Jul 4, 2022 6:40 PM - ANI

ਅਮਰੀਕਾ ਦੇ ਸੂਬੇ ਇਲੀਨੋਇਸ ਦੀ ਹਾਈਲੈਂਡ ਪਾਰਕ ਵਿਚ 4 ਜੁਲਾਈ ਦੀ ਪਰੇਡ ਰੂਟ ਵਿਚ ਹੋਈ ਗੋਲੀਬਾਰੀ ਵਿਚ ਛੇ ਲੋਕਾਂ ਦੀ ਮੌਤ ਤੇ 24 ਜ਼ਖਮੀ ਹੋਣ ਦੀ ਖ਼ਬਰ ਹੈ।
ਏਜੰਸੀਆਂ ਸ਼ੱਕੀ ਦੀ ਭਾਲ ਕਰ ਰਹੀਆਂ ਹਨ, ਜਦੋਂ ਕਿ ਹਥਿਆਰ ਦੇ ਸਬੂਤ ਬਰਾਮਦ ਕਰ ਲਏ ਗਏ ਹਨ।
ਹਾਈਲੈਂਡ ਪਾਰਕ ਵਿਚ ਇੰਡੀਪੈਂਡੀਸ ਡੇਅ ਪਰੇਡ ਉਸ ਵੇਲੇ ਗਮਨੁਮਾ ਮਾਹੌਲ ਵਿਚ ਬਦਲ ਗਈ, ਜਦੋਂ ਇਹ ਸ਼ੁਰੂ ਹੋਣ ਦੇ ਲਗਭਗ 10 ਮਿੰਟਾਂ ਵਿਚ ਗੋਲੀਬਾਰੀ ਸ਼ੁਰੂ ਹੋ ਗਈ।
ਇਲੀਨੋਇਸ ਜੁਲਾਈ ਪਰੇਡ 'ਤੇ ਘੱਟੋ-ਘੱਟ 25 ਗੋਲੀਆਂ ਚੱਲੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਵਿਅਕਤੀ ਨੇ ਇਮਾਰਤ ਦੀ ਛੱਤ ਤੋਂ ਗੋਲੀਬਾਰੀ ਕੀਤੀ ਹੈ। ਪਰੇਡ ਦਾ ਰਸਤਾ ਸੈਂਟਰਲ ਐਵੇਨਿਊ ਅਤੇ ਸੈਕਿੰਡ ਸਟਰੀਟ ਦੇ ਨੇੜੇ ਸੀ। ਇਸ ਭਿਆਨਕ ਮੰਜ਼ਰ ਦੇ ਮੱਦੇਨਜ਼ਰ ਪੁਲਿਸ ਨੇ ਲੋਕਾਂ ਨੂੰ ਇੱਥੋਂ ਨਿਕਲਣ ਲਈ ਕਿਹਾ।




