15.83C Vancouver
ADS

Jul 10, 2021 12:40 AM -

ਵੀ.ਪੀ.ਡੀ. ਦੀ ਟਾਸਕ ਫੋਰਸ ਦੀ ਕਾਰਵਾਈ ਦੇ ਚਲਦਿਆਂ ਕਈ ਗੈਂਗਸਟਰ ਸਲਾਖਾਂ ਪਿੱਛੇ; 27 ਗੈਂਗਸਟਰਾਂ 'ਤੇ ਕਾਰਵਾਈ ਦੌਰਾਨ 170 ਬੰਦੂਕਾਂ ਤੋਂ ਇਲਾਵਾ ਡਰੱਗਸ ਵੀ ਹੋਏ ਬਰਾਮਦ

Share On
vpd-led-taskforce-results-in-convictions-against-metro-vancouver-gangsters
After an extensive joint investigation with several other police agencies throughout Metro Vancouver, Vancouver Police today announced convictions against numerous gang members. (Photo - Vancouver Police/Twitter)

ਮੈਟਰੋ ਵੈਨਕੂਵਰ ਦੀਆਂ ਕਈ ਪੁਲਿਸ ਅਜੈਂਸੀਆਂ ਨਾਲ ਚਲਾਏ ਗਏ ਇੱਕ ਸਾਂਝੇ ਜਾਂਚ ਆਪ੍ਰੇਸ਼ਨ ਤੋਂ ਬਾਅਦ ਵੈਨਕੂਵਰ ਪੁਲਿਸ ਨੇ ਅੱਜ ਕਈ ਗੈਂਗ ਮੈਂਬਰਾਂ ਵਿਰੁੱਧ ਦੋਸ਼ਾਂ ਦਾ ਐਲਾਨ ਕੀਤਾ ਹੈ।

ਵੀ.ਪੀ.ਡੀ. ਦੀ ਟਾਸਕ ਫੋਰਸ ਜਿਸ ਦਾ ਨਾਮ ਟਾਸਕ ਫੋਰਸ ਟੂਰਨੀਕਵੈਟ ਦੱਸਿਆ ਗਿਆ ਹੈ, ਉਸ ਨੇ ਸੀ.ਐਫ.ਈ.ਸੀ.ਯੂ. - ਬੀ.ਸੀ. (Combined Forces Special Enforcement Unit of BC), ਆਰ.ਸੀ.ਐਮ.ਪੀ., ਆਈ.ਹਿਟ. (Integrated Homicide Investigation Team) ਅਤੇ ਲੋਕਲ ਮਿਊਨਿਸਿਪਲ ਪੁਲਿਸ ਡਿਪਾਰਟਮੈਂਟਸ ਨਾਲ ਮਿਲ ਕੇ ਇਸ ਜਾਂਚ ਨੂੰ ਅੰਜਾਮ ਦਿੱਤਾ।

ਇਸ ਤਹਿਤ ਕਈ ਪ੍ਰੋਜੈਕਟ ਚਲਾਏ ਗਏ ਜਿਸ ਵਿੱਚ ਪੋਜੈਕਟ ਟੈਰੀਫ, ਪ੍ਰੋਜੈਕਟ ਟੈਂਪਰ, ਪ੍ਰੋਜੈਕਟ ਟ੍ਰਿਪਲੈਟ, ਅਤੇ ਪ੍ਰੋਜੈਕਟ ਟੈਰੀਟੋਰੀ ਸ਼ਾਮਿਲ ਸਨ।

ਪੂਰੇ ਮਾਮਲੇ 'ਚ 27 ਲੋਕਾਂ 'ਤੇ ਅਪਰਾਧਿਕ ਸੰਗਠਨ, ਕਤਲ ਦੀ ਸਾਜ਼ਿਸ਼, ਬੰਦੂਕਾਂ ਦੀ ਤਸਕਰੀ ਅਤੇ ਡਰੱਗ ਤਸਕਰੀ ਜਿਹੇ ਦੋਸ਼ ਤੈਅ ਕੀਤੇ ਗਏ ਹਨ।

