Apr 9, 2020 1:54 PM -

ਵੈਸਟਜੈਟ ਏਅਰਲਾਈਨਜ਼ ਦੇ ਤਕਰੀਬਨ 6,400 ਕਰਮਚਾਰੀ ਜੋ ਕਿ ਬੀਤੇ ਦਿਨੀਂ ਕੋਵਿਡ-19 ਕਾਰਣ ਲੇਅ ਆਫ ਕਰ ਦਿੱਤੇ ਗਏ ਸਨ ਹੁਣ ਵਾਪਸ ਕੰਪਨੀ ਪੇਰੋਲ ਵਿੱਚ ਸ਼ਾਮਲ ਕੀਤੇ ਜਾਣਗੇ।
ਵੈਸਟਜੈਟ ਦੇ ਸੀ.ਈ.ਓ. ਅਤੇ ਪ੍ਰੈਜ਼ੀਡੈਂਟ ਐਡ ਸਿਮਸ ਮੁਤਾਬਕ ਫੈਡਰਲ ਸਰਕਾਰ ਦੇ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਦੀ ਮਦਦ ਨਾਲ ਇਹ ਸੰਭਵ ਹੋ ਸਕਿਆ ਹੈ।
ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਮਤਲਬ ਇਹ ਨਹੀਂ ਕਿ ਸਾਰੇ ਕਰਮਚਾਰੀ ਮੁੜ ਕੰਮਾਂ ਤੇ ਵਾਪਸ ਆ ਸਕਣਗੇ ਕਿਉਂਕਿ ਮੌਜੂਦਾ ਸਥਿਤੀ ਅਤੇ ਸਫ਼ਰ ਤੇ ਲੱਗੀਆਂ ਪਾਬੰਦੀਆਂ ਨੂੰ ਦੇਖਦਿਆਂ ਸਾਰੇ ਮੁਲਾਜ਼ਮਾਂ ਲਈ ਕੰਮ ਮੌਜੂਦ ਨਹੀਂ ਹੈ, ਪਰ ਇਸ ਨਾਲ ਕਰਮਚਾਰੀਆਂ ਨੂੰ ਆਰਥਕ ਸਹਿਯੋਗ ਮਿਲ ਸਕੇਗਾ।
ਕੱਲ੍ਹ ਏਅਰ ਕੈਨੇਡਾ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਸਬਸਿਡੀ ਪ੍ਰੋਗਰਾਮ ਦੇ ਸਹਿਯੋਗ ਨਾਲ ਲੇਅ ਆਫ ਕੀਤੇ ਗਏ 16,500 ਮੁਲਾਜ਼ਮਾਂ ਨੂੰ ਵਾਪਸ ਨੌਕਰੀਆਂ ਉੱਤੇ ਰੱਖਿਆ ਜਾ ਸਕੇਗਾ।




