Sep 30, 2022 12:20 AM - Connect News

ਯੂਨਾਈਟਿਡ ਸਰੀ ਦਾ ਕਹਿਣਾ ਹੈ ਕਿ ਜੇਕਰ ਅਗਲੇ ਮਹੀਨੇ ਦੀ ਸਿਵਿਕ ਚੋਣ 'ਚ ਉਹ ਬਾਜੀ ਮਾਰਦੇ ਹਨ ਤਾਂ ਸਿਟੀ ਸੇਵਾਵਾਂ ਦੀ ਵਰਤੋਂ ਅਤੇ ਉਸ ਦੀ ਪਾਰਟੀਸੀਪੇਸ਼ਨ 'ਚ ਬੇਹਤਰੀ ਲਿਆਂਦੀ ਜਾਵੇਗੀ। ਇਸ ਸੰਬੰਧੀ ਅੱਜ ਯੂਨਾਈਟਿਡ ਸਰੀ ਨੇ ਐਕਸੈਸੀਬਲ ਸਰਵਿਸਿਸ ਪਲੈਨ ਸਾਂਝਾ ਕੀਤਾ ਹੈ।
ਯੂਨਾਈਟਿਡ ਸਰੀ ਦਾ ਕਹਿਣਾ ਹੈ ਕਿ ਆਲੇ-ਦੁਆਲੇ ਦੀਆਂ ਹੋਰ ਮਿਊਨਿਸੀਪੈਲਿਟੀਸ ਦੀ ਵੀ ਰਿਸਰਚ ਕੀਤੀ ਜਾਵੇਗੀ ਅਤੇ ਇਸ ਤਹਿਤ ਨਿਵਾਸੀਆਂ ਦਾ ਐਕਸੈਸ ਵਧਾਇਆ ਜਾਵੇਗਾ।
ਇਸ 'ਚ 3 ਅਹਿਮ ਪ੍ਰਪੋਜਲ ਦਿੱਤੇ ਗਏ ਹਨ।
ਇਸ ਪ੍ਰਪੋਜਲ ਤਹਿਤ ਨਿਵਾਸੀਆਂ ਦੀਆਂ ਕਾਲਸ 'ਤੇ ਰਿਸਪਾਂਸ ਟਾਈਮ ਨੂੰ 48 ਘੰਟੇ ਜਾਂ ਉਸ ਤੋਂ ਘਟ ਸਮੇਂ ਦਾ ਰੱਖਿਆ ਜਾਵੇਗਾ।
ਇਸ ਦਾ ਅਰਥ ਹੈ ਕਿ ਪੌਟਹੋਲਸ, ਸਟ੍ਰੀਟ ਲਾਈਟ ਮਾਲਫੰਕਸ਼ਨਸ, ਗਾਰਬੇਜ ਪਿਕਅਪਸ ਆਦਿ ਜਿਹੀਆਂ ਸਮੱਸਿਆਵਾਂ ਸ਼ਾਮਿਲ ਹੋਣਗੀਆਂ।
ਇਸ ਤਹਿਤ ਔਨਲਾਈਨ ਢੰਗ ਨਾਲ ਜਾਂ ਨਵੀਂ ਐਪ ਆਸਰੇ ਸ਼ਿਕਾਇਤ ਕੀਤੀ ਜਾ ਸਕੇਗੀ।
ਰੈਸਟੂਰੈਂਟ ਅਤੇ ਬਾਰ ਜਿਹੇ ਹਾਸਪੀਟੈਲਿਟੀ ਇੰਡਸਟਰੀ ਨਾਲ ਜੁੜੇ ਅਦਾਰਿਆਂ ਦੀ ਬਿਜਨਸ ਇੰਸਪੈਕਸ਼ਨ ਪੈਂਡਿੰਗ ਹੋਣ 'ਤੇ 3 ਦਿਨਾਂ ਵਿਚਾਲੇ ਅਜਿਹੇ ਅਦਾਰਿਆਂ ਨੂੰ ਅਸਥਾਈ ਬਿਜਨਸ ਲਾਈਸੈਂਸ ਮੁਹਈਆ ਕਰਵਾਉਣ ਦੀ ਗਰੰਟੀ ਦਿੱਤੀ ਜਾਵੇਗੀ।
ਸਿਟੀ ਆਫ ਸਰੀ ਦੀ ਇੱਕ ਨਵੀਂ ਐਪ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਸ਼ਹਿਰ ਦੇ ਸਾਰੇ ਪ੍ਰੋਗਰਾਮਸ ਅਤੇ ਰਿਸੋਰਸਿਸ ਦੀ ਜਾਣਕਾਰੀ ਹੋਵੇਗੀ।




