9.73C Vancouver
ADS

Nov 26, 2021 10:34 PM - The Canadian Press

ਕੋਵਿਡ-19 ਦੇ ਨਵੇਂ ਖਤਰਨਾਕ ਮੰਨੇ ਜਾ ਰਹੇ ਵੇਰੀਐਂਟ ਕਾਰਨ ਦੱਖਣੀ ਅਫਰੀਕਾ ਸਮੇਤ ਕੁੱਲ 7 ਦੇਸ਼ਾਂ ਤੋਂ ਆਉਂਦੇ ਵਿਦੇਸ਼ੀ ਯਾਤਰੀਆਂ ਦੀ ਕੈਨੇਡਾ 'ਚ ਐਂਟਰੀ 'ਤੇ ਪਬੰਦੀ

Share On
variant-prompts-canada-to-bring-in-ban-on-travellers-from-southern-africa
Canada has banned visitors from southern Africa after the discovery of a new variant of concern in the region. (Photo - Omar Alghabra/Twitter)

ਦੱਖਣੀ ਅਫਰੀਕਾ ਦੇ ਵਿੱਚ ਇੱਕ ਨਵੇਂ ਅਤੇ ਖਤਰਨਾਕ ਮੰਨੇ ਜਾ ਰਹੇ ਕੋਵਿਡ-19 ਵਾਇਰਸ ਦੇ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਨੇ ਕੁਝ ਪਬੰਦੀਆਂ ਦਾ ਐਲਾਨ ਕੀਤਾ ਹੈ।

ਸਿਹਤ ਮੰਤਰੀ ਜੀਨ-ਈਵ ਡੁਕਲੌਸ ਨੇ ਜਾਣਕਾਰੀ ਦਿੱਤੀ ਕਿ ਹੁਣ ਤੋਂ ਦੱਖਣੀ ਅਫਰੀਕਾ ਰਾਹੀਂ ਆਉਂਦੇ ਕਿਸੇ ਵੀ ਵਿਦੇਸ਼ੀ ਯਾਤਰੀ ਦੀ ਕੈਨੇਡਾ 'ਚ ਐਂਟਰੀ 'ਤੇ ਪਬੰਦੀ ਲਗਾ ਦਿੱਤੀ ਗਈ ਹੈ।

ਜਿਹੜੇ ਲੋਕ ਬੀਤੇ 14 ਦਿਨ 'ਚ ਵਿਦੇਸ਼ ਯਾਤਰਾ ਤੋਂ ਪਰਤੇ ਹਨ ਉਨ੍ਹਾਂ ਲਈ ਹੁਣੇ ਤੋਂ ਕੁਆਰੰਟੀਨ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇਨ੍ਹਾਂ ਲੋਕਾਂ ਨੂੰ ਆਪਣੇ ਕੋਵਿਡ-19 ਟੈਸਟ ਹਾਸਿਲ ਕਰਨ ਲਈ ਕਿਹਾ ਗਿਆ ਹੈ ਅਤੇ ਜਦ ਤਕ ਉਨ੍ਹਾਂ ਦੇ ਨੈਗੇਟਿਵ ਨਤੀਜੇ ਹਾਸਿਲ ਨਹੀਂ ਹੁੰਦੇ ਉਸ ਵੇਲੇ ਤਕ ਇਨ੍ਹਾਂ ਲੋਕਾਂ ਨੂੰ ਕੁਆਰੰਟੀਨ 'ਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਕਨੇਡੀਅਨ ਨਾਗਰਿਕ ਅਤੇ ਪਰਮਾਨੈਂਟ ਰੈਜੀਡੈਂਟਸ ਨੂੰ ਕੈਨੇਡਾ ਦੇ ਕਿਸੇ ਵੀ ਹਵਾਈ ਅੱਡੇ 'ਤੇ ਵਿਦੇਸ਼ ਯਾਤਰਾ ਤੋਂ ਪਰਤਦੇ ਹੋਏ ਕੋਵਿਡ-19 ਦੇ ਟੈਸਟ ਹਾਸਿਲ ਕਰਨੇ ਹੋਣਗੇ ਅਤੇ ਜਦ ਤਕ ਟੈਸਟ ਦੇ ਨਤੀਜੇ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਕੁਆਰੰਟੀਨ ਕਰਨਾ ਹੋਵੇਗਾ।

