14.47C Vancouver
ADS

Dec 14, 2021 1:13 AM - Connect News

ਵੈਨਕੂਵਰ 'ਚ ਪੁਲਿਸ ਪਾਰਟੀ ਬੱਸਾਂ ਤੇ ਲਿਮੋਜ਼ੀਨਸ 'ਤੇ ਸਖਤ, ਵੀਕਐਂਡ ਦੌਰਾਨ 7 ਪਾਰਟੀ ਵਾਹਨਾਂ ਨੂੰ ਸੜਕ ਤੋਂ ਹਟਾਇਆ

Share On
vpd-traffic-blitz-targets-unsafe-limos-party-buses
Vancouver Police took seven limos and party buses off the road, and recommended thousands of dollars in fines during a weekend safety blitz. (Photo - Vancouver Police/Twitter)

ਵੈਨਕੂਵਰ ਪੁਲਿਸ ਨੇ 7 ਲਿਮੋਸ ਅਤੇ ਪਾਰਟੀ ਬੱਸਾਂ ਨੂੰ ਸੜਕ ਤੋਂ ਹਟਾਇਆ ਹੈ।

ਵੀਕਐਂਡ ਦੌਰਾਨ ਦੀ ਸੇਫਟੀ ਡਰਾਈਵ ਦੌਰਾਨ ਇਨ੍ਹਾਂ ਵਾਹਨਾਂ ਸੰਬੰਧੀ ਹਜ਼ਾਰਾਂ ਡਾਲਰਾਂ ਦੇ ਜੁਰਮਾਨੇ ਠੋਕਣ ਦੀ ਵੀ ਸਿਫਾਰਸ਼ ਕੀਤੀ ਗਈ ਹੈ।

ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਜਦ ਕਈ ਵਾਹਨਾਂ ਦੀ ਇੰਸਪੈਕਸ਼ਨ ਕੀਤੀ ਗਈ ਤਾਂ ਕੁਝ ਨੂੰ ਖਤਰਨਾਕ ਹਾਲਾਤਾਂ 'ਚ ਚਲਾਏ ਜਾਂਦੇ ਵੇਖਿਆ ਅਤੇ ਕੁਝ ਵਾਹਨ ਤਰਸਯੋਗ ਹਾਲਤ 'ਚ ਸਨ।

ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਕੁੱਲ 8 ਵਾਹਨਾਂ ਦੀ ਜਾਂਚ ਕੀਤੀ ਗਈ ਜਿਸ 'ਚ 5 ਲਿਮੋਜ਼ੀਨ ਅਤੇ 3 ਪਾਰਟੀ ਬੱਸਾਂ ਸ਼ਾਮਿਲ ਸਨ।

ਇੱਕ ਵਾਹਨ ਨੂੰ ਛੱਡ ਬਾਕੀਆਂ ਨੂੰ ਸਰਵਿਸ ਤੋਂ ਹਟਾ ਲਿਆ ਗਿਆ ਸੀ।

ਅਫ਼ਸਰਾਂ ਨੂੰ ਵਾਹਨਾਂ 'ਚ ਇਨਔਪਰੇਬਲ ਐਮਰਜੈਂਸੀ ਐਗਜ਼ਿਟ, ਸ਼ਰਾਬ ਦੀਆਂ ਖੁੱਲ੍ਹੀਆਂ ਬੋਤਲਾਂ, ਟੁੱਟੀਆਂ ਸੀਟ ਬੈਲਟਸ ਅਤੇ ਐਮਰਜੈਂਸੀ ਬ੍ਰੇਕਸ ਦੇ ਮਾੜੇ ਪ੍ਰਬੰਧ ਵਿਖਾਈ ਦਿੱਤੇ।

ਇੱਕ ਮਾਮਲੇ 'ਚ 27 ਟੀਨੇਜਰ ਇੱਕ ਬੱਸ 'ਚ ਸਵਾਰ ਸਨ ਅਤੇ ਬੱਸ 'ਚ ਡਾਂਸ ਫਲੋਰ ਬਣਾਇਆ ਹੋਇਆ ਸੀ।

ਪੁਲਿਸ ਨੇ ਕਈ ਦੋਸ਼ ਤੈਅ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।

Latest news

u-s-commerce-secretary-accuses-canada-of-using-trade-talks-for-political-gain
Punjabi

