕਾਂ ਲਈ ਨਾਗਰਿਕਤਾ ਦੇ ਰਸਤੇ ਖੋਲ੍ਹੇ ਹਨ ਜਿਨ੍ਹਾਂ ਦੇ ਪੁਰਖੇ ਕੈਨੇਡੀਅਨ ਸਨ, ਭਾਵੇਂ ਉਹ ਕਈ ਪੀੜ੍ਹੀਆਂ ਪਹਿਲਾਂ ਕੈਨੇਡਾ ਛੱਡ ਚੁੱਕੇ ਸਨ।
canadas-proposed-under-16-social-media-ban-likely-to-face-charter-challenge
Punjabi

ਕੈਨੇਡਾ 'ਚ ਨਾਬਾਲਗਾਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦੇ ਪ੍ਰਸਤਾਵ ਨੂੰ ਅਦਾਲਤ 'ਚ ਚੁਣੌਤੀ

ਕੈਨੇਡਾ ਸਰਕਾਰ ਵਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦੇ ਪ੍ਰਸਤਾਵਿਤ ਕਾਨੂੰਨ ਨੂੰ ਅਦਾਲਤ ਵਿਚ ਸੰਵਿਧਾਨਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਨੇ ਇਹ ਸੰਭਾਵਨਾ ਜਤਾਈ ਹੈ। ਇਸ ਦਾ ਆਧਾਰ ਇਹ ਹੈ ਕਿ ਸ਼ੁੱਕਰਵਾਰ ਨੂੰ ਫਰਾਂਸ ਦੀ ਸੁਪਰੀਮ ਕੋਰਟ ਵੱਲੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦੇ ਕਾਨੂੰਨ ਨੂੰ ਰੱਦ ਕੀਤਾ ਗਿਆ ਹੈ, ਅਦਾਲਤ ਮੁਤਾਬਕ ਇਹ ਪਾਬੰਦੀ ਬਹੁਤ ਜ਼ਿਆਦਾ ਵਿਆਪਕ ਸੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਸੀ।
40-year-old-man-charged-in-surrey-sexual-assault-investigation
Punjabi

ਸਰੀ ਵਿਚ ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ 40 ਸਾਲਾ ਵਿਅਕਤੀ 'ਤੇ ਲੱਗੇ ਦੋਸ਼

ਸਰੀ ਵਿਚ ਇੱਕ ਨਾਬਾਲਗ ਲੜਕੀ 'ਤੇ ਹੋਏ ਜਿਨਸੀ ਹਮਲੇ ਦੇ ਸਬੰਧ ਵਿਚ 40 ਸਾਲਾ Jagendar Kurana ਖ਼ਿਲਾਫ਼ ਕ੍ਰਿਮੀਨਲ ਕੋਡ ਤਹਿਤ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਘਟਨਾ 9 ਅਗਸਤ ਨੂੰ ਸ਼ਹਿਰ ਦੇ ਬੀਅਰ ਕਰੀਕ ਪਾਰਕ ਵਿਚ ਵਾਪਰੀ ਸੀ, ਜਿੱਥੇ ਮੌਕੇ 'ਤੇ ਪਹੁੰਚੇ ਫਰੰਟਲਾਈਨ ਅਫਸਰ ਨੂੰ ਪੀੜਤ ਲੜਕੀ ਨੇ ਦੱਸਿਆ ਸੀ ਕਿ ਇੱਕ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਅਤੇ ਫਿਰ ਉੱਥੋਂ ਫ਼ਰਾਰ ਹੋ ਗਿਆ।
calgary-police-seek-public-help-to-locate-suspect-after-assault
Punjabi

ਕੈਲਗਰੀ 'ਚ ਵਾਪਰੀ ਹਿੰਸਕ ਝੜਪ ਤੋਂ ਬਾਅਦ 3 ਵਿਅਕਤੀ ਜਖਮੀ, ਸ਼ੱਕੀ ਦੀ ਕੀਤੀ ਜਾ ਰਹੀ ਭਾਲ

ਕੈਲਗਰੀ ਵਿਚ ਸ਼ੁੱਕਰਵਾਰ ਦੇਰ ਰਾਤ ਵਾਪਰੀ ਹਿੰਸਕ ਝੜਪ ਵਿਚ 3 ਵਿਅਕਤੀ ਜ਼ਖਮੀ ਹੋ ਗਏ, ਇਸ ਮਾਮਲੇ ਵਿੱਚ ਲੋਕਾਂ ਤੋਂ ਮਦਦ ਮੰਗੀ ਗਈ ਹੈ, ਜਿਸ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਰਾਤ ਕਰੀਬ 11:40 ਵਜੇ 219 10 ਐਵੇਨਿਊ ਸਾਊਥ ਵੈਸਟ 'ਤੇ ਸਥਿਤ ਸਪੈਂਕੀ ਸੈਲੂਨ ਵਿਖੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link