6.43C Vancouver
ADS

Jul 7, 2025 4:13 PM - The Canadian Press

ਲਿਟਨ, ਬੀਸੀ ਨੇੜੇ ਜੰਗਲੀ ਅੱਗ 245 ਹੈਕਟੇਅਰ ਤੱਕ ਵਧੀ

Share On
wildfire-burning-near-lytton-b-c-grows-to-245-hectares
This latest blaze comes just over four years after a wildfire destroyed much of Lytton.(Photo - The Canadian Press)

ਬੀ.ਸੀ. ਵਿਚ ਮੌਜੂਦਾ ਸਮੇਂ ਸਭ ਤੋਂ ਪ੍ਰਮੁੱਖ ਲਿਟਨ ਦੇ ਨੌਰਥ ਵਿਚ ਬਲ ਰਹੀ ਜੰਗਲੀ ਅੱਗ 245 ਹੈਕਟੇਅਰ ਤੱਕ ਵੱਧ ਚੁੱਕੀ ਹੈ। ਇਹ ਇਲਾਕਾ ਵੈਨਕੂਵਰ ਤੋਂ ਲਗਭਗ 250 ਕਿਲੋਮੀਟਰ ਉੱਤਰ-ਪੂਰਬ ਵਿਚ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਨੇ ਇਸ ਨੂੰ ਕਾਬੂ ਤੋਂ ਬਾਹਰ ਸ਼੍ਰੇਣੀ ਵਿਚ ਰੱਖਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਆਪਣੇ ਮੌਜੂਦਾ ਘੇਰੇ ਤੋਂ ਹੋਰ ਵੱਧ ਸਕਦੀ ਹੈ। ਇਸ ਅੱਗ ਦਾ 2 ਜੁਲਾਈ ਨੂੰ ਪਤਾ ਲੱਗਾ ਸੀ, ਉਦੋਂ ਤੋਂ ਇਹ ਲਗਾਤਾਰ ਵਧੀ ਹੈ।

ਲਿਟਨ- ਥੌਮਸਨ-ਨਿਕੋਲਾ ਖੇਤਰੀ ਜ਼ਿਲ੍ਹੇ ਵਿਚ ਸਥਿਤ ਹੈ, ਜਿਸ ਦੇ ਅਧਿਕਾਰ ਖੇਤਰ ਵਿਚ ਆਉਂਦੇ ਇਜ਼ਮਾਨ ਕ੍ਰੀਕ ਵਾਈਲਡਫਾਇਰ ਕਾਰਨ ਕੁਝ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਲਾਗੂ ਹਨ।

ਇਸ ਦੇ ਚੇਜ ਟਾਊਨ ਕੋਲ ਵੀ ਜੰਗਲੀ ਅੱਗ ਲੱਗੀ ਹੋਈ ਹੈ ਪਰ ਸ਼ੁੱਕਰਵਾਰ ਨੂੰ ਇੱਥੇ ਨਿਕਾਸੀ ਦੀ ਚੇਤਾਵਨੀ ਨੂੰ ਹਟਾ ਦਿੱਤਾ ਗਿਆ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਸੂਬੇ ਵਿਚ ਇਸ ਸਮੇਂ 82 ਥਾਵਾਂ 'ਤੇ ਜੰਗਲ ਵਿਚ ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਵਿਚੋਂ 21ਕਾਬੂ ਤੋਂ ਬਾਹਰ ਸ਼੍ਰੇਣੀ ਵਿਚ ਹਨ।

Latest news

rollover-crash-involving-tour-bus-on-the-new-york-thruway-leaves-multiple-dead-others-injured
Punjabi

ਨਿਊਯਾਰਕ ਸਿਟੀ ਵਿਚ ਟੂਰ ਬੱਸ ਹੋਈ ਹਾਦਸਾਗ੍ਰਸਤ, ਕਈ ਲੋਕਾਂ ਦੀ ਹੋਈ ਮੌਤ

ਨਿਊਯਾਰਕ ਸਿਟੀ ਵਿਚ ਅੱਜ ਇੱਕ ਟੂਰਿਸਟ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਬੱਚੇ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
rcmp-investigating-counterfeit-bills-spent-in-sidney-bc
Punjabi

ਵੈਨਕੂਵਰ ਆਈਲੈਂਡ 'ਤੇ ਨਕਲੀ ਕਰੰਸੀ ਸਰਕੂਲੇਟ ਹੋਣ ਦਾ ਮਾਮਲਾ ਆਇਆ ਸਾਹਮਣੇ

ਵੈਨਕੂਵਰ ਆਈਲੈਂਡ 'ਤੇ ਨਕਲੀ ਕਰੰਸੀ ਸਰਕੂਲੇਟ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਬਾਰੇ ਪੁਲਿਸ ਇਸ ਖੇਤਰ ਵਿਚ ਲੋਕਾਂ ਅਤੇ ਕਾਰੋਬਾਰੀ ਮਾਲਕ ਨੂੰ ਅਲਰਟ ਕਰ ਰਹੀ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ 21 ਅਗਸਤ ਨੂੰ ਵਿਕਟੋਰੀਆ ਦੇ ਨੌਰਥ ਵਿਚ ਪੈਂਦੇ ਸਿਡਨੀ ਦੇ ਇੱਕ ਸਟੋਰ ਵਿਚ ਟ੍ਰਾਂਜੈਕਸ਼ਨ ਦੌਰਾਨ 100 ਡਾਲਰ ਦੇ ਨਕਲੀ ਨੋਟ ਵਰਤੇ ਜਾਣ ਦੀ ਰਿਪੋਰਟ ਮਿਲੀ।
carney-says-he-will-travel-to-germany-next-week-to-deepen-ties
Punjabi

