16.45C Vancouver
ADS

Jun 23, 2021 10:30 PM -

ਲਿਟਨ ਕੋਲ ਬਲਦੀ ਵਾਈਲਡਫਾਇਰ 'ਤੇ ਕਾਬੂ ਪਾਉਣਾ ਹੋ ਰਿਹਾ ਮੁਸ਼ਕਿਲ ਪਰ ਆਕਾਰ 'ਚ ਵਾਧੇ ਤੋਂ ਬਚਾਅ

Share On
week-old-blaze-near-lytton-hasnt-grown-despite-burning-in-dangerously-steep-b-c-wildfire-service
The BC Wildfire Service says a week-old blaze near Lytton hasn't grown, despite burning almost unchecked in dangerously steep, rocky terrain on two flanks. (Photo - BC Wildfire Service/Twitter)

ਬੀ.ਸੀ. ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਲਿਟਨ ਕੋਲ ਬਲ ਰਹੀ ਵਾਈਲਡਫਾਇਰ ਦੇ ਆਕਾਰ 'ਚ ਵਾਧਾ ਨਹੀਂ ਹੋਇਆ ਹੈ।

ਹਾਲਾਂਕਿ ਇਸ ਅੱਗ 'ਤੇ ਕਾਬੂ ਰੱਖਣ ਸੰਬੰਧੀ ਕੋਸ਼ਿਸ਼ਾਂ ਬਹੁਤੀਆਂ ਕਾਮਯਾਬ ਨਹੀਂ ਰਹੀਆਂ ਹਨ।

ਇਸ ਦਾ ਕਾਰਨ ਇਸ ਅੱਗ ਦਾ ਪਹੁੰਚ ਲਈ ਮੁਸ਼ਕਿਲ ਇਲਾਕੇ 'ਚ ਬਲਦੇ ਹੋਣਾ ਦੱਸਿਆ ਗਿਆ ਹੈ।

ਫਰੇਜ਼ਰ ਕੈਨੇਅਨ ਕੋਲ ਜਾਰੀ ਇਸ ਅੱਗ ਨੇ ਸਾਢੇ 3 ਸਕਵੇਅਰ ਕਿਲੋਮੀਟਰ ਦੇ ਇਲਾਕੇ 'ਚ ਨੁਕਸਾਨ ਪਹੁੰਚਾਇਆ ਹੈ।

ਹਾਲਾਂਕਿ ਇਸ ਇਲਾਕੇ 'ਚ ਸਥਿਤ ਕੁਝ ਪ੍ਰਾਪਰਟੀਆਂ ਲਈ ਜਾਰੀ ਕੀਤੇ ਗਏ ਇਵੈਕੂਏਸ਼ਨ ਐਲਰਟ ਹਟਾ ਦਿੱਤੇ ਗਏ ਸਨ।

ਕੁੱਲ 48 ਫਾਇਰਫਾਈਟਰ, 4 ਹੈਲੀਕੌਪਟਰ ਅਤੇ ਭਾਰੀ ਇਕਵਿਪਮੈਂਟ ਦਾ ਇੱਕ ਪੀਸ ਵਰਤਦੇ ਹੋਏ ਇਸ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Latest news

two-children-seriously-injured-in-burnaby-crash-rcmp-seek-witnesses-and-video
Punjabi

ਬਰਨਬੀ ਵਿੱਚ ਗੱਡੀ ਦੀ ਲਪੇਟ ਵਿਚ ਆਉਣ ਨਾਲ ਦੋ ਬੱਚੇ ਗੰਭੀਰ ਜ਼ਖਮੀ

ਬਰਨਬੀ ਵਿਚ ਸ਼ਨੀਵਾਰ ਨੂੰ ਇੱਕ ਗੱਡੀ ਦੀ ਲਪੇਟ ਵਿਚ ਆਉਣ ਨਾਲ 9 ਸਾਲਾ ਲੜਕੀ ਅਤੇ ਇੱਕ 11 ਸਾਲਾ ਲੜਕਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਆਰ.ਸੀ.ਐਮ.ਪੀ. ਅਨੁਸਾਰ, ਦੋਵੇਂ ਬੱਚੇ ਹਸਪਤਾਲ ਵਿਚ ਜ਼ੇਰੇ-ਇਲਾਜ ਹਨ। ਇਹ ਹਾਦਸਾ ਦੁਪਹਿਰ ਕਰੀਬ 12:45 ਵਜੇ ਹੇਸਟਿੰਗਜ਼ ਸਟ੍ਰੀਟ ਅਤੇ ਡੈਲਟਾ ਐਵੇਨਿਊ ਦੇ ਨਜ਼ਦੀਕ ਵਾਪਰਿਆ। ਰਿਪੋਰਟ ਅਨੁਸਾਰ, ਇਸ ਘਟਨਾ ਵਿਚ ਇੱਕ ਗ੍ਰੇ ਰੰਗ ਦੀ ਮਰਸੀਡੀਜ਼ ਕਾਰ ਸ਼ਾਮਲ ਸੀ।
federal-government-announces-1-5b-tariff-relief-after-u-s-expands-trade-measures
Punjabi

