Jun 28, 2021 9:05 PM -

ਅੱਜ ਸਵੇਰੇ ਬੀ.ਸੀ. 'ਚ ਪੀਚਲੈਂਡ ਦੇ ਕੋਲ ਇੱਕਵਾਈਲਡਫਾਇਰ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਈਵੇ 97 ਦੇ ਪੱਛਮ 'ਚ ਬਲਦੀ ਅੱਗ ਕਾਰਨ ਦੱਖਣੀ ਓਕਾਨਾਗਨ ਦੇ ਕੋਲ ਦਾ ਮੁੱਖ ਰਸਤਾ ਬੰਦ ਕਰ ਦਿੱਤਾ ਗਿਆ ਹੈ।
ਬੀ.ਸੀ. ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਇਹ ਅੱਗ ਫਿਲਹਾਲ ਕਾਬੂ ਤੋਂ ਬਾਹਰ ਹੈ ਅਤੇ ਹਾਲ ਦੀ ਘੜੀ 10 ਲੋਕਾਂ ਦੇ ਕਰਿਊ ਵੱਲੋਂ ਇਸ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਅੱਗ ਫਿਲਹਾਲ ਇੱਕ ਏਕੜ ਦੇ ਕਰੀਬ ਦੇ ਹਿੱਸੇ 'ਚ ਲੱਗੀ ਹੋਈ ਹੈ ਅਤੇ ਇਸ ਦੇ ਕਾਰਨ ਕਿਸੇ ਘਰਾਂ ਜਾਂ ਪ੍ਰਾਪਰਟੀਆਂ ਨੂੰ ਖਤਰਾ ਨਹੀਂ ਦੱਸਿਆ ਗਿਆ ਹੈ।
ਇਸ ਅੱਗ ਦੀ ਜਾਣਕਾਰੀ ਉਸ ਵੇਲੇ ਦਿੱਤੀ ਜਾ ਰਹੀ ਹੈ ਜਦ ਨੈਚੁਰਲ ਰਿਸੋਰਸਿਸ ਕੈਨੇਡਾ ਦੇ ਫੌਰੈਸਟ ਇਕੌਲੋਜਿਸਟ ਯੈਨ ਬੁਲੈਂਗਰ ਦਾ ਕਹਿਣਾ ਹੈ ਕਿ ਪੱਛਮੀ ਕੈਨੇਡਾ 'ਚ ਜਾਰੀ ਹੀਟ ਵੇਵ ਕਾਰਨ ਵਾਈਲਡਫਾਇਰ ਦਾ ਖਤਰਾ "ਐਕਸਟ੍ਰੀਮਲੀ ਐਕਸਟ੍ਰੀਮ" (ਬੇਹੱਦ ਵੱਧ) ਹੋ ਗਿਆ ਹੈ।