ਕੈਨੇਡਾ ਦੇ ਲੋਕਾਂ ਨੂੰ ਦੱਖਣੀ ਅਫਰੀਕਾ ਦੀ ਯਾਤਰਾ ਨਾ ਕਰਨ ਦੀ ਐਡਵਾਈਜਰੀ ਜਾਰੀ ਕੀਤੀ ਗਈ ਹੈ।

ਇਸ ਨਵੇਂ ਵਾਇਰਸ ਦਾ ਨਾਮ ਓਮੇਕਰੌਨ ਦਿੱਤਾ ਗਿਆ ਹੈ ਅਤੇ ਇਸ ਨੂੰ B.1.1.529 ਵਜੋਂ ਕਲਾਸੀਫਾਈ ਕੀਤਾ ਗਿਆ ਹੈ।

ਜਾਣਕਾਰੀ ਦਿੱਤੀ ਗਈ ਹੈ ਕਿ ਦੱਖਣੀ ਅਫਰੀਕਾ ਸਮੇਤ ਮੋਜ਼ੈਮਬੀਕ, ਬੋਟਸਵਾਨਾ, ਜ਼ਿੰਬਾਬਵੇ, ਲੈਸੋਥੋ, ਨਾਮੀਬੀਆ ਅਤੇ ਈਸਵਾਤੀਨੀ ਤੋਂ ਆਉਂਦੇ ਵਿਦੇਸ਼ੀ ਯਾਤਰੀਆਂ ਲਈ ਕੈਨੇਡਾ 'ਚ ਦਾਖਿਲੇ 'ਤੇ ਪਬੰਦੀ ਲਗਾ ਦਿੱਤੀ ਹੈ।

ਡਾ. ਥਰੈਸਾ ਟੈਮ ਨੇ ਕੀਤਾ ਸਾਵਧਾਨ

ਦੇਸ਼ ਦੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਨੇ ਦੱਖਣੀ ਅਫਰੀਕਾ 'ਚ ਸਾਹਮਣੇ ਆਏ ਕੋਵਿਡ-19 ਦੇ ਨਵੇਂ ਵਾਇਰਸ ਓਮੇਕਰੌਨ ਬਾਰੇ ਜਾਣਕਾਰੀ ਦਿੱਤੀ ਹੈ ਕਿ ਅਜੇ ਤਕ ਅਜਿਹੇ ਕੋਈ ਇੰਡੀਕੇਸ਼ਨ ਨਹੀਂ ਹਨ ਕਿ ਇਸ ਵਾਇਰਸ ਨੇ ਕੈਨੇਡਾ 'ਚ ਦਾਖਿਲਾ ਕੀਤਾ ਹੋਵੇ।

ਉਨ੍ਹਾਂ ਕਿਹਾ ਕਿ WHO ਵੱਲੋਂ ਇਸ ਵਾਇਰਸ ਨੂੰ 'ਵੇਰੀਐਂਟ ਆਫ ਕੰਸਰਨ' ਯਾਨੀ ਕਿ ਖਤਰਨਾਕ ਸਾਬਿਤ ਹੋਣ ਵਾਲਾ ਵੇਰੀਐਂਟ ਐਲਾਨ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪ੍ਰੋਵਿੰਸ਼ੀਅਲ ਲੈਬੋਰੇਟਰੀਆਂ ਨੂੰ ਦੇਸ਼ ਭਰ 'ਚ ਇਸ ਵੇਰੀਐਂਟ ਬਾਰੇ ਸਾਵਧਾਨ ਕਰ ਦਿੱਤਾ ਗਿਆ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਵਾਇਰਸ ਆਸਾਨੀ ਨਾਲ ਟ੍ਰਾਂਸਮਿਟ ਹੁੰਦਾ ਹੈ ਅਤੇ ਇਸ ਕਾਰਨ ਸਾਵਧਾਨ ਰਹਿਣਾ ਜਰੂਰੀ ਹੈ।

Latest news

rustad-backs-alberta-pipeline-project-criticizes-b-c-governments-opposition
Punjabi

ਜੌਨ ਰਸਟੈਡ ਨੇ ਐਲਬਰਟਾ ਦੇ ਪਾਈਪਲਾਈਨ ਪ੍ਰੋਜੈਕਟ ਦੀ ਕੀਤੀ ਹਿਮਾਇਤ, ਈਬੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ 1 ਜੁਲਾਈ ਤੱਕ ਐਲਬਰਟਾ ਵਲੋਂ ਪਾਈਪਲਾਈਨ ਪ੍ਰੋਜੈਕਟ ਲਈ ਦਾਇਰ ਕੀਤੀ ਜਾਣ ਵਾਲੀ ਅਰਜ਼ੀ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਪ੍ਰੀਮੀਅਰ ਡੇਵਿਡ ਈਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਪ੍ਰੋਜੈਕਟ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਏ ਇਸ ਲਈ ਅੱਗੇ ਆਉਣਾ ਚਾਹੀਦਾ ਹੈ।
rcmp-investigating-stabbing-near-port-place-mall-in-nanaimo
Punjabi

