Jun 30, 2022 1:13 AM - Connect News

ਵੈਨਕੂਵਰ ਦੇ ਵਿੱਚ ਇੱਕ ਜਾਨਲੇਵਾ ਕਰੈਸ਼ ਵਾਪਰ ਗਿਆ ਹੈ।
ਘਟਨਾ 'ਚ ਇੱਕ ਵਿਅਕਤੀ ਦੀ ਮੌਤ ਸੰਬੰਧੀ ਖਬਰ ਉਜਾਗਰ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ 'ਚ ਇੱਕ ਸੈਮੀ-ਟਰੱਕ ਅਤੇ ਇੱਕ ਸਾਈਕਲ ਸ਼ਾਮਿਲ ਸੀ।
ਬੁੱਧਵਾਰ ਦੀ ਸਵੇਰ ਹੌਰਨਬੀ ਅਤੇ ਪੈਸੀਫਿਕ ਸਟ੍ਰੀਟਸ ਦੇ ਕੋਲ ਘਟਨਾ ਤੋਂ ਬਾਅਦ ਟਰੈਫਿਕ 'ਚ ਵੀ ਵਿਘਨ ਪੇਸ਼ ਆਇਆ।
ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਸਵੇਰ ਕਰੀਬ 10 ਵਜੇ ਤਕ ਇਲਾਕੇ 'ਚ ਆਵਾਜਾਈ ਬੰਦ ਸੀ।
ਹਾਲਾਂਕਿ ਪੀੜਤ ਵਿਅਕਤੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਸ ਦੀ ਉਮਰ 28 ਸਾਲ ਸੀ।
ਘਟਨਾ ਸਵੇਰ ਕਰੀਬ 7.30 ਵਜੇ ਵਾਪਰੀ ਸੀ।
ਮੀਡੀਆ ਰਿਪੋਰਟਸ ਅਨੁਸਾਰ ਮੌਕੇ 'ਤੇ ਇੱਕ ਨੀਲੇ ਅਤੇ ਕਾਲੇ ਰੰਗ ਦੇ ਸਾਈਕਲ ਨੂੰ ਇੱਕ ਸੈਮੀ-ਟਰੱਕ ਦੇ ਹੇਠ ਪਿਆ ਵੇਖਿਆ ਜਾ ਸਕਦਾ ਸੀ।




