13.66C Vancouver
ADS

Jul 13, 2022 12:30 AM - Connect News

ਈਸਟ ਵੈਨਕੂਵਰ 'ਚ ਔਰਤ ਨੂੰ ਉਸੇ ਦੇ ਘਰ 'ਚ ਬੰਧਕ ਬਣਾ ਜਿਨਸੀ ਹਮਲੇ ਦਾ ਬਣਾਇਆ ਸ਼ਿਕਾਰ: ਪੁਲਿਸ

Share On
woman-confined-and-sexually-assaulted-in-her-east-vancouver-home-police
A VPD investigation has led to charges against a man. (Photo - Vancouver police/Twitter)

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਨੀਵਾਰ ਨੂੰ ਵੈਨਕੂਵਰ 'ਚ ਇੱਕ ਔਰਤ ਨੂੰ ਉਸ ਦੇ ਘਰ 'ਚ ਬੰਦੀ ਬਣਾ ਲਿਆ ਗਿਆ ਸੀ ਅਤੇ ਉਸ 'ਤੇ ਜਿਨਸੀ ਹਮਲਾ ਕੀਤਾ ਗਿਆ।

ਵੈਨਕੂਵਰ ਪੁਲਿਸ ਨੇ ਈਸਟ ਵੈਨਕੂਵਰ 'ਚ ਵਾਪਰੀ ਘਟਨਾ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ।

ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਇੱਕ 911 ਕਾਲ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

ਮਾਮਲੇ 'ਚ ਇੱਕ 32 ਸਾਲਾ ਯੁਵਕ 'ਤੇ ਦੋਸ਼ ਲੱਗੇ ਹਨ।

ਇਸ ਯੁਵਕ ਦੀ ਪਛਾਣ ਹੌਵਰਡ ਲੈਥਬ੍ਰਿਜ ਵਜੋਂ ਹੋਈ ਹੈ।

ਪੁਲਿਸ ਅਨੁਸਾਰ ਸ਼ੱਕੀ ਪੀੜਤ ਔਰਤ ਨੂੰ ਜਾਣਦਾ ਨਹੀਂ ਸੀ।

ਇਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵਾਰਦਾਤ ਈਸਟ ਬਰੌਡਵੇ ਅਤੇ ਕੈਰੋਲੀਨਾ ਸਟ੍ਰੀਟ ਦੇ ਇਲਾਕੇ 'ਚ ਇੱਕ ਅਪਾਰਟਮੈਂਟ 'ਚ ਵਾਪਰੀ ਸੀ।

ਇਸ ਮਾਮਲੇ 'ਚ ਯੁਵਕ 'ਤੇ ਜਿਨਸੀ ਹਮਲਾ, ਗੈਰਕਨੂੰਨੀ ਢੰਗ ਨਾਲ ਬੰਦੀ ਬਣਾਉਣ, ਬਰੇਕ ਐਂਡ ਐਂਟਰ ਅਤੇ ਪੀਸ ਅਫ਼ਸਰ ਨੂੰ ਅੜਿੱਕੇ ਪੇਸ਼ ਕਰਨ ਦੇ ਦੋਸ਼ ਲੱਗੇ ਹਨ।

ਲੈਥਬ੍ਰਿਜ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ ਅਤੇ ਉਸ ਦੀ ਜਮਾਨਤ ਸੰਬੰਧੀ ਸੁਣਵਾਈ ਲਈ ਪੇਸ਼ੀ ਵੀਰਵਾਰ ਨੂੰ ਹੋਵੇਗੀ।

Latest news

two-men-charged-in-windsor-child-grooming-human-trafficking-investigation-police-seek-two-more-suspects
Punjabi

ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਲੱਗੇ 17 ਦੋਸ਼

ਓਨਟਾਰੀਓ ਦੀ ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਦੋ ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 27 ਸਾਲਾ ਸਿਮਰਨਜੀਤ ਸਿੰਘ ਅਤੇ 26 ਸਾਲਾ ਹਰੀਓਮ ਯਾਦਵ ਵਜੋਂ ਸਾਹਮਣੇ ਆਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ 17 ਚਾਰਜ਼ਿਜ਼ ਦਾਇਰ ਕੀਤੇ ਹਨ ਅਤੇ ਇਸੇ ਮਾਮਲੇ ਵਿਚ ਦੋ ਹੋਰ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
109-people-died-from-unregulated-drugs-in-b-c-during-may-preliminary-coroner-data-shows
Punjabi

ਬੀ.ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ 109 ਲੋਕਾਂ ਦੀ ਹੋਈ ਮੌਤ

ਬੀ. ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮਈ ਵਿਚ 109 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਯਾਨੀ ਰੋਜ਼ਾਨਾ ਔਸਤਨ 3.5 ਲੋਕਾਂ ਨੇ ਨਸ਼ੇ ਕਾਰਨ ਜਾਨ ਗੁਆਈ ਹੈ। ਕੋਰੋਨਰ ਸਰਵਿਸਸ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ, ਫਰਵਰੀ 2020 ਵਿਚ ਦਰਜ ਹੋਈਆਂ 79 ਮੌਤਾਂ ਤੋਂ ਬਾਅਦ ਇਹ ਕਿਸੇ ਇੱਕ ਮਹੀਨੇ ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਹੈ।
three-charged-after-surrey-investigation-into-alleged-3d-printed-firearms-and-drug-trafficking
Punjabi

ਸਰੀ 'ਚ 3D ਪ੍ਰਿੰਟਰ ਨਾਲ ਗੈਰ-ਕਾਨੂੰਨੀ ਹਥਿਆਰ ਬਣਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ 'ਤੇ ਲੱਗੇ ਗੰਭੀਰ ਦੋਸ਼

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਯੂਨਿਟ ਨੇ ਸਰੀ ਵਿਖੇ 3D ਪ੍ਰਿੰਟਰ ਰਾਹੀਂ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ ਮਹਿਲਾ ਸਣੇ ਤਿੰਨ ਵਿਅਕਤੀਆਂ ਨੂੰ ਕਈ ਗੰਭੀਰ ਦੋਸ਼ਾਂ ਨਾਲ ਚਾਰਜ ਕੀਤਾ ਹੈ। ਇਹ ਕਾਰਵਾਈ ਸਤੰਬਰ 2025 ਵਿਚ ਕੀਤੀ ਇੱਕ ਛਾਪੇਮਾਰੀ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਕੀਤੀ ਗਈ ਹੈ।
quebec-introduces-testing-requirement-for-newer-ontario-truck-drivers-seeking-licence-transfers
Punjabi

ਕਿਊਬੈਕ ਨੇ ਓਨਟਾਰੀਓ ਦੇ ਘੱਟ ਤਜਰਬੇਕਾਰ ਟਰੱਕ ਡਰਾਈਵਰਾਂ ਲਈ ਲਾਇਸੈਂਸ ਤਬਦੀਲੀ ਦੇ ਨਵੇਂ ਨਿਯਮ ਕੀਤੇ ਲਾਗੂ

ਕਿਊਬੈਕ ਸਰਕਾਰ ਨੇ ਭਾਰੀ ਵਾਹਨਾਂ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਓਨਟਾਰੀਓ ਦੇ ਘੱਟ ਤਜਰਬੇਕਾਰ ਟਰੱਕ ਡਰਾਈਵਰਾਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਕੀਤੇ ਗਏ ਇਸ ਐਲਾਨ ਅਨੁਸਾਰ, ਓਨਟਾਰੀਓ ਦੇ ਉਹ ਟਰੱਕ ਡਰਾਈਵਰ ਜਿਨ੍ਹਾਂ ਕੋਲ ਕਲਾਸ 1 ਡਰਾਈਵਿੰਗ ਲਾਇਸੰਸ ਦਾ ਦੋ ਸਾਲ ਤੋਂ ਘੱਟ ਦਾ ਤਜਰਬਾ ਹੈ ਅਤੇ ਉਹ ਕਿਊਬੈਕ ਵਿਚ ਕੰਮ ਕਰਨ ਲਈ ਆਪਣਾ ਲਾਇਸੰਸ ਬਦਲਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਪ੍ਰੈਕਟੀਕਲ ਪ੍ਰੀਖਿਆ ਪਾਸ ਕਰਨੀ ਹੋਵੇਗੀ। ਜੇਕਰ ਕੋਈ ਡਰਾਈਵਰ ਇਸ ਟੈਸਟ ਵਿਚ ਦੋ ਵਾਰ ਫੇਲ੍ਹ ਹੋ ਜਾਂਦਾ ਹੈ ਤਾਂ ਉਸ ਲਈ ਟ੍ਰੇਨਿੰਗ ਲੈਣਾ ਲਾਜ਼ਮੀ ਹੋਵੇਗਾ।
several-structures-destroyed-as-two-out-of-control-wildfires-burn-in-b-c-s-fraser-canyon
Punjabi

ਬੀ.ਸੀ.ਦੇ ਫਰੇਜ਼ਰ ਕੈਨਿਯਨ ਵਿਚ ਦੋ ਬੇਕਾਬੂ ਜੰਗਲੀ ਅੱਗਾਂ ਨਾਲ ਕਈ ਢਾਂਚੇ ਹੋਏ ਤਬਾਹ

ਬੀ.ਸੀ.ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਬੇਕਾਬੂ ਹੋਈਆਂ ਦੋ ਜੰਗਲੀ ਅੱਗਾਂ ਕਾਰਨ ਕਈ structures ਤਬਾਹ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ, ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਬੋਸਟਨ ਬਾਰ ਦੇ ਨਜ਼ਦੀਕ ਬਲ ਰਹੀਆਂ ਅੱਗਾਂ ਕਾਰਨ ਜ਼ਮੀਨੀ ਹਾਲਾਤ ਫਿਲਹਾਲ ਇੰਨੇ ਖ਼ਤਰਨਾਕ ਹਨ ਕਿ ਨੁਕਸਾਨ ਦਾ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link