20.1C Vancouver
ADS

Jan 5, 2021 4:34 PM -

ਵੈਨਕੂਵਰ ਦੀ ਰੀਅਲ ਇਸਟੇਟ ਮਾਰਕੀਟ ਵਿੱਚ ਦਸੰਬਰ ਵਿੱਚ 53.4 ਫ਼ੀਸਦੀ ਵਾਧਾ

Share On
vancouver-home-sales-surge-53-4-per-cent-setting-new-record-for-december
A for sale sign is pictured outside a home in Vancouver in a June, 28, 2016, file photo. THE CANADIAN PRESS-Jonathan Hayward

‘ਦ ਰੀਅਲ ਇਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ’ ਮੁਤਾਬਕ 2020 ਦੇ ਆਖ਼ਰੀ ਮਹੀਨੇ ਵਿੱਚ ਘਰਾਂ ਦੀ ਵਿਕਰੀ ਵਿੱਚ ਦਸੰਬਰ 2019 ਦੇ ਮੁਕਾਬਲੇ 53.4 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ।

ਬੋਰਡ ਅਨੁਸਾਰ ਦਸੰਬਰ 2019 ਵਿੱਚ ਜਿਥੇ 2,016 ਘਰ ਅਤੇ ਨਵੰਬਰ ਵਿੱਚ 3,064 ਘਰ ਵਿਕੇ ਸਨ, ਓਥੇ ਹੀ ਦਸੰਬਰ 2020 ਵਿੱਚ 3,093 ਘਰਾਂ ਦੀ ਵਿਕਰੀ ਹੋਈ।

ਵੈਨਕੂਵਰ ਦੇ ਰੀਅਲ ਅਸਟੇਟ ਏਜੰਟਾਂ ਨੇ 1,026 ਡਿਟੈਚਡ ਹੋਮ ਵੇਚੇ ਜੋ ਕਿ ਦਸੰਬਰ 2019 ਦੇ ਮੁਕਾਬਲੇ 71.3 ਫ਼ੀਸਦੀ ਦਾ ਵਾਧਾ ਸੀ।

ਬੋਰਡ ਦਾ ਕਹਿਣਾ ਹੈ ਕਿ ਵੈਨਕੁਵਰ ਵਿੱਚ ਘਰ ਦੀ ਸੰਯੁਕਤ ਕੀਮਤ ਸਾਲ ਦੇ ਅੰਤ ਵਿੱਚ $1,047,400 ਹੋ ਗਈ, ਜੋ ਪਿਛਲੇ ਸਾਲ ਦੇ ਇਸ ਸਮੇਂ ਨਾਲੋਂ 5.4 ਫ਼ੀਸਦੀ ਵੱਧ ਸੀ।

ਬੋਰਡ ਦੀ ਚੇਅਰ ਕੋਲੇਟ ਗਰਬਰ ਦਾ ਕਹਿਣਾ ਹੈ ਕਿ ਕੋਵਿਡ -19 ਮਹਾਂਮਾਰੀ ਮਹਿੰਗਾਈ ਦੀ ਅਸਧਾਰਨ ਵਿਕਰੀ ਦਾ ਇਕ ਵੱਡਾ ਕਾਰਨ ਰਿਹਾ ਹੈ ਅਤੇ ਦਸੰਬਰ ਰੀਅਲ ਅਸਟੇਟ ਮਾਰਕੀਟ ਲਈ ਰਵਾਇਤੀ ਤੌਰ 'ਤੇ ਸ਼ਾਂਤ ਮਹੀਨਾ ਹੁੰਦਾ ਹੈ।

ਗਰਬਰ ਦਾ ਕਹਿਣਾ ਹੈ ਕਿ ਮਹਾਂਮਾਰੀ ਕਾਰਨ ਮਾਰਚ ਵਿੱਚ ਮਾਰਕੀਟ ਵਿੱਚ ਜਿਥੇ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ,ਓਥੇ ਹੀ ਗਰਮੀਆਂ, ਪੱਤਝੜ ਅਤੇ ਸਰਦੀਆਂ ਵਿੱਚ ਰੀਅਲ ਇਸਟੇਟ ਮਾਰਕੀਟ ਵਿੱਚ ਘੱਟ ਵਿਆਜ ਦਰਾਂ ਕਾਰਨ ਵਾਧਾ ਦੇਖਣ ਨੂੰ ਮਿਲਿਆ।

Latest news

steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
conservative-larry-brock-resigns-from-house-of-commons
Punjabi

ਕੰਜ਼ਰਵੇਟਿਵ ਆਗੂ ਲੈਰੀ ਬਰੌਕ ਨੇ ਹਾਊਸ ਆਫ ਕਾਮਨਜ਼ ਤੋਂ ਦਿੱਤਾ ਅਸਤੀਫ਼ਾ

ਕੰਜ਼ਰਵੇਟਿਵ ਪਾਰਟੀ ਦੇ ਆਗੂ ਲੈਰੀ ਬ੍ਰੌਕ ਨੇ ਹਾਊਸ ਔਫ ਕਾਮਨਜ਼ ਤੋਂ ਅਧਿਕਾਰਤ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਓਨਟਾਰੀਓ ਦੀ ਬ੍ਰਾਂਟਫੋਰਡ-ਬ੍ਰਾਂਟ ਸਾਊਥ ਦੇ ਐਮ.ਪੀ. ਵਜੋਂ ਉਨ੍ਹਾਂ ਦਾ ਪੰਜ ਸਾਲਾਂ ਦਾ ਸਿਆਸੀ ਸਫਰ ਖ਼ਤਮ ਹੋ ਗਿਆ ਹੈ। ਲੈਰੀ ਬ੍ਰੌਕ ਨੇ ਪਿਛਲੇ ਮਹੀਨੇ ਹੀ ਸੰਸਦ ਮੈਂਬਰ ਦਾ ਅਹੁਦਾ ਛੱਡਣ ਦੀਆਂ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰ ਦਿੱਤਾ ਸੀ, ਜਿੱਥੇ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਫਿਰ ਵਕੀਲ ਦੇ ਪੇਸ਼ੇ ਵਿਚ ਪਰਤ ਰਹੇ ਹਨ।
calgary-youtuber-accused-of-threatening-pm-mark-carney-to-appear-in-court-again
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਕੈਲਗਰੀ ਯੂਟਿਊਬਰ ਅੱਜ ਮੁੜ ਅਦਾਲਤ ’ਚ ਪੇਸ਼

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਕੈਲਗਰੀ ਦੇ ਯੂਟਿਊਬਰ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਜੈਮੀ ਡਾ ਕੋਸਟਾ ਦੀ ਜ਼ਮਾਨਤ ਰੱਦ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ, ਅਤੇ ਉਹ ਫਿਲਹਾਲ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link