21.57C Vancouver
ADS

Apr 17, 2025 5:48 PM - Connect Newsroom

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੇ ਕਈ ਦਿਨਾਂ ਦੀ ਦੇਰੀ ਤੋਂ ਬਾਅਦ ਆਮ ਕੰਮਕਾਜ ਮੁੜ ਕੀਤਾ ਸ਼ੁਰੂ

Share On
vancouver-international-airport-resumes-normal-operations-after-days-of-delays
Airport officials confirmed today that the issues have now been resolved.(Photo: The Canadian Press)

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਪਿਛਲੇ ਤਿੰਨ ਦਿਨਾਂ ਤੋਂ ਆਉਣ-ਜਾਣ ਵਾਲੀਆਂ ਫਲਾਈਟਸ ਵਿਚ ਚੱਲ ਰਹੀ ਦੇਰੀ ਸਮਾਪਤ ਹੋ ਗਈ ਹੈ। ਵੀਰਵਾਰ ਨੂੰ ਏਅਰਪੋਰਟ ਨੇ ਸਧਾਰਨ ਕਾਰਵਾਈ ਬਹਾਲ ਹੋਣ ਦੀ ਪੁਸ਼ਟੀ ਕੀਤੀ ਹੈ।

ਕੈਨੇਡਾ ਦੇ ਏਅਰਪੋਰਟ 'ਤੇ ਹਵਾਈ ਆਵਾਜਾਈ ਕੰਟਰੋਲ ਕਰਨ ਵਾਲੀ ਕੰਪਨੀ ਨੈਵ ਕੈਨੇਡਾ ਦੇ ਸਰੋਤ ਅਤੇ ਸਟਾਫ ਵਿਚ ਕਮੀ ਦੇ ਚੱਲਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਸੋਮਵਾਰ ਦੁਪਹਿਰ ਤਿੰਨ ਵਜੇ ਤੋਂ ਦਰਜਨਾਂ ਉਡਾਣਾਂ ਵਿਚ ਦੇਰੀ ਹੋਈ ਅਤੇ ਕਈ ਰੱਦ ਵੀ ਹੋਈਆਂ ਸਨ।

ਨੈਵ ਕੈਨੇਡਾ ਵਲੋਂ ਹੁਣ ਤੱਕ ਅਸਥਾਈ ਆਵਾਜਾਈ ਪ੍ਰਬੰਧਨ ਨਾਲ ਸਥਿਤੀ ਸੰਭਾਲੀ ਜਾ ਰਹੀ ਸੀ। ਹਵਾਈ ਅੱਡੇ ਨੇ ਅੱਜ ਪੁਸ਼ਟੀ ਕੀਤੀ ਕਿ ਸਮੱਸਿਆਵਾਂ ਹੱਲ ਹੋ ਗਈਆਂ ਹਨ। ਯਾਤਰੀ ਹੁਣ ਏਅਰਪੋਰਟ ਦੀ ਵੈੱਬਸਾਈਟ ਅਤੇ ਏਅਰਲਾਈਨ ਰਾਹੀਂ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰ ਸਕਦੇ ਹਨ।

Latest news

cochrane-rcmp-seek-public-assistance-in-locating-missing-mother-and-daughter
Punjabi