ਪ੍ਰਧਾਨ ਮੰਤਰੀ ਮਾਰਕ ਕਾਰਨੀ ਜਲਦ ਹੀ ਕਰਨਗੇ ਯੂਰਪ ਦੀ ਯਾਤਰਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਜਲਦ ਹੀ ਯੂਰਪ ਦੀ ਯਾਤਰਾ ਕਰਨਗੇ। ਕਾਰਨੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਜਰਮਨੀ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨਾਲ ਉਨ੍ਹਾਂ ਦੀ ਪਹਿਲਾਂ ਰੋਮ ਵਿਚ ਮੁਲਾਕਾਤ ਹੋਈ ਸੀ ਅਤੇ ਫਿਰ ਉਹ ਐਲਬਰਟਾ ਵਿਚ ਜੀ-7 ਦੌਰਾਨ ਮਿਲੇ ਸਨ ਤੇ ਇਸ ਦੌਰਾਨ ਵਪਾਰ ਸਬੰਧੀ ਜੋ ਚਰਚਾਵਾਂ ਹੋਈਆਂ ਸਨ, ਉਨ੍ਹਾਂ ਨੂੰ ਅੱਗੇ ਵਧਾਉਣ ਲਈ ਹੀ ਇਹ ਯਾਤਰਾ ਹੈ।
richmond-rcmp-warns-public-about-rental-deposit-scams
Punjabi

ਰਿਚਮੰਡ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਰੈਂਟਲ ਡਿਪਾਜ਼ਿਟ ਘੁਟਾਲੇ ਬਾਰੇ ਦਿੱਤੀ ਚਿਤਾਵਨੀ

ਰਿਚਮੰਡ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਰੈਂਟਲ ਡਿਪਾਜ਼ਿਟ ਘੁਟਾਲੇ ਬਾਰੇ ਚਿਤਾਵਨੀ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੁਲਾਈ 2025 ਤੋਂ ਰਿਚਮੰਡ ਆਰ.ਸੀ.ਐਮ.ਪੀ. ਅਧਿਕਾਰੀ ਅਜਿਹੀਆਂ ਪੰਜ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ ਜਿੱਥੇ ਲੋਕਾਂ ਨੂੰ ਇਸ ਫਰਾਡ ਵਿਚ $400 ਤੋਂ $2,600 ਤੱਕ ਨੁਕਸਾਨ ਹੋਇਆ ਹੈ।
b-c-ostrich-farm-loses-court-bid-to-prevent-avian-flu-cull
Punjabi

ਬੀਸੀ ਸ਼ੁਤਰਮੁਰਗ ਫਾਰਮ ਐਵੀਅਨ ਫਲੂ ਨੂੰ ਰੋਕਣ ਲਈ ਅਦਾਲਤੀ ਕੇਸ ਹਾਰ ਗਏ

ਬੀ.ਸੀ. ਦਾ ਸੁਰਖੀਆਂ ਵਿਚ ਰਿਹਾ ਸ਼ੁਤਰਮੁਰਗ ਫਾਰਮ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵਲੋਂ ਜਾਰੀ ਕੀਤੇ ਕੂਲ ਆਰਡਰ ਤੋਂ ਆਪਣੇ ਸ਼ੁਤਰਮੁਰਗਾਂ ਨੂੰ ਬਚਾਉਣ ਦਾ ਕੇਸ ਹਾਰ ਗਿਆ ਹੈ। ਇਹ ਮਾਮਲਾ ਫੈਡਰਲ ਕੋਰਟ ਆਫ਼ ਅਪੀਲ ਵਿਚ ਸੀ, ਜਿਸ ਨੇ ਕੱਲ੍ਹ ਪਟੀਸ਼ਨ ਖਾਰਜ ਕਰ ਦਿੱਤੀ। ਯੂਨੀਵਰਸਲ ਸ਼ੁਤਰਮੁਰਗ ਫਾਰਮ ਨੇ ਆਪਣੇ 400 ਦੇ ਲਗਭਗ ਸ਼ੁਤਰਮੁਰਗਾਂ ਨੂੰ ਮਾਰਨ ਤੋਂ ਰੋਕਣ ਲਈ ਨਿਆਇਕ ਸਮੀਖਿਆ ਦੀ ਮੰਗ ਕੀਤੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link