Dec 2, 2024 6:26 PM - The Canadian Press

ਬੀ.ਸੀ. ਵਿਚ ਵੀਕੈਂਡ ’ਤੇ ਭਾਰੀ ਬਰਫਬਾਰੀ ਤੋਂ ਬਾਅਦ ਅੱਜ ਸੂਬੇ ਦੇ ਉੱਤਰੀ ਇਲਾਕੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਐਨਵਾਇਰਮੈਂਟ ਕੈਨੇਡਾ ਦੀ ਬਰਫਬਾਰੀ ਦੀ ਚੇਤਾਵਨੀ ਵਿਚ ਉੱਤਰ-ਪੂਰਬ ਵਿਚ ਫੋਰਟ ਨੈਲਸਨ ਅਤੇ ਪੀਸ ਨਦੀ ਦੇ ਉੱਤਰੀ ਤੇ ਦੱਖਣੀ ਖੇਤਰ ਸ਼ਾਮਲ ਹਨ।
ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਸੜਕਾਂ ਅਤੇ ਬਰਫੀਲੇ ਪੈਦਲ ਰਸਤੇ ਤੇ ਤਿਲਕਣ ਹੋਵੇਗੀ ਅਤੇ ਦਰੱਖਤਾਂ ਦੀਆਂ ਟਾਹਣੀਆਂ ਡਿੱਗਣ ਨਾਲ ਘਟਨਾ ਵਾਪਰਨ ਦਾ ਖ਼ਤਰਾ ਹੋ ਸਕਦਾ ਹੈ।
ਉਥੇ ਹੀ, ਇਸ ਦੌਰਾਨ ਐਨਵਾਇਰਮੈਂਟ ਕੈਨੇਡਾ ਵਲੋਂ ਕੈਸੀਅਰ ਪਹਾੜ, ਟੈਸਲਿਨ ਅਤੇ ਵਾਟਸਨ ਝੀਲ ਖੇਤਰ ਲਈ ਬਰਫਬਾਰੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਮੌਸਮ ਏਜੰਸੀ ਮੁਤਾਬਕ, ਸੋਮਵਾਰ ਰਾਤ ਤੱਕ ਇਨ੍ਹਾਂ ਇਲਾਕਿਆਂ ਵਿਚ 15 ਤੋਂ 35 ਸੈਂਟੀਮੀਟਰ ਬਰਫਬਾਰੀ ਹੋਣ ਦੀ ਉਮੀਦ ਹੈ।