ਮਾਰਚ 2017 ਤੋਂ ਅਗਸਤ 2018 ਵਿਚਾਲੇ ਦੀ ਗੈਂਗ ਹਿੰਸਾ 'ਚ ਇਹਨਾਂ ਲੋਕਾਂ ਨੂੰ ਅਹਿਮ ਖਿਡਾਰੀ ਦੱਸਿਆ ਗਿਆ ਹੈ।

ਇਸ ਆਪ੍ਰੇਸ਼ਨ ਤਹਿਤ 170 ਬੰਦੂਕਾਂ, 10kg ਤੋਂ ਵਧੇਰੇ ਫੈਂਟਾਨਿਲ ਅਤੇ 40kg ਤੋਂ ਵਧੇਰੇ ਮੈਥਮਫਿਟਾਮੀਨ, ਕੋਕੇਨ ਅਤੇ ਹੀਰੋਇਨ ਜਿਹੀਆਂ ਡਰੱਗਸ ਬਰਾਮਦ ਹੋਈਆਂ ਹਨ।

ਇਸ ਤੋਂ ਇਲਾਵਾ 2 ਮਿਲੀਅਨ ਡਾਲਰ ਤੋਂ ਵਧੇਰੇ ਦੀ ਜਿਊਲਰੀ, ਕੈਸ਼ ਅਤੇ ਵਾਹਨ ਬਰਾਮਦ ਹੋਏ ਹਨ।

ਇਸ ਆਪ੍ਰੇਸ਼ਨ ਤਹਿਤ ਦੋਸ਼ੀ ਠਿਹਰਾਏ ਗਏ ਲੋਕਾਂ ਦੇ ਨਾਮ:

Project Territory

Sam Kang

Gary Kang

Ranbir Kang

Jitesh Vagh

Manveer Braich

Kristoffer Ghuman

Kyle Latimer

Craig Latimer

Csongor Szucs

Jacob Pereira

Anduele Pikientio

Pashmir Boparai

Noebin Malonga-Massamba

Mustapha Ali

Project Triplet

Denis Ogilvie

Project Temper

Walta Abay

Taqdir Gill

Hitkaran Johal

Sahajdeep Khunkhun

Jordan Leauli

Pawandeep Chopra

Simrat Lally

Project Tariff

Harjot Samra

Gurpreet Shillon

Farbn Japow

Mouayad Alhoomsi

Ayman Abo-Zaed

Latest news

rustad-backs-alberta-pipeline-project-criticizes-b-c-governments-opposition
Punjabi

ਜੌਨ ਰਸਟੈਡ ਨੇ ਐਲਬਰਟਾ ਦੇ ਪਾਈਪਲਾਈਨ ਪ੍ਰੋਜੈਕਟ ਦੀ ਕੀਤੀ ਹਿਮਾਇਤ, ਈਬੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ 1 ਜੁਲਾਈ ਤੱਕ ਐਲਬਰਟਾ ਵਲੋਂ ਪਾਈਪਲਾਈਨ ਪ੍ਰੋਜੈਕਟ ਲਈ ਦਾਇਰ ਕੀਤੀ ਜਾਣ ਵਾਲੀ ਅਰਜ਼ੀ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਪ੍ਰੀਮੀਅਰ ਡੇਵਿਡ ਈਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਪ੍ਰੋਜੈਕਟ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਏ ਇਸ ਲਈ ਅੱਗੇ ਆਉਣਾ ਚਾਹੀਦਾ ਹੈ।
rcmp-investigating-stabbing-near-port-place-mall-in-nanaimo
Punjabi

ਨੈਨਾਇਮੋ ਦੇ ਪੋਰਟ ਪਲੇਸ ਮਾਲ ਨੇੜੇ ਛੁਰੇਬਾਜ਼ੀ ਦੀ ਵਾਪਰੀ ਘਟਨਾ,ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਵੈਨਕੂਵਰ ਆਈਲੈਂਡ ਦੇ ਸ਼ਹਿਰ ਨੈਨਾਇਮੋ ਵਿਚ ਪੋਰਟ ਪਲੇਸ ਮਾਲ ਨੇੜੇ ਬੱਸ ਸਟੌਪ 'ਤੇ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਵੀਰਵਾਰ ਰਾਤ ਲਗਭਗ 8:30 ਵਜੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜਿਥੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਮਿਲਿਆ, ਜਿਸ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ontario-announces-major-changes-to-immigrant-nominee-program
Punjabi

ਓਨਟਾਰੀਓ ਸਰਕਾਰ ਨੇ Immigrant Nominee Program ਵਿੱਚ ਕੀਤੇ ਵੱਡੇ ਬਦਲਾਅ

ਓਨਟਾਰੀਓ ਸਰਕਾਰ ਨੇ ਆਪਣੇ Immigrant Nominee Program ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਇਸ ਨਵੇਂ ਬਦਲਾਅ ਤਹਿਤ ਮੌਜੂਦਾ 8 ਸਟ੍ਰੀਮਸ ਨੂੰ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ, ਤਾਂ ਜੋ ਬਿਨੈਕਾਰਾਂ ਅਤੇ ਇਪਲੋਇਰਸ ਲਈ ਰਸਤਾ ਵਧੇਰੇ ਸਪੱਸ਼ਟ ਅਤੇ ਆਸਾਨ ਹੋ ਸਕੇ। ਇਸ ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਓਨਟਾਰੀਓ ਵਰਕਫੋਰਸ Priority ਸਟ੍ਰੀਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਯੋਗ ਵਿਦੇਸ਼ੀ ਕਾਮਿਆਂ ਲਈ ਪੀ. ਆਰ. ਦਾ ਰਾਹ ਵੀ ਖੋਲ੍ਹੇਗਾ।
indo-pacific-key-to-canadas-trade-diversification-strategy-maninder-sidhu
Punjabi

ਇੰਡੋ-ਪੈਸੀਫਿਕ ਖੇਤਰ ਕੈਨੇਡਾ ਦੀ ਵਪਾਰਕ ਰਣਨੀਤੀ ਦਾ ਅਹਿਮ ਹਿੱਸਾ: ਮਨਿੰਦਰ ਸਿੱਧੂ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਨਿਰਯਾਤ ਵਧਾਉਣ ਦੇ ਟੀਚੇ ਲਈ ਇੰਡੋ-ਪੈਸੀਫਿਕ ਖੇਤਰ ਨੂੰ ਬੇਹੱਦ ਅਹਿਮ ਦੱਸਿਆ ਹੈ। ਸਿੱਧੂ ਪਿਛਲੇ ਦਿਨਾਂ ਤੋਂ 300 ਮੈਂਬਰੀ ਕਾਰੋਬਾਰੀ ਵਫ਼ਦ ਨਾਲ ਜਾਪਾਨ ਦੇ 4 ਦਿਨਾਂ ਦੌਰੇ 'ਤੇ ਸਨ, ਜੋ ਕਿ ਇੰਡੋ-ਪੈਸੀਫਿਕ ਲਈ ਹੁਣ ਤੱਕ ਦਾ ਕੈਨੇਡਾ ਸਭ ਤੋਂ ਵੱਡਾ ਵਫ਼ਦ ਰਿਹਾ ਹੈ। ਇਸ ਖੇਤਰ ਵਿਚ ਕੈਨੇਡਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲ ਹਨ, ਜਿਨ੍ਹਾਂ ਵਿਚ ਚੀਨ, ਜਾਪਾਨ ਅਤੇ ਸਾਊਥ ਕੋਰੀਆ ਸ਼ਾਮਲ ਹਨ ਪਰ ਇੱਥੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇ ਯਤਨ ਹਮੇਸ਼ਾ ਸਫ਼ਲ ਨਹੀਂ ਰਹੇ ਸਨ।
japanese-prime-minister-sanae-takaichi-to-visit-india-from-july-1-to-3
Punjabi

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੇ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਜੁਲਾਈ ਤੋਂ 3 ਜੁਲਾਈ ਤੱਕ ਨਵੀਂ ਦਿੱਲੀ ਦਾ ਅਧਿਕਾਰਿਕ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ 16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੀ ਸਾਂਝੀ ਅਗਵਾਈ ਕਰਨਗੇ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link