Sep 13, 2022 12:35 AM - The Canadian Press

ਹੋਪ ਕੋਲ ਬਲ ਰਹੀ ਵਾਈਲਡਫਾਇਰ ਅਤੇ ਮੈਨਿੰਗ ਪਾਰਕ ਦੀ ਵਾਈਲਡਫਾਇਰ ਅਤੇ ਇਸ ਤੋਂ ਇਲਾਵਾ ਪੀਸ ਰਿਜਨ, ਕੂਟਨੀਸ ਅਤੇ ਯੂ.ਐਸ. ਪੈਸੀਫਿਕ ਨੌਰਥਵੈਸਟ ਦੇ ਇਲਾਕੇ ਦੀਆਂ ਅੱਗਾਂ ਕਾਰਨ ਬੀ.ਸੀ. ਦਾ ਵੱਡਾ ਹਿੱਸਾ ਧੂਏਂ ਦੀ ਚਾਦਰ ਹੇਠ ਢਕਿਆ ਗਿਆ ਹੈ।
ਬੀ.ਸੀ. ਏਅਰ ਕਵਾਲਿਟੀ ਇੰਡੈਕਸ 'ਚ ਸਪਸ਼ਟ ਹੁੰਦਾ ਹੈ ਕਿ ਕਰੈਨਬਰੂਕ, ਕੈਸਟਲਗਾਰ, ਸਕਵਾਮਿਸ਼ ਅਤੇ ਵਿਸਲਰ ਦੇ ਇਲਾਕਿਆਂ 'ਚ ਧੂਏਂ ਸੰਬੰਧੀ ਖਤਰਨਾਕ ਸਾਬਿਤ ਹੋ ਸਕਦੇ ਪਾਰਟੀਕੁਲੇਟਸ ਕਾਫੀ ਵੱਡੀ ਮਾਤਰਾ 'ਚ ਹਨ।
ਐਨਵਾਇਰਨਮੈਂਟ ਕੈਨੇਡਾ ਨੇ ਵੀ ਬੀ.ਸੀ. ਦੇ ਕਈ ਇਲਾਕਿਆਂ ਲਈ ਏਅਰ ਕਵਾਲਿਟੀ ਸਟੇਟਮੈਂਟਸ ਜਾਰੀ ਕੀਤੀਆਂ ਹਨ।
ਬੀ.ਸੀ. 'ਚ ਬੱਦਲਾਂ 'ਚ ਧੂਏਂ ਦੇ ਘਟੋ-ਘੱਟ ਇੱਕ ਹੋਰ ਦਿਨ ਤਕ ਬਣੇ ਰਹਿਣ ਦੇ ਆਸਾਰ ਦੱਸੇ ਗਏ ਹਨ।
ਹਾਲਾਂਕਿ ਬੀ.ਸੀ. ਲਈ ਇੱਕ ਰਾਹਤ ਦੀ ਖਬਰ ਹੈ ਕਿ ਐਤਵਾਰ ਨੂੰ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਸੰਬੰਧੀ ਰੈਂਕਿੰਗ 'ਚ ਚੋਟੀ 'ਤੇ ਰਹਿਣ ਤੋਂ ਬਾਅਦ ਅੱਜ ਬੀ.ਸੀ. ਦੀ ਖਰਾਬ ਹਵਾ ਗੁਣਵੱਤਾ ਸੰਬੰਧੀ ਰੈਂਕਿੰਗ 15 'ਤੇ ਪਹੁੰਚ ਗਈ ਹੈ।
ਖਰਾਬ ਹਵਾ ਗੁਣਵੱਤਾ ਸੰਬੰਧੀ ਦੁਬਈ ਤੋਂ ਇਲਾਵਾ ਪਾਕਿਸਤਾਨ, ਚੀਨ, ਚਿਲੀ ਅਤੇ ਭਾਰਤ ਦੇ ਕੁਝ ਸ਼ਹਿਰ ਬੀ.ਸੀ. ਤੋਂ ਉੱਪਰ ਹਨ।




