12.21C Vancouver
ADS

Jul 29, 2025 7:09 PM - Connect Newsroom

ਵੈਨਕੂਵਰ ਪੁਲਿਸ 84 ਸਾਲਾ ਬਜ਼ੁਰਗ ਨਾਲ ਹੋਈ ਲੁੱਟਖੋਹ ਮਾਮਲੇ ਦੀ ਕਰ ਰਹੀ ਜਾਂਚ

Share On
vpd-investigates-strong-arm-robbery-of-senior
The senior held on to the purse until another person intervened. The suspects were last seen walking north on Homer Street. (Photo - The Canadian Press)

ਵੈਨਕੂਵਰ ਪੁਲਿਸ ਨੇ ਐਤਵਾਰ ਨੂੰ ਡਾਊਨਟਾਊਨ ਵਿਚ ਇੱਕ 84 ਸਾਲਾ ਬਜ਼ੁਰਗ ਤੋਂ ਜ਼ਬਰਦਸਤੀ ਲੁੱਟਖੋਹ ਕਰਨ ਦੇ ਮਾਮਲੇ ਵਿਚ ਦੋ ਸ਼ੱਕੀਆਂ ਦਾ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਇੱਕ ਲੜਕਾ ਅਤੇ ਲੜਕੀ ਸ਼ਾਮਲ ਹਨ।

ਪੁਲਿਸ ਨੇ ਕਿਹਾ ਕਿ 27 ਜੁਲਾਈ ਨੂੰ ਸਵੇਰ ਕਰੀਬ 11.30 ਵਜੇ ਇੱਕ ਬਜ਼ੁਰਗ ਮਹਿਲਾ ਹੋਮਰ ਅਤੇ ਵੈਸਟ ਪੈਂਡਰ ਸਟ੍ਰੀਟ ਕੋਲ ਖੜ੍ਹੀ ਸੀ, ਜਦੋਂ ਦੋ ਸ਼ੱਕੀ ਉਸ ਕੋਲ ਆਏ ਅਤੇ ਬਜ਼ੁਰਗ 'ਤੇ ਚੋਰੀ ਦਾ ਇਲਜ਼ਾਮ ਲਗਾਇਆ, ਫਿਰ ਇੱਕ ਸ਼ੱਕੀ ਨੇ ਬਜ਼ੁਰਗ ਦੀ ਸੋਟੀ ਖੋਹ ਲਈ ਅਤੇ ਦੂਜੇ ਸ਼ੱਕੀ ਨੇ ਉਸ ਦੇ ਮੋਢੇ ਤੋਂ ਪਰਸ ਧੂਣਾ ਸ਼ੁਰੂ ਕਰ ਦਿੱਤਾ, ਇਸ ਦੌਰਾਨ ਕਿਸੇ ਨੇ ਵਿਚ ਬਚਾਅ ਕੀਤਾ ਤੇ ਸ਼ੱਕੀ ਉਥੋਂ ਨਿਕਲ ਗਏ।

ਪੁਲਿਸ ਨੇ ਸ਼ੱਕੀ ਲੜਕੀ ਦੀ ਪਛਾਣ ਉਸ ਦੇ ਲੰਬੇ ਕਾਲੇ ਵਾਲ ਅਤੇ ਉਸ ਦੇ ਹੱਥਾਂ 'ਤੇ ਕਈ ਟੈਟੂ ਦੱਸੇ ਹਨ ਅਤੇ ਸ਼ੱਕੀ ਲੜਕੇ ਦੇ ਲੰਬੇ ਭੂਰੇ ਵਾਲ ਹਨ, ਜੋ ਹਮਲੇ ਸਮੇਂ ਗ੍ਰੇਅ ਟੀ ਸ਼ਰਟ ਅਤੇ ਗ੍ਰੇਅ ਪੈਂਟ ਵਿਚ ਸੀ।

Latest news

27-year-old-punjabi-man-arrested-in-brampton-carjacking-attempts-and-knife-attack
Punjabi

27-Year-Old Punjabi Man Arrested in Brampton Carjacking Attempts and Knife Attack

Peel Regional Police in Ontario have arrested a 27-year-old Punjabi man in connection with a series of carjacking attempts, a home invasion and a knife attack in Brampton.
36-year-old-man-dies-in-edmonton-police-shooting-asirt-to-investigate
Punjabi

ਐਡਮਿੰਟਨ ’ਚ ਪੁਲਿਸ ਦੀ ਗੋਲੀਬਾਰੀ ਵਿੱਚ 36 ਸਾਲਾ ਵਿਅਕਤੀ ਦੀ ਮੌਤ, ASIRT ਕਰੇਗੀ ਜਾਂਚ

ਐਡਮਿੰਟਨ ਦੇ ਸਾਊਥ ਵੈਸਟ ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਕ ਘਰ ਵਿੱਚ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਰਿਪੋਰਟ ਤੋਂ ਬਾਅਦ ਵਾਪਰੀ। ਐਡਮਿੰਟਨ ਪੁਲਿਸ ਸਰਵਿਸਸ ਮੁਤਾਬਕ ਅਧਿਕਾਰੀਆਂ ਨੂੰ Donsdale ਡ੍ਰਾਈਵ ਅਤੇ 45 ਐਵੇਨਿਊ ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਦੇ ਦਾਖਲ ਹੋਣ ਅਤੇ ਇੱਕ ਔਰਤ ਤੇ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ।
calgary-shaw-byelection-voters-head-to-polls-today
Punjabi

ਕੈਲਗਰੀ-ਸ਼ਾਅ ਉਪ ਚੋਣਾਂ ਲਈ ਅੱਜ ਪੈ ਰਹੀਆਂ ਵੋਟਾਂ

ਕੈਲਗਰੀ-ਸ਼ਾਅ ਉਪ-ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਚੋਣ ਮੈਦਾਨ ਵਿੱਚ ਪੰਜ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਯੂ.ਸੀ.ਪੀ. ਵੱਲੋਂ Mike Derry, NDP ਵੱਲੋਂ Kyle Campbell, ਪ੍ਰੋਗਰੈਸਿਵ ਟੋਰੀ ਪਾਰਟੀ ਵੱਲੋਂ Kyle Joseph, ਲਿਬਰਲ ਪਾਰਟੀ ਵੱਲੋਂ John Roggeveed ਅਤੇ independent ਉਮੀਦਵਾਰ ਵਜੋਂ Rolly Ashdown ਸ਼ਾਮਲ ਹਨ।
trump-signals-canada-u-s-trade-deal-could-be-reached-soon
Punjabi

ਟਰੰਪ ਦਾ ਸੰਕੇਤ, ਕੈਨੇਡਾ ਨਾਲ ਵਪਾਰਕ ਸਮਝੌਤਾ ਹੋ ਸਕਦਾ ਹੈ ਜਲਦ

ਕੈਨੇਡਾ ਨਾਲ ਟ੍ਰੇ਼ਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਵਪਾਰਕ ਸਮਝੌਤਾ ਬਹੁਤ ਜਲਦ ਹੋ ਸਕਦਾ ਹੈ। ਉਨ੍ਹਾਂ ਇਹ ਟਿੱਪਣੀ ਵੀਕੈਂਡ ਦੌਰਾਨ ਆਈਰਲੈਂਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਟਰੰਪ ਨੇ ਕਿਹਾ ਕਿ ਸਾਡੇ ਮੈਕਸੀਕੋ ਨਾਲ ਸਬੰਧ ਬਹੁਤ ਵਧੀਆ ਹੋਣ ਜਾ ਰਹੇ ਹਨ, ਕੈਨੇਡਾ ਨਾਲ ਵੀ ਸਬੰਧ ਚੰਗੇ ਹਨ ਪਰ ਪਿਛਲੇ 50 ਸਾਲਾਂ ਤੋਂ ਔਟਵਾ ਨੇ ਸਾਡੇ ਨਾਲ ਵਿਤਕਰਾ ਕੀਤਾ ਹੈ।
fishing-vessel-sinks-near-tsawwassen-ferry-terminal-two-people-rescued
Punjabi

ਸਾਵਸਨ ਫੈਰੀ ਟਰਮੀਨਲ ਨੇੜੇ ਮੱਛੀ ਫੜਨ ਵਾਲੀ ਕਿਸ਼ਤੀ ਡੁੱਬੀ, ਦੋ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਦੇ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ ਸਾਵਸਨ ਫੈਰੀ ਟਰਮੀਨਲ ਨੇੜੇ ਐਤਵਾਰ ਨੂੰ ਇੱਕ fishing vessel ਦੇ ਡੁੱਬਣ ਦੀ ਘਟਨਾ ਵਾਪਰੀ, ਅਧਿਕਾਰੀਆਂ ਮੁਤਾਬਕ, ਦੁਪਹਿਰ ਬਾਅਦ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਨੂੰ ਇੱਕ ਕਿਸ਼ਤੀ ਡੁੱਬਣ ਕਾਰਨ ਦੋ ਲੋਕਾਂ ਦੇ ਪਾਣੀ ਵਿਚ ਫਸੇ ਹੋਣ ਦੀ ਰਿਪੋਰਟ ਮਿਲੀ, ਬੀ.ਸੀ. ਫੈਰੀਜ਼ ਦੀ spokesperson Sheila Reynolds ਨੇ ਦੱਸਿਆ ਕਿ ਇਸ ਮੌਕੇ ਸਪਿਰਿਟ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ Coastal Renaissance ਨੇ ਤੁਰੰਤ ਰੈਸਕਿਊ ਬੋਟ ਨੂੰ ਰਵਾਨਾ ਕੀਤਾ ਅਤੇ ਦੋਵੇਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link