16.9C Vancouver
ADS

Jul 29, 2021 10:11 AM -

ਭਾਰਤ, ਅਮਰੀਕਾ ਅਫ਼ਗ਼ਾਨਿਸਤਾਨ 'ਚ ਫ਼ੌਜੀ ਕਬਜ਼ੇ ਦੇ ਖ਼ਿਲਾਫ਼: ਜੈਸ਼ੰਕਰ ਨੇ ਰਾਜ ਸਭਾ 'ਚ ਕਿਹਾ

Share On
us-india-against-military-takeover-of-afghanistan-jaishankar-in-rs
US, India against military takeover of Afghanistan: Jaishankar in RS

ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ (ਈਏਐੱਮ) ਐੱਸ ਜੈਸ਼ੰਕਰ ਨੇ ਅੱਜ ਵੀਰਵਾਰ ਨੂੰ ਰਾਜ ਸਭਾ ਵਿੱਚ ਜਾਣਕਾਰੀ ਦਿੰਦਿਆਂ ਆਖਿਆ ਕਿ ਉਨ੍ਹਾਂ ਨੇ ਅਮਰੀਕਾ ਦੇ ਸਟੇਟ ਸਕੱਤਰ ਐਂਟਨੀ ਬਲਿੰਕਨ ਨਾਲ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ 'ਤੇ ਵਿਸਥਾਰ ਨਾਲ ਗੱਲ-ਬਾਤ ਕੀਤੀ ਹੈ ਅਤੇ ਦੋਵੇਂ ਇਸ ਗੱਲ 'ਤੇ ਸਹਿਮਤ ਹਨ ਕਿ ਜੰਗ ਛਿੜੇ ਇਸ ਮੁਲਕ ਵਿੱਚ ਤਾਕਤ ਦੇ ਇਸਤੇਮਾਲ ਨਾਲ ਕੋਈ ਹੱਲ ਨਹੀਂ ਨਿਕਲ ਸਕਦਾ।

ਉਤਲੇ ਏਵਾਨ ਨੂੰ ਸੰਬੋਧਨ ਕਰਦਿਆਂ, ਮੰਤਰੀ ਨੇ ਆਖਿਆ,"ਅਸੀਂ (ਭਾਰਤੀ ਲੀਡਰਸ਼ਿਪ), ਇਸ ਗੱਲ ਨੂੰ ਚੁੱਕਿਆ ਕਿ ਗਲੋਬਲ ਮੁੱਦਿਆਂ ਵੱਲ ਸਾਡਾ ਨਜ਼ਰੀਆ ਹਮੇਸ਼ਾ ਸਹੀ ਸਹਿਯੋਗ ਤੋਂ ਸੇਧ ਲੈਂਦਾ ਰਿਹਾ ਹੈ ਪਰ ਅਸੀਂ ਇਤਿਹਾਸਕ ਗਲਤੀਆਂ ਨੂੰ ਸਹੀ ਕਰਨਾ ਚਾਹੁੰਦੇ ਹਾਂ। ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਇਸਨੂੰ ਗ਼ੈਰ-ਨਿਜ਼ਾਮਿਕ ਜਾਂ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਤਰਾਂ ਨਹੀਂ ਵੇਖਣਾ ਚਾਹੀਦਾ। ਇਸ ਮੁੱਦੇ 'ਤੇ ਸਾਡੀ ਗੱਲ-ਬਾਤ ਸੰਤੁਲਿਤ ਹੋਣੀ ਚਾਹੀਦੀ ਹੈ।"

ਅਫ਼ਗ਼ਾਨਿਸਤਾਨ ਵਿਚਲੇ ਮੌਜੂਦਾ ਹਾਲਾਤ 'ਤੇ ਈਏਐੱਮ, ਜੈਸ਼ੰਕਰ ਨੇ ਆਖਿਆ,"ਅਫ਼ਗ਼ਾਨਿਸਤਾਨ ਵਿੱਚ ਫ਼ੌਜੀ ਹੱਲ ਨਹੀਂ ਹੋ ਸਕਦਾ, ਉੱਥੇ ਤਾਕਤ ਨਾਲ ਕਬਜ਼ਾ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਯਕੀਨੀ ਕਰਨ ਲਈ ਕਿ ਪ੍ਰਬੰਧ ਕਰਨ ਲਈ ਸਿਆਸੀ ਗੱਲਬਾਤ ਗੰਭੀਰਤਾ ਨਾਲ ਚੱਲ ਰਹੀ ਹੈ, ਕੌਮਾਂਤਰੀ ਭਾਈਚਾਰੇ ਨਾਲ ਕੰਮ ਕਰਾਂਗੇ ਅਤੇ ਅਸੀਂ ਅਜਿਹੇ ਹੱਲ ਨੂੰ ਬਿਲਕੁਲ ਨਹੀਂ ਮੰਨਾਂਗੇ, ਜੋ ਤਾਕਤ ਨਾਲ ਕੱਢਿਆ ਜਾਵੇ।"

ਜ਼ਿਕਰਯੋਗ ਹੈ ਕਿ ਆਪਣੇ ਦੋ ਦਿਨਾਂ ਦੇ ਭਾਰਤ ਦੌਰੇ ਦੌਰਾਨ, ਬਲਿੰਕਨ ਨੇ ਅਫ਼ਗ਼ਾਨਿਸਤਾਨ, ਇੰਡੋ-ਪੈਸਿਫ਼ਿਕ ਅਤੇ ਕੋਵਿਡ-19 ਸਹਿਯੋਗ ਸਣੇ, ਕਈ ਦੁਵੱਲੇ ਅਤੇ ਧਾਰਮਿਕ ਮੁੱਦਿਆਂ 'ਤੇ ਚਰਚਾ ਕੀਤੀ।

ਬਲਿੰਕਨ ਦੇ ਦੌਰੇ ਦੌਰਾਨ ਜੈਸ਼ੰਕਰ ਨੇ ਆਖਿਆ ਕਿ ਉਨ੍ਹਾਂ ਅਮਰੀਕਾ ਦੇ ਸਟੇਟ ਸਕੱਤਰ ਨਾਲ ਸਾਂਝੇ ਤੌਰ 'ਤੇ ਕੀਤੀ ਗਈ ਪ੍ਰੈਸਰ 'ਚ ਭਾਰਤ ਦੇ ਹਾਲਾਤ ਬਾਰੇ ਗੱਲ ਕੀਤੀ,"ਅਸੀਂ ਇਸ ਗੱਲ 'ਤੇ ਬਿਲਕੁਲ ਸਾਫ਼ ਹਾਂ ਕਿ ਅਫ਼ਗ਼ਾਨਿਸਤਾਨ ਵਿੱਚ ਸਿਆਸੀ ਪ੍ਰਬੰਧ ਦੇ ਹੱਲ ਲਈ ਗੱਲਬਾਤ ਬਹੁਤ ਲਾਜ਼ਮੀ ਹੈ।"

"ਅਸੀਂ (ਈਏਐੱਮ ਅਤੇ ਅਮਰੀਕਾ ਦੇ ਸਟੇਟ ਸਕੱਤਰ) ਅਫ਼ਗ਼ਾਨਿਸਤਾਨ 'ਤੇ ਤਫ਼ਸੀਲ ਨਾਲ ਗੱਲ ਕੀਤੀ ਹੈ। ਮੈਂ ਯੂਐੱਸ ਦੇ ਸਟੇਟ ਸਕੱਤਰ ਦੇ ਦੌਰੇ ਦੌਰਾਨ ਕੀਤੀ ਗਈ ਸਾਂਝੀ ਪ੍ਰੈਸ ਕਾਨਫਰੈਂਸ ਵੇਲੇ ਸਾਡੇ ਹਾਲਾਤ ਦੱਸੇ ਹਨ। ਅਸੀਂ ਇਸ ਗੱਲ 'ਤੇ ਬਿਲਕੁਲ ਸਪਸ਼ਟ ਹਾਂ ਕਿ ਅਫ਼ਗ਼ਾਨਿਸਤਾਨ ਵਿੱਚ ਸਿਆਸੀ ਹੱਲ, ਗੱਲਬਾਤ ਨਾਲ ਹੀ ਹੋਣਾ ਚਾਹੀਦਾ ਹੈ।"

ਮੰਤਰੀ ਨੇ ਅੱਗੇ ਆਖਿਆ ਕਿ 'ਇਸ ਮੁੱਦੇ 'ਤੇ ਸਾਡੇ (ਭਾਰਤ ਅਤੇ ਅਮਰੀਕਾ) ਮਤ ਬਹੁਤ ਮਜ਼ਬੂਤੀ ਨਾਲ ਅਭੇਦ ਸਨ'।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ,ਬੁੱਧਵਾਰ ਨੂੰ ਜੈਸ਼ੰਕਰ ਨੇ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਵਾਰਤਾ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਸੀ ਅਤੇ ਜੰਗ ਛਿੜੇ ਮੁਲਕ ਵਿੱਚ, ਬੀਤੇ ਦੋ ਦਹਾਕਿਆਂ ਦੌਰਾਨ ਹੋਏ ਨਫ਼ਿਆਂ ਨੂੰ ਸਾਂਭਣ ਦੇ ਨਾਲ-ਨਾਲ, ਇੱਕਤਰਫ਼ਾ ਫ਼ੈਸਲਾ ਥੱਪਣ ਦੇ ਖ਼ਿਲਾਫ਼ ਵੀ ਗੱਲ ਕੀਤੀ ਸੀ।

ਗ਼ੌਰਤਲਬ ਹੈ ਕਿ ਬਲਿੰਕਨ ਨਾਲ ਸਾਂਝੇ ਪ੍ਰੈੱਸਰ ਦੌਰਾਨ, ਜੈਸ਼ੰਕਰ ਨੇ ਆਖਿਆ ਸੀ,"ਅਫ਼ਗ਼ਾਨ ਦੇ ਆਮ ਨਾਗਰਿਕਾਂ ਨੂੰ ਬੀਤੇ ਦੋ ਦਹਾਕਿਆਂ ਦੌਰਾਨ ਹੋਏ ਨਫ਼ੇ, ਖ਼ਾਸਕਰ ਔਰਤਾਂ ਦੇ ਹਕੂਕ, ਘੱਟ-ਗਿਣਤੀਆਂ ਅਤੇ ਸਮਾਜਿਕ ਆਜ਼ਾਦੀ -- ਪ੍ਰਤੱਖ ਹਨ। ਅਫ਼ਗ਼ਾਨਿਸਤਾਨ ਨਾ ਤਾਂ ਅੱਤਵਾਦ ਦਾ ਘਰ ਬਣਨਾ ਚਾਹੀਦਾ ਹੈ ਅਤੇ ਨਾ ਹੀ ਰਿਫਿਊਜ਼ੀਆਂ ਦਾ ਸਰੋਤ ਬਣਨਾ ਚਾਹੀਦਾ ਹੈ।"

Latest news

b-c-approves-underground-block-cave-mining-expansion-at-red-chris-mine
Punjabi

B.C. approves underground block-cave mining expansion at Red Chris Mine

The British Columbia government has approved an amended environmental assessment certificate allowing underground block-cave mining at the Red Chris Mine in northwestern B.C., according to a decision announced following a review by the Environmental Assessment Office.
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link