ਅਮਰੀਕੀ ਟੈਰਿਫ਼ ਵਧਾਏ ਜਾਣ ਤੋਂ ਬਾਅਦ ਫੈਡਰਲ ਸਰਕਾਰ ਵੱਲੋਂ $1.5 ਬਿਲੀਅਨ ਰਾਹਤ ਦਾ ਐਲਾਨ

ਕੈਨੇਡਾ ਸਰਕਾਰ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਟੈਰਿਫ ਦੇ ਜਵਾਬ ਵਿਚ ਸੋਮਵਾਰ ਨੂੰ $1.5 ਬਿਲੀਅਨ ਦੇ ਨਵੇਂ ਟੈਰਿਫ ਰਿਲੀਫ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇੰਡਸਟਰੀ ਮਿਨਿਸਟਰੀ ਮੇਲਾਨੀ ਜੌਲੀ ਮੁਤਾਬਕ, ਇਹ ਪ੍ਰੋਗਰਾਮ ਸਸਤੀ ਦਰਾਂ 'ਤੇ ਲੋਨ ਦੇ ਰੂਪ ਵਿਚ ਸਟੀਲ, ਐਲਮੀਨੀਅਮ ਅਤੇ ਕੌਪਰ ਵਰਗੇ ਸੈਕਟਰ ਨੂੰ ਮਦਦ ਦੇਣ ਲਈ ਹੋਵੇਗਾ ਜੋ ਇਸ ਸਮੇਂ ਟੈਰਿਫ ਦੀ ਮਾਰ ਹੇਠ ਹਨ। ਇਸ ਕੁੱਲ ਰਕਮ ਵਿਚੋਂ $1 ਬਿਲੀਅਨ ਬਿਜ਼ਨਸ ਡਿਵੈਲਪਮੈਂਟ ਬੈਂਕ ਔਫ ਕੈਨੇਡਾ ਰਾਹੀਂ ਨਿਰਮਾਣ ਖੇਤਰ ਨੂੰ ਮਿਲਣਗੇ।
alberta-separatist-group-to-submit-petition-for-referendum-on-leaving-confederation
Punjabi

ਐਲਬਰਟਾ ਵੱਖਵਾਦੀ ਸਮੂਹ ਕਨਫੈਡਰੇਸ਼ਨ ਛੱਡਣ 'ਤੇ ਜਨਮਤ ਸੰਗ੍ਰਹਿ ਲਈ ਦਾਇਰ ਕਰੇਗਾ ਪਟੀਸ਼ਨ

ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਮੰਗ ਵਾਲੇ ਵੱਖਵਾਦੀਆਂ ਦਾ ਸਮੂਹ ਅੱਜ ਆਪਣੀ ਅਧਿਕਾਰਤ ਪਟੀਸ਼ਨ ਇਲੈਕਸ਼ਨ ਐਲਬਰਟਾ ਦੇ ਦਫ਼ਤਰ ਨੂੰ ਸੌਂਪਣ ਜਾ ਰਿਹਾ ਹੈ। ਇਸ ਪਟੀਸ਼ਨ ਰਾਹੀਂ ਪੂਰੇ ਸੂਬੇ ਵਿੱਚ ਆਜ਼ਾਦੀ ਦੇ ਮੁੱਦੇ 'ਤੇ ਰੈਫਰੈਂਡਮ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸਟੇਅ ਫ੍ਰੀ ਐਲਬਰਟਾ ਸਮੂਹ ਦੇ ਮੁਖੀ ਮਿਚ ਸਿਲਵੈਸਟਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਜਨਵਰੀ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ।
shooting-at-oklahoma-lake-gathering-sends-at-least-10-to-hospital-police-say
Punjabi

ਓਕਲਾਹੋਮਾ ਸ਼ਹਿਰ ਨੇੜੇ ਝੀਲ ’ਤੇ ਗੋਲੀਬਾਰੀ, 10 ਲੋਕ ਗੰਭੀਰ ਜ਼ਖ਼ਮੀ

ਅਮਰੀਕਾ ਦੇ ਓਕਲਾਹੋਮਾ ਸ਼ਹਿਰ ਦੇ ਨਜ਼ਦੀਕ ਸਥਿਤ ਸੈਲਾਨੀ ਸਥਾਨ ਤੇ ਝੀਲ ’ਤੇ ਚੱਲ ਰਹੀ ਪਾਰਟੀ ਦੌਰਾਨ ਅਚਾਨਕ ਗੋਲੀਬਾਰੀ ਹੋਈ ਜਿਸ ਕਾਰਨ 10 ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਪੁਲਿਸ ਅਨੁਸਾਰ ਇਹ ਘਟਨਾ ਐਤਵਾਰ ਰਾਤ ਲਗਭਗ 9 ਵਜੇ ਵਾਪਰੀ,ਜਦੋਂ ਆਰਕੇਡੀਆ ਝੀਲ ਕੋਲ ਨੌਜਵਾਨਾਂ ਦਾ ਇੱਕ ਵੱਡਾ ਇਕੱਠ ਹੋਇਆ ਸੀ।
csis-report-flags-india-china-among-countries-linked-to-foreign-interference-in-canada
Punjabi

CSIS ਰਿਪੋਰਟ ਵਿੱਚ ਭਾਰਤ, ਚੀਨ ਸਮੇਤ ਕਈ ਦੇਸ਼ਾਂ ’ਤੇ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼

ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ ਨੇ ਆਪਣੀ 2025 ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ, ਇਸ ਵਿਚ ਭਾਰਤ ਅਤੇ ਚੀਨ ਦੇ ਨਾਂ ਉਨ੍ਹਾਂ ਪੰਜ ਦੇਸ਼ਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੇ ਕੈਨੇਡਾ ਵਿਚ foreign interference ਅਤੇ ਜਸੂਸੀ ਗਤੀਵਿਧੀਆਂ ਵਿਚ ਸਰਗਰਮ ਹੋਣ ਦੀ ਗੱਲ ਆਖੀ ਗਈ ਹੈ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ, ਈਰਾਨ ਅਤੇ ਰੂਸ 'ਤੇ ਵੀ ਇਹਨਾਂ ਸਰਗਮੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link