Sep 26, 2025 7:09 PM - Connect Newsroom
ਵੈਨਕੂਵਰ ਵਿਚ ਕੱਲ੍ਹ ਰਾਤ ਪੈਦਲ ਜਾ ਰਹੇ ਇੱਕ ਨੌਜਵਾਨ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਉਸ ਦੀ ਮੌਤ ਹੋ ਗਈ, ਪੁਲਿਸ ਨੇ ਕਿਹਾ ਕਿ ਉਹ ਹਾਦਸੇ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ।
ਵੈਨਕੂਵਰ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ 38 ਸਾਲ ਦਾ ਸੀ। ਵੀਰਵਾਰ ਰਾਤ ਕਰੀਬ 8:30 ਵਜੇ ਟਰਮੀਨਲ ਐਵੇਨਿਊ ਅਤੇ ਵੈਸਟਰਨ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਵ੍ਹਾਈਟ ਟੇਸਲਾ ਨੇ ਉਸ ਨੂੰ ਟੱਕਰ ਮਾਰੀ।
ਪੁਲਿਸ ਨੇ ਕਿਹਾ ਕਿ ਫਰਸਟ ਰਿਸਪੋਂਡਰ ਵਲੋਂ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਅਧਿਕਾਰੀ ਮੁਤਾਬਕ, ਟੇਸਲਾ ਦਾ ਡਰਾਈਵਰ ਘਟਨਾ ਸਥਾਨ 'ਤੇ ਹੀ ਰਿਹਾ। ਪੁਲਿਸ ਨੇ ਟੱਕਰ ਵਿਚ ਸਪੀਡ ਅਤੇ ਇੰਪੇਅਮੈਂਟ ਨੂੰ ਕਾਰਨ ਮੰਨਣ ਤੋਂ ਇਨਕਾਰ ਕੀਤਾ ਹੈ।
ਇਨਵੈਸਟੀਗੇਟਰਸ ਨੇ ਕਿਹਾ ਕਿ ਜੇ ਕਿਸੇ ਕੋਲ ਇਸ ਘਟਨਾ ਦੀ ਵੀਡੀਓ ਫੁਟੇਜ ਜਾਂ ਹੋਰ ਕੋਈ ਜਾਣਕਾਰੀ ਹੈ ਤਾਂ ਉਸ ਨੂੰ ਵੈਨਕੂਵਰ ਪੁਲਿਸ ਦੀ ਕੋਲੀਸ਼ਨ ਇਨਵੈਸਟੀਗੇਸ਼ਨ ਯੂਨਿਟ ਨਾਲ 604-717-3012 'ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।