Nov 7, 2025 7:35 PM - Connect Newsroom - Jasmine Singh

ਮਿਸ਼ਨ ਵਿਚ ਅੱਜ ਸਵੇਰ ਸ਼ਾਅ ਸਟ੍ਰੀਟ 'ਤੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਘਰ ਦੇ ਕਈ ਹੋਰ ਵਸਨੀਕ ਬੇਘਰ ਹੋ ਗਏ।
ਮਿਸ਼ਨ ਆਰ.ਸੀ.ਐਮ.ਪੀ. ਮੁਤਾਬਕ, ਵੱਡੇ ਤੜਕੇ ਤਕਰੀਬਨ 1:45 ਵਜੇ ਐਮਰਜੈਂਸੀ ਕਰੂ ਨੂੰ ਇੱਕ ਗੁਆਂਢੀ ਨੇ ਘਰ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ। ਜਦੋਂ ਫਾਇਰਫਾਈਟਰਜ਼ ਮੌਕੇ ’ਤੇ ਪਹੁੰਚੇ ਤਾਂ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਸੀ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਸ਼ਾਇਦ ਇੱਕ ਜਾਣਾ ਬਾਹਰ ਨਹੀਂ ਨਿਕਲ ਸਕਿਆ ਹੈ। ਅੱਗ ਬੁਝਾਉਣ ਤੋਂ ਬਾਅਦ ਫਾਇਰਫਾਈਟਰਜ਼ ਇੱਕ ਮਹਿਲਾ ਦੀ ਲਾਸ਼ ਘਰ ਅੰਦਰੋਂ ਮਿਲੀ।
ਇੱਕ ਹੋਰ ਆਦਮੀ ਨੂੰ ਧੂੰਏਂ ਕਾਰਨ ਸਾਹ ਲੈਣ ਵਿਚ ਹੋਈ ਤਕਲੀਫ ਕਾਰਨ ਹਸਪਤਾਲ ਗਿਆ ਪਰ ਕੋਈ ਹੋਰ ਗੰਭੀਰ ਸੱਟਾਂ ਦੀ ਰਿਪੋਰਟ ਨਹੀਂ ਕੀਤੀ ਗਈ।
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਮਿਸ਼ਨ ਆਰ.ਸੀ.ਐਮ.ਪੀ. ਦੀ ਸੀਰੀਅਸ ਕ੍ਰਾਈਮ ਯੂਨਿਟ