14.59C Vancouver
ADS

Aug 12, 2021 7:32 PM -

ਬੀ.ਸੀ. ਫੈਰੀਸ ਨੇ ਕੀਤਾ ਸਾਵਧਾਨ, ਵੀਕਐਂਡ ਦੌਰਾਨ ਟਰਮਿਨਲ ਹੋ ਸਕਦੇ ਵਿਅਸਤ ਤੇ ਕਰਨੀ ਪੈ ਸਕਦੀ ਲੰਮੀ ਉਡੀਕ

Share On
weekend-will-be-busy-at-terminals-bc-ferries
BC Ferries says this weekend will be busy at terminals, and if you're travelling without a reservation on the major routes, you may want to consider a Saturday or Monday afternoon departure. (Photo - BC Ferries/Twitter)

ਬੀ.ਸੀ. ਫੈਰੀਸ ਦਾ ਕਹਿਣਾ ਹੈ ਕਿ ਇਸ ਵੀਕਐਂਡ 'ਤੇ ਟਰਮਿਨਲਸ 'ਤੇ ਆਵਾਜਾਈ 'ਚ ਵਾਧਾ ਵੇਖਣ ਨੂੰ ਮਿਲੇਗਾ।

ਬੀ.ਸੀ. ਫੈਰੀਸ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਬਿਨਾ ਰੈਜਰਵੇਸ਼ਨ ਦੇ ਕਿਸੇ ਪਾਸੇ ਆਉਣ-ਜਾਣ ਦੀ ਉਮੀਦ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਜਾਂ ਫਿਰ ਸ਼ਨੀਵਾਰ ਜਾਂ ਸੋਮਵਾਰ ਦੁਪਹਿਰ ਦੀ ਫੈਰੀ ਯਾਤਰਾ ਲਈ ਤਿਆਰੀ ਕਰਨੀ ਚਾਹੀਦੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਅਗਸਤ ਦੇ ਮੱਧ ਦਾ ਮਹੀਨਾ ਆਮ ਤੌਰ 'ਤੇ ਵਿਅਸਤ ਰਹਿੰਦਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਕਿਸੇ ਪ੍ਰੇਸ਼ਾਨੀ ਤੋਂ ਬਚਾਅ ਲਈ ਬਿਹਤਰ ਹੈ ਕਿ ਟ੍ਰਿਪ ਦੇ ਲਈ ਐਡਵਾਂਸ 'ਚ ਬੁਕਿੰਗ ਕਰਵਾਈ ਜਾਵੇ ਜਾਂ ਫੇਰ ਲੰਮੀ ਉਡੀਕ ਲਈ ਤਿਆਰ ਰਿਹਾ ਜਾਵੇ।

ਬੀ.ਸੀ. ਫੈਰੀਸ ਨੇ ਇਹ ਵੀ ਕਿਹਾ ਹੈ ਕਿ ਜੇਕਰ ਮੁਮਕਿਨ ਹੋ ਸਕੇ ਤਾਂ ਗੱਡੀ ਨੂੰ ਘਰ ਛੱਡ ਕੇ ਟ੍ਰਾਂਜ਼ਿਟ ਰਾਹੀਂ ਟਰਮਿਨਲ 'ਤੇ ਪਹੁੰਚਣਾ ਅਤੇ ਤੁਰ ਕੇ ਫੈਰੀ ਫੜਨਾ ਵਧੇਰੇ ਆਸਾਨ ਰਹਿ ਸਕਦਾ ਹੈ।

ਬੀ.ਸੀ. ਫੈਰੀਸ ਦਾ ਟਵੀਟ:

It's expected to be a busy weekend for travel on the coast. Customers without a booking will experience sailing waits at peak travel times. Check our tips for customers planning to travel between Friday and Sunday: http://ow.ly/Flui30rQLJ6

Latest news

indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
dodge-pickup-crashes-outside-abbotsford-a-w-driver-hospitalized
Punjabi

ਐਬਟਸਫੋਰਡ ਵਿੱਚ A&W ਰੈਸਟੋਰੈਂਟ ਦੇ ਬਾਹਰ ਟਰੱਕ ਹਾਦਸਾ, ਡਰਾਈਵਰ ਹਸਪਤਾਲ 'ਚ ਦਾਖਲ

ਐਬਟਸਫੋਰਡ ਵਿਚ ਬੁੱਧਵਾਰ ਸਵੇਰੇ ਇੱਕ ਡੌਜ ਪਿਕਅੱਪ ਟਰੱਕ ਇੱਕ ਰੈਸਟੋਰੈਂਟ ਨੇੜੇ ਕ੍ਰੈਸ਼ ਹੋ ਗਿਆ, ਇਹ ਹਾਦਸਾ ਮਾਰਸ਼ਲ ਰੋਡ ਅਤੇ ਦੱਖਣੀ ਫਰੇਜ਼ਰ ਵੇਅ ਵਿਚਕਾਰ ਸੁਮਾਸ ਵੇਅ 'ਤੇ ਸਥਿਤ A&W ਰੈਸਟੋਰੈਂਟ ਦੇ ਬਾਹਰ ਵਾਪਰਿਆ, ਜਿੱਥੇ ਬੇਕਾਬੂ ਟ੍ਰੱਕ ਸੜਕ ਤੋਂ ਖਿਸਕ ਕੇ ਲਾਈਟ ਦੇ ਖੰਭੇ ਨਾਲ ਟਕਰਾਇਆ ਅਤੇ ਫਿਰ ਰੈਸਟੋਰੈਂਟ ਦੇ ਡਰਾਈਵ-ਥਰੂ ਸਾਈਨ ਬੋਰਡ ਦੇ ਹੇਠਾਂ ਬਣੀ retaining wall 'ਤੇ ਜਾ ਚੜ੍ਹਿਆ।
project-nokargo-leads-to-seizure-of-392-stolen-vehicles-worth-28-million
Punjabi

ਪ੍ਰੋਜੈਕਟ ਨੋਕਾਰਗੋ ਤਹਿਤ ਵੱਡੀ ਕਾਰਵਾਈ, $28 ਮਿਲੀਅਨ ਦੀਆਂ 392 ਚੋਰੀ ਦੀਆਂ ਗੱਡੀਆਂ ਜ਼ਬਤ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਨੇ ਪ੍ਰੋਜੈਕਟ ਨੋਕਾਰਗੋ ਤਹਿਤ 392 ਚੋਰੀ ਦੀਆਂ ਗੱਡੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿਰਯਾਤ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਸੀਬੀਐਸਏ ਅਤੇ ਆਰ.ਸੀ.ਐਮ.ਪੀ. ਵਲੋਂ ਬਰਾਮਦ ਕੀਤੇ ਇਹਨਾਂ ਵਾਹਨਾਂ ਦੀ ਕੁੱਲ ਕੀਮਤ ਲਗਭਗ $28 ਮਿਲੀਅਨ ਦੱਸੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link