Aug 14, 2025 7:21 PM -

ਅੱਜ ਏਅਰ ਕੈਨੇਡਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਦੱਸਿਆ ਗਿਆ ਕਿ ਜੇਕਰ ਯੂਨੀਅਨ ਦੇ ਨਾਲ ਕਰਾਰ ਨਹੀਂ ਹੁੰਦਾ ਤਾਂ ਸ਼ਨੀਵਾਰ ਤਕ ਸਾਰੀਆਂ ਫਲਾਈਟਸ ਨੂੰ ਰੋਕਣ ਦੀ ਪਲੈਨਿੰਗ ਹੈ।
ਹਾਲਾਂਕਿ ਇਸ ਸਭ ਸੰਬੰਧੀ ਪਲੈਨ ਦੀਆਂ ਡਿਟੇਲਸ ਵਾਲੀ ਇਸ ਪ੍ਰੈਸ ਵਾਰਤਾ ਨੂੰ ਉਸ ਸਮੇਂ ਰੋਕ ਦਿੱਤਾ ਗਿਆ ਜਦ ਯੂਨੀਅਨ ਮੈਂਬਰਸ ਦੀ ਇੱਕ ਕਤਾਰ ਪ੍ਰੈਸ ਕਾਨਫਰੰਸ ਦੇ ਕਮਰੇ 'ਚ ਦਾਖਿਲ ਹੋ ਗਈ।
ਇਨ੍ਹਾਂ ਮੈਂਬਰਾਂ ਨੇ ਤਖਤੀਆਂ ਫੜ੍ਹੀਆਂ ਹੋਈਆਂ ਸਨ ਜਿਸ 'ਤੇ ਲਿਖਿਆ ਸੀ - unpaid work won't fly ਅਤੇ unfair Canada.
ਹਾਲਾਂਕਿ ਇਸੇ ਦੌਰਾਨ ਦੱਸਿਆ ਗਿਆ ਕਿ ਅੱਜ ਰਾਤ ਦੀਆਂ ਕੁਝ ਲੌਂਗ ਹੌਲ ਫਲਾਈਟਸ ਨੂੰ ਕੈਂਸਲ ਕਰ ਦਿੱਤਾ ਗਿਆ ਹੈ।
ਏਅਰ ਕੈਨੇਡਾ ਦਾ ਪਲੈਨ ਹੈ ਕਿ ਸ਼ੁੱਕਰਵਾਰ ਨੂੰ ਕਰੀਬ 500 ਉਡਾਣਾਂ ਰੋਕ ਦਿੱਤੀਆਂ ਜਾਣ ਅਤੇ ਸ਼ਨੀਵਾਰ ਨੂੰ ਪੂਰੀ ਸਟੌਪੇਜ ਲਾਗੂ ਹੋ ਸਕਦੀ ਹੈ।
ਏਅਰ ਕੈਨੇਡਾ ਦੇ ਐਗਜੀਕਿਊਟਿਵਸ ਅਨੁਸਾਰ ਇਸ ਅੜਿੱਕੇ ਦਰਮਿਆਨ ਪ੍ਰਤੀ ਦਿਨ ਕਰੀਬ 1 ਲੱਖ 30 ਹਜ਼ਾਰ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ।
ਹਾਲਾਂਕਿ ਇਸ ਤੋਂ ਠੀਕ ਬਾਅਦ ਏਅਰ ਕੈਨੇਡਾ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ CUPE ਦੇ ਏਅਰ ਕੈਨੇਡਾ ਕਾਂਪੋਨੈਂਟ ਦੇ ਪ੍ਰਧਾਨ ਵੈਸਲੀ ਲੈਸੋਸਕੀ ਨੇ ਆਖਿਆ ਕਿ ਉਹ ਟੇਬਲ 'ਤੇ ਬੈਠ ਬਿਹਤਰ ਕਰਾਰ ਸੰਬੰਧੀ ਗੱਲਬਾਤ ਲਈ ਤਿਆਰ ਹਨ ਪਰ ਏਅਰ ਕੈਨੇਡਾ ਹੱਥ ਨਹੀਂ ਫੜ੍ਹਾ ਰਿਹਾ।
ਇਸ ਦੇ ਨਾਲ ਹੀ ਉਨ੍ਹਾਂ ਯਾਤਰੀਆਂ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਮੈਂਬਰ ਉਨ੍ਹਾਂ ਦੀ ਇਨਕੰਵੀਨਿਐਂਸ ਨੂੰ ਸਮਝਦੇ ਹਨ ਅਤੇ ਹੜਤਾਲ ਨਹੀਂ ਕਰਨੀ ਚਾਹੁੰਦੇ ਪਰ ਏਅਰ ਕੈਨੇਡਾ ਬੈਠਣ ਲਈ ਤਿਆਰ ਨਹੀਂ ਹੈ।