ਨੈਨਾਇਮੋ ਦੇ ਪੋਰਟ ਪਲੇਸ ਮਾਲ ਨੇੜੇ ਛੁਰੇਬਾਜ਼ੀ ਦੀ ਵਾਪਰੀ ਘਟਨਾ,ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਵੈਨਕੂਵਰ ਆਈਲੈਂਡ ਦੇ ਸ਼ਹਿਰ ਨੈਨਾਇਮੋ ਵਿਚ ਪੋਰਟ ਪਲੇਸ ਮਾਲ ਨੇੜੇ ਬੱਸ ਸਟੌਪ 'ਤੇ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਵੀਰਵਾਰ ਰਾਤ ਲਗਭਗ 8:30 ਵਜੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜਿਥੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਮਿਲਿਆ, ਜਿਸ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ontario-announces-major-changes-to-immigrant-nominee-program
Punjabi

ਓਨਟਾਰੀਓ ਸਰਕਾਰ ਨੇ Immigrant Nominee Program ਵਿੱਚ ਕੀਤੇ ਵੱਡੇ ਬਦਲਾਅ

ਓਨਟਾਰੀਓ ਸਰਕਾਰ ਨੇ ਆਪਣੇ Immigrant Nominee Program ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਇਸ ਨਵੇਂ ਬਦਲਾਅ ਤਹਿਤ ਮੌਜੂਦਾ 8 ਸਟ੍ਰੀਮਸ ਨੂੰ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ, ਤਾਂ ਜੋ ਬਿਨੈਕਾਰਾਂ ਅਤੇ ਇਪਲੋਇਰਸ ਲਈ ਰਸਤਾ ਵਧੇਰੇ ਸਪੱਸ਼ਟ ਅਤੇ ਆਸਾਨ ਹੋ ਸਕੇ। ਇਸ ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਓਨਟਾਰੀਓ ਵਰਕਫੋਰਸ Priority ਸਟ੍ਰੀਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਯੋਗ ਵਿਦੇਸ਼ੀ ਕਾਮਿਆਂ ਲਈ ਪੀ. ਆਰ. ਦਾ ਰਾਹ ਵੀ ਖੋਲ੍ਹੇਗਾ।
indo-pacific-key-to-canadas-trade-diversification-strategy-maninder-sidhu
Punjabi

ਇੰਡੋ-ਪੈਸੀਫਿਕ ਖੇਤਰ ਕੈਨੇਡਾ ਦੀ ਵਪਾਰਕ ਰਣਨੀਤੀ ਦਾ ਅਹਿਮ ਹਿੱਸਾ: ਮਨਿੰਦਰ ਸਿੱਧੂ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਨਿਰਯਾਤ ਵਧਾਉਣ ਦੇ ਟੀਚੇ ਲਈ ਇੰਡੋ-ਪੈਸੀਫਿਕ ਖੇਤਰ ਨੂੰ ਬੇਹੱਦ ਅਹਿਮ ਦੱਸਿਆ ਹੈ। ਸਿੱਧੂ ਪਿਛਲੇ ਦਿਨਾਂ ਤੋਂ 300 ਮੈਂਬਰੀ ਕਾਰੋਬਾਰੀ ਵਫ਼ਦ ਨਾਲ ਜਾਪਾਨ ਦੇ 4 ਦਿਨਾਂ ਦੌਰੇ 'ਤੇ ਸਨ, ਜੋ ਕਿ ਇੰਡੋ-ਪੈਸੀਫਿਕ ਲਈ ਹੁਣ ਤੱਕ ਦਾ ਕੈਨੇਡਾ ਸਭ ਤੋਂ ਵੱਡਾ ਵਫ਼ਦ ਰਿਹਾ ਹੈ। ਇਸ ਖੇਤਰ ਵਿਚ ਕੈਨੇਡਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲ ਹਨ, ਜਿਨ੍ਹਾਂ ਵਿਚ ਚੀਨ, ਜਾਪਾਨ ਅਤੇ ਸਾਊਥ ਕੋਰੀਆ ਸ਼ਾਮਲ ਹਨ ਪਰ ਇੱਥੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇ ਯਤਨ ਹਮੇਸ਼ਾ ਸਫ਼ਲ ਨਹੀਂ ਰਹੇ ਸਨ।
japanese-prime-minister-sanae-takaichi-to-visit-india-from-july-1-to-3
Punjabi

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੇ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਜੁਲਾਈ ਤੋਂ 3 ਜੁਲਾਈ ਤੱਕ ਨਵੀਂ ਦਿੱਲੀ ਦਾ ਅਧਿਕਾਰਿਕ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ 16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੀ ਸਾਂਝੀ ਅਗਵਾਈ ਕਰਨਗੇ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link