ਲੂਟਨਿਕ ਦਾ ਕੈਨੇਡਾ ’ਤੇ ਵੱਡਾ ਦੋਸ਼, ਸਿਆਸੀ ਲਾਹੇ ਲਈ ਟ੍ਰੇਡ ਵਾਰਤਾ ਤੋੜਨ ਦਾ ਇਲਜ਼ਾਮ

ਕੈਨੇਡਾ ਵਲੋਂ ਵਪਾਰਕ ਗੱਲਬਾਤ ਰੋਕਣ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਦਾਅਵਾ ਕੀਤਾ ਹੈ ਕਿ ਔਟਵਾ ਨੇ ਟ੍ਰੇਡ ਵਾਰਤਾ ਕੋਈ ਆਰਥਿਕ ਕਾਰਨਾਂ ਕਰਕੇ ਰੱਦ ਨਹੀਂ ਕੀਤੀ ਬਲਕਿ ਕਿਊਬੈਕ ਦੀਆਂ ਆਉਣ ਵਾਲੀਆਂ ਚੋਣਾਂ ਅਤੇ ਐਲਬਰਟਾ ਦੇ ਸੰਭਾਵਿਤ ਰੈਫਰੈਂਡਮ ਕਾਰਨ ਸਿਆਸੀ ਲਾਹਾ ਲੈਣ ਲਈ ਇਹ ਇਸ ਸਭ ਕੀਤਾ ਹੈ।
around-320-indians-missing-after-nepal-tibet-floods-400-stranded-in-china
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 320 ਭਾਰਤੀ ਲਾਪਤਾ, 400 ਚੀਨ ਵਾਲੇ ਪਾਸੇ ਫਸੇ

ਨੇਪਾਲ-ਤਿੱਬਤ ਸਰਹੱਦ 'ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਲਗਭਗ 320 ਭਾਰਤੀ ਲਾਪਤਾ ਹਨ ਅਤੇ 400 ਦੇ ਕਰੀਬ ਭਾਰਤੀ ਚੀਨ ਵਾਲੇ ਪਾਸੇ ਫਸੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਬਚਾਅ ਕਾਰਜਾਂ ਵਿੱਚ ਕਾਠਮੰਡੂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
b-c-conservative-mla-bruce-banman-leaves-party-will-sit-as-independent
Punjabi

ਬੀ.ਸੀ. ਕੰਜ਼ਰਵੇਟਿਵ ਨੂੰ ਵੱਡਾ ਝਟਕਾ, ਵਿਧਾਇਕ ਬਰੂਸ ਬੈਨਮੈਨ ਨੇ ਛੱਡੀ ਪਾਰਟੀ

ਬੀ.ਸੀ. ਕੰਜ਼ਰਵੇਟਿਵ ਦੇ ​ਐਬਟਸਫੋਰਡ-ਸਾਊਥ ਤੋਂ ਵਿਧਾਇਕ ਬਰੂਸ ਬੈਨਮੈਨ ਨੇ ਵੀ ਪਾਰਟੀ ਛੱਡ ਦਿੱਤੀ ਹੈ ਅਤੇ ਵਿਧਾਨ ਸਭਾ ਵਿਚ ਆਜ਼ਾਦ ਮੈਂਬਰ ਵਜੋਂ ਬੈਠਣ ਦਾ ਐਲਾਨ ਕੀਤਾ ਹੈ। ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਇਸ ਮਹੀਨੇ ਪਾਰਟੀ ਛੱਡਣ ਵਾਲੇ ਉਹ 6ਵੇਂ ਵਿਧਾਇਕ ਹਨ।
quebec-election-campaign-heats-up-as-trump-and-trade-war-take-centre-stage
Punjabi

ਟਰੰਪ ਬਣੇ ਕਿਊਬੈਕ ਚੋਣਾਂ ’ਚ ਮੁੱਖ ਮੁੱਦਾ, ਰਿਫਰੈਂਡਮ ਪਿੱਛੇ 5 ਅਕਤੂਬਰ ਨੂੰ ਵੋਟਿੰਗ

ਕਿਊਬੈਕ ਵਿਚ 5 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਮੁਹਿੰਮ ਭੱਖ ਚੁੱਕੀ ਹੈ ਅਤੇ ਇਸ ਵਾਰ ਚੋਣਾਂ ਦਾ ਸਾਰਾ ਮਾਹੌਲ ਸਥਾਨਕ ਮੁੱਦਿਆਂ ਤੋਂ ਵੱਧ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਟਰੇਡ ਵਾਰ ਦੇ ਆਲੇ-ਦੁਆਲੇ ਘੁੰਮ ਰਿਹਾ ਹੈ ਤੇ ਰਿਫਰੈਂਡਮ ਦਾ ਮੁੱਦਾ ਵੀ ਪਿਛੋਕੜ ਵਿਚ ਚਲਾ ਗਿਆ ਹੈ।
canadas-economy-grows-3-3-in-q2-fastest-pace-since-early-2023
Punjabi

ਕੈਨੇਡਾ ਦੀ ਆਰਥਿਕਤਾ ਨੇ ਫੜੀ ਰਫ਼ਤਾਰ, ਦੂਜੀ ਤਿਮਾਹੀ ’ਚ 3.3% ਦੀ ਸ਼ਾਨਦਾਰ ਗ੍ਰੋਥ

ਕੈਨੇਡਾ ਦੀ ਆਰਥਿਕਤਾ ਨੇ ਸਾਲ 2026 ਦੀ ਦੂਜੀ ਤਿਮਾਹੀ ਯਾਨੀ ਅਪ੍ਰੈਲ ਤੋਂ ਜੂਨ ਦੌਰਾਨ ਸਾਲਾਨਾ ਆਧਾਰ 'ਤੇ 3.3 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ, ਜੋ ਸਾਲ 2023 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਤੇਜ਼ ਆਰਥਿਕ ਵਾਧਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link