Jan 11, 2021 9:35 PM -

ਵੈਨਕੂਵਰ ਦੇ ਇੱਕ ਪੁਲਿਸ ਅਫ਼ਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਅਫ਼ਸਰ 'ਤੇ ਚੋਰੀ, ਵਿਸ਼ਵਾਸ ਤੋੜਨ ਅਤੇ ਡਰੱਗਸ ਰੱਖਣ ਦੇ ਇਲਜ਼ਾਮ ਲੱਗੇ ਹਨ।
ਮਾਮਲਾ ਔਨ-ਡਿਊਟੀ ਗਤੀਵਿਧੀਆਂ ਨਾਲ ਸੰਬੰਧਤ ਦੱਸਿਆ ਗਿਆ ਹੈ।
ਵੀ.ਪੀ.ਡੀ. ਵੱਲੋਂ ਜਾਰੀ ਬਿਆਨ ਅਨੁਸਾਰ, ਕਾਂਸਟੇਬਲ ਨੀਲ ਲੋਗਨ, ਹੁਣ ਡਿਪਾਰਟਮੈਂਟ ਦਾ ਐਕਟਿਵ ਮੈਂਬਰ ਨਹੀਂ ਹੈ।
ਇਸ ਅਫ਼ਸਰ ਦੀ ਉਮਰ 40 ਤੋਂ 50 ਸਾਲ ਦਰਮਿਆਨ ਦੱਸੀ ਗਈ ਹੈ।
ਇਹ ਮਾਮਲਾ ਬੀਤੇ ਸਾਲ ਮਈ ਤੋਂ ਅਕਤੂਬਰ ਦੇ ਦਰਮਿਆਨ ਵਾਪਰੀਆਂ ਘਟਨਾਵਾਂ ਨਾਲ ਸੰਬੰਧਤ ਦੱਸਿਆ ਗਿਆ ਹੈ।
ਇਸ ਮਾਮਲੇ 'ਚ ਲੋਗਨ ਦਾ ਇੱਕ 20 ਸਾਲਾ ਐਸੋਸੀਏਟ, ਟ੍ਰੈਫਿਕਿੰਗ ਅਤੇ ਪੋਜ਼ੇਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਪੁਲਿਸ ਨੇ ਲੋਗਨ ਦੇ ਖਿਲਾਫ਼ ਚੋਰੀ ਅਤੇ ਪੋਜ਼ੇਸ਼ਨ ਦੇ ਦੋਸ਼ ਵੀ ਲਗਾਏ ਹਨ, ਹਾਲਾਂਕਿ ਇਹ ਉਸ ਦੇ ਔਨ-ਡਿਊਟੀ ਮਾਮਲਿਆਂ ਨਾਲ ਸੰਬੰਧਤ ਨਹੀਂ ਹਨ।