ਕੋਕਰੇਨ ਆਰ.ਸੀ ਐਮ.ਪੀ.ਨੇ ਲਾਪਤਾ ਮਾਂ ਤੇ ਧੀ ਨੂੰ ਲੱਭਣ ਲਈ ਜਨਤਾ ਤੋਂ ਮੰਗੀ ਮਦਦ

ਕੋਕਰੇਨ ਆਰ.ਸੀ ਐਮ.ਪੀ.ਨੇ 12 ਜੁਲਾਈ ਨੂੰ ਲਾਪਤਾ ਮਾਂ ਤੇ ਧੀ ਨੂੰ ਲੱਭਣ ਲਈ ਜਨਤਾ ਤੋਂ ਮਦਦ ਦੀ ਮੰਗ ਕੀਤੀ ਹੈ। 30 ਸਾਲਾ ਐਸ਼ਲੇ ਬਾਰਟਲੇ ਅਤੇ ਉਸ ਦੀ ਚਾਰ ਸਾਲਾ ਧੀ ਮਾਰਲੀ ਮਾਇਰਸ ਐਲਬਰਟਾ ਲਾਇਸੈਂਸ ਪਲੇਟ CWH 6991 ਵਾਲੀ ਇੱਕ ਚਿੱਟੇ ਰੰਗ ਦੇ 2021 ਸ਼ੈਵਰਲੇਟ ਸਪਾਰਕ ਗੱਡੀ ਵਿੱਚ ਯਾਤਰਾ ਕਰ ਰਹੀਆਂ ਹੋ ਸਕਦੀਆਂ ਹਨ।ਇਹ ਮੰਨਿਆ ਜਾ ਰਿਹਾ ਹੈ ਕਿ ਉਹ ਵੈਨਕੂਵਰ ਖੇਤਰ ਵਿੱਚ ਹੋ ਸਕਦੀਆਂ ਹਨ।
trump-administration-is-treating-canada-like-an-enemy-doug-ford
Punjabi

ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਦੁਸ਼ਮਣਾਂ ਵਾਂਗ ਵਤੀਰਾ ਕਰ ਰਿਹਾ ਹੈ: ਡੱਗ ਫੋਰਡ

ਕੈਨੇਡਾ ਦੇ ਪ੍ਰੀਮੀਅਰਸ ਦੀ ਬੈਠਕ ਦੇ ਆਖ਼ਰੀ ਦਿਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਦੁਸ਼ਮਣਾਂ ਵਾਂਗ ਵਤੀਰਾ ਕਰ ਰਿਹਾ ਹੈ। ਜ਼ਮਾਨਤ ਵਿੱਚ ਸੁਧਾਰ ਅਤੇ ਹੈਲਥ ਟ੍ਰਾਂਸਫਰ ਜਿਹੇ ਘਰੇਲੂ ਮੁੱਦਿਆਂ ਤੇ ਕੇਂਦਰਿਤ ਇਕ ਦਿਨ ਦੀ ਗੱਲਬਾਤ ਮਗਰੋਂ ਕੈਨੇਡਾ ਦੇ ਪ੍ਰੀਮੀਅਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਯੁੱਧ ਦੇ ਖਤਰੇ ਖ਼ਿਲਾਫ਼ ਇਕਜੁੱਟਤਾ ਦਿਖਾਈ।
alberta-pays-out-143-million-to-company-over-coal-policy-reversal
Punjabi

ਕੋਲਾ ਨੀਤੀ ਮਾਮਲੇ 'ਚ ਕੰਪਨੀ ਵੱਲੋਂ ਕੀਤੇ ਮੁਕੱਦਮੇ ਨੂੰ ਖਤਮ ਕਰਨ ਲਈ ਐਲਬਰਟਾ ਨੇ ਕੀਤਾ $143 ਮਿਲੀਅਨ ਦਾ ਭੁਗਤਾਨ

ਐਲਬਰਟਾ ਸਰਕਾਰ ‘ਤੇ ਕੋਲਾ ਨੀਤੀ ਬਦਲਣ ਕਾਰਨ ਪੰਜ ਕੰਪਨੀਆਂ ਵੱਲੋਂ ਕੀਤੇ ਮੁਕੱਦਮਿਆਂ ਵਿੱਚੋਂ ਇੱਕ ਮੁਕੱਦਮੇ ਨੂੰ ਖ਼ਤਮ ਕਰਨ ਲਈ 140 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕਰ ਰਹੀ ਹੈ। ਐਟ੍ਰਮ ਕੋਲ ਕੰਪਨੀ ਨੇ ਕਿਹਾ ਕਿ ਕੰਪਨੀ ਆਪਣਾ ਮੁਕੱਦਮਾ ਖਤਮ ਕਰਨ ਅਤੇ ਭੁਗਤਾਨ ਦੇ ਬਦਲੇ ਆਪਣੀ ਜ਼ਮੀਨ ਸਰਕਾਰ ਨੂੰ ਵਾਪਸ ਸੌਂਪਣ ਲਈ ਸਹਿਮਤ ਹੈ।
richmond-man-sentenced-for-contravening-securities-act
Punjabi

ਰਿਚਮੰਡ ਦੇ ਇੱਕ ਵਿਅਕਤੀ ਨੂੰ ਸਿਕਿਓਰਿਟੀਜ਼ ਐਕਟ ਦੀ ਉਲੰਘਣਾ ਕਰਨ ਲਈ ਸੁਣਾਈ ਗਈ ਸਜ਼ਾ

ਰਿਚਮੰਡ ਦੇ ਇੱਕ ਵਿਅਕਤੀ ਨੂੰ ਸਿਕਿਓਰਿਟੀਜ਼ ਐਕਟ ਦੀ ਉਲੰਘਣਾ ਕਰਨ ਲਈ ਸਜ਼ਾ ਸੁਣਾਈ ਗਈ ਹੈ। ਬੀਸੀ ਸਿਕਿਓਰਿਟੀਜ਼ ਕਮਿਸ਼ਨ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਰਿਚਮੰਡ ਦੇ ਇੱਕ ਨਿਵਾਸੀ ਨੇ ਬਿਨਾਂ ਰਜਿਸਟ੍ਰੇਸ਼ਨ ਅਤੇ ਪ੍ਰੌਸਪੈਕਟਸ ਦਾਖ਼ਲ ਕੀਤੇ ਬਗੈਰ securities 'ਚ ਵਪਾਰ ਕੀਤਾ । ਜਿਸ ਤੋਂ ਬਾਅਦ 4 ਜੁਲਾਈ ਨੂੰ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਇੱਕ ਮੁਕੱਦਮੇ ਦੀ ਸਮਾਪਤੀ ਦੌਰਾਨ ਰਿਚਰਡ ਯੁੰਗ ਸ਼ਯਾਂਗ ਚੇਨ ਨੂੰ ਦੋਸ਼ੀ ਠਹਿਰਾਉਂਦੇ ਹੋਏ $4001 ਦਾ ਜੁਰਮਾਨਾ ਲਗਾਇਆ ਗਿਆ।
three-people-trapped-in-b-c-s-red-chris-mine-premier-david-eby-says
Punjabi

ਬੀ.ਸੀ.'ਚ ਵਾਪਰੇ ਖਾਨ ਹਾਦਸੇ ਦੌਰਾਨ 3 ਮਜ਼ਦੂਰ ਜ਼ਮੀਨ ਹੇਠ ਦੱਬੇ

ਬ੍ਰਿਟਿਸ਼ ਕੋਲੰਬੀਆ ਦੇ ਰੈੱਡ ਕ੍ਰਿਸ ਤਾਂਬੇ ਅਤੇ ਸੋਨੇ ਦੀ ਖਾਨ ਵਿੱਚ ਤਿੰਨ ਮਜ਼ਦੂਰ ਫਸ ਗਏ ਹਨ,ਜਿਨ੍ਹਾਂ ਨੂੰ ਬਾਹਰ ਕੱਢਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਬੀ.ਸੀ.ਦੇ ਪ੍ਰੀਮੀਅਰ ਡੇਵਿਡ ਈਬੀ ਨੇ ਓਨਟਾਰੀਓ ਵਿੱਚ ਪ੍ਰੀਮੀਅਰਾਂ ਦੇ ਇਕੱਠ ਦੇ ਦੌਰਾਨ ਇਸ ਖ਼ਬਰ ਬਾਰੇ ਜਾਣਕਾਰੀ ਦਿੱਤੀ। ਈਬੀ ਦਾ ਕਹਿਣਾ ਹੈ ਕਿ ਖਾਨ ਵਿੱਚ ਇਹ ਹਾਦਸਾ ਰਾਤ ਨੂੰ ਵਾਪਰਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link