Jun 19, 2021 1:01 AM -

ਪ੍ਰਿੰਸ ਜਾਰਜ ਵਿੱਚ ਰਫਤਾਰ ਦਾ ਰੋਮਾਂਚ ਵੱਡੇ ਜੁਰਮਾਨੇ 'ਚ ਤਬਦੀਲ ਹੋ ਗਿਆ ਹੈ।
ਮਾਮਲਾ 15 ਜੂਨ ਦਾ ਦੱਸਿਆ ਗਿਆ ਹੈ।
ਪੁਲਿਸ ਨੂੰ 20 ਐਵੀਨਿਊ ਅਤੇ ਓਕ ਸਟ੍ਰੀਟ ਦੇ ਇਲਾਕੇ 'ਚ ਗੋਲੀ ਚੱਲਣ ਜਿਹੀ ਆਵਾਜ਼ ਸੁਣਾਈ ਦੇਣ ਦੀਆਂ ਰਿਪੋਰਟਸ ਮਿਲੀਆਂ ਸਨ।
ਪੁਲਿਸ ਨੂੰ ਦੱਸਿਆ ਗਿਆ ਸੀ ਕਿ ਤੇਜ਼ ਰਫਤਾਰ 'ਤੇ ਇੱਕ ਮਸਟੈਂਗ ਗੱਡੀ ਮੌਕੇ ਤੋਂ ਨਿਕਲੀ ਸੀ ਅਤੇ 2 ਲੋਕ ਇੱਕ ਐਲੀਵੇ 'ਚ ਲੁਕੇ ਹੋਏ ਸਨ।
ਪੁਲਿਸ ਨੇ ਮੌਕੇ ਤਕ ਪਹੁੰਚ ਕੀਤੀ ਅਤੇ 2 ਲੋਕਾਂ ਨੂੰ ਭਾਲਿਆ ਜਿੰਨਾ ਦੱਸਿਆ ਕਿ ਮਸਟੈਂਗ 'ਚ ਸਵਾਰ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਉਨ੍ਹਾਂ 'ਤੇ ਪਟਾਕੇ ਸੁੱਟ ਰਹੇ ਸਨ।
ਪੁਲਿਸ ਨੇ ਗੱਡੀ ਦੀ ਭਾਲ ਕੀਤੀ ਪਰ ਵਾਹਨ ਚਾਲਕ ਤੇਜ਼ ਰਫਤਾਰ 'ਤੇ ਪੁਲਿਸ ਨੂੰ ਚਕਮਾ ਦਿੰਦੇ ਹੋਏ ਨਿਕਲ ਗਿਆ।
ਕੁਝ ਸਮੇਂ ਬਾਅਦ ਇੱਕ ਘਰ ਦੇ ਬਾਹਰ ਇਹ ਗੱਡੀ ਮਿਲ ਗਈ।
ਗੱਡੀ ਨੂੰ 7 ਦਿਨ ਲਈ ਇੰਪਾਉਂਡ ਕਰ ਲਿਆ ਗਿਆ ਅਤੇ ਵਾਹਨ ਚਾਲਕ ਨੂੰ ਵੱਖ-ਵੱਖ ਮਾਮਲਿਆਂ 'ਚ ਕੁੱਲ $1,070 ਦੇ ਜੁਰਮਾਨੇ ਲਗਾਏ ਗਏ।




