14.49C Vancouver
ADS

May 28, 2025 8:40 PM -

ਕਨੈਕਟ ਐਫ.ਐਮ. 'ਤੇ ਪੰਜਾਬੀ 'ਚ ਸੁਣੋ ਵੈਨਕੂਵਰ ਬੈਂਡਿਟਸ ਗੇਮਸ ਦਾ ਬ੍ਰੌਡਕਸਟ

Share On
vancouver-bandits-games-to-be-broadcast-in-punjabi-on-connect-fm
Connect FM will provide live Punjabi commentary for eight marquee Bandits home games this season.

ਸਾਲ 2025 ਦੀਆਂ ਵੈਨਕੂਵਰ ਬੈਂਡਿਟਸ ਦੀਆਂ ਕੁਝ ਗੇਮਸ ਦੀ ਕਮੈਂਟਰੀ ਪੰਜਾਬੀ ਵਿੱਚ ਕੀਤੀ ਜਾਵੇਗੀ। ਅਜਿਹਾ ਵੈਨਕੂਵਰ ਬੈਂਡਿਟਸ ਅਤੇ ਕਨੈਕਟ ਐਫ.ਐਮ. ਦੀ ਪਾਰਟਨਰਸ਼ਿਪ ਤਹਿਤ ਕੀਤਾ ਜਾ ਰਿਹਾ ਹੈ।

ਇਹ ਲਗਾਤਾਰ ਦੂਜਾ ਸੀਜ਼ਨ ਹੈ ਜਦ ਬੈਂਡਿਟਸ ਅਤੇ ਕਨੈਕਟ ਐਫ.ਐਮ. ਵੱਲੋਂ ਕਮਿਊਨਿਟੀ ਲਈ ਪੰਜਾਬੀ ਕਮੈਂਟਰੀ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਬੀਤੇ ਸਾਲ 1 ਜੂਨ ਨੂੰ ਬੈਂਡਿਟਸ ਅਤੇ ਕਨੈਕਟ ਐਫ.ਐਮ. ਨੇ ਕਨੇਡੀਅਨ ਐਲੀਟ ਬਾਸਕਿਟਬਾਲ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਕਮੈਂਟਰੀ ਕੀਤੀ ਸੀ।

ਇਸ ਮਾਈਲਸਟੋਨ ਮੌਕੇ ਤੋਂ ਬਾਅਦ ਲੋਅਰ ਮੇਨਲੈਂਡ ਅਤੇ ਪੰਜਾਬੀ ਬੋਲਣ ਅਤੇ ਸਮਝਣ ਵਾਲੇ ਭਾਈਚਾਰੇ ਤੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਇਸ ਪਹਿਲਕਦਮੀ ਆਸਰੇ ਇੱਕ ਪਾਸੇ ਜਿਥੇ ਰੀਪ੍ਰੈਜੈਂਟੇਸ਼ਨ ਦਾ ਮੌਕਾ ਮਿਲਿਆ ਉਥੇ ਹੀ ਖੇਡ ਨਾਲ ਸੰਬੰਧਤ ਸਭਿਆਚਾਰਕ ਸੈਲੀਬ੍ਰੇਸ਼ਨ ਦਾ ਮੌਕਾ ਮਿਲਿਆ।

ਕਨੈਕਟ ਐਫ.ਐਮ. ਦੇ ਡਾਇਰੈਕਟਰ ਸਟ੍ਰੇਟਜੀ ਅਤੇ ਆਪ੍ਰੇਸ਼ਨਸ, ਤਜਿੰਦਰ ਸਿੰਘ ਦਾ ਕਹਿਣਾ ਸੀ ਕਿ ਕਨੈਕਟ ਐਫ.ਐਮ. ਇੱਕ ਰੇਡੀਓ ਪਲੈਟਫਾਰਮ ਵਜੋਂ ਹਮੇਸ਼ਾ ਹੀ ਕਮਿਊਨਿਟੀ ਲਈ ਲਾਭਦਾਇਕ ਸਿੱਧ ਹੋਣ ਵਾਲੇ ਇਨੀਸ਼ੀਏਟਿਵਸ ਨਾਲ ਜੁੜਨ 'ਤੇ ਧਿਆਨ ਕੇਂਦਰਿਤ ਕਰਦਾ ਰਿਹਾ ਹੈ।

ਉਨ੍ਹਾਂ ਆਖਿਆ ਕਿ ਵੈਨਕੂਵਰ ਬੈਂਡਿਟਸ ਨਾਲ ਪਾਰਟਨਰਸ਼ਿਪ ਵੀ ਇਸੇ ਆਈਡੀਆ 'ਤੇ ਅਧਾਰਿਤ ਹੈ ਕਿ ਕਮਿਊਨਿਟੀ ਲਈ ਕੁਝ ਅਜਿਹਾ ਕੀਤਾ ਜਾਵੇ ਜੋ ਪਹਿਲਾਂ ਨਹੀਂ ਕੀਤਾ ਗਿਆ।

ਵੈਨਕੂਵਰ ਬੈਂਡਿਟਸ ਦੀਆਂ ਅੱਠ ਹੋਮ ਗੇਮਸ ਲਈ ਕਨੈਕਟ ਐਫ.ਐਮ. ਵੱਲੋਂ ਪੰਜਾਬੀ ਕਮੈਂਟਰੀ ਕੀਤੀ ਜਾ ਰਹੀ ਹੈ। ਇਸ ਨੂੰ ਸੁਣਨ ਲਈ ਹੇਠ ਦਿਤੀ ਜਾਣਕਾਰੀ ਅਨੁਸਾਰ ਟਿਊਨ-ਇਨ ਕੀਤਾ ਜਾ ਸਕਦਾ ਹੈ।

  • Online: connectfm.ca → Click Listen LIVE Surrey FM 91.5
  • App: Connect FM Canada (available via App Store & Google Play)
  • Radio: 91.5 FM in Surrey and surrounding areas

2025 Punjabi Radio Broadcast Schedule on Connect FM:

  • Saturday, May 24 – vs. Edmonton Stingers | 7:00 PM
  • Sunday, June 1 – vs. Calgary Surge | 5:00 PM
  • Saturday, June 14 – vs. Montreal Alliance | 7:00 PM
  • Friday, June 20 – vs. Winnipeg Sea Bears (South Asian Heritage Night) | 7:00 PM
  • Saturday, June 28 – vs. Saskatchewan Rattlers | 7:00 PM
  • Sunday, July 6 – vs. Brampton Honey Badgers | 5:00 PM
  • Sunday, July 20 – vs. Edmonton Stingers | 5:00 PM
  • Sunday, August 3 – vs. Winnipeg Sea Bears | 5:00 PM

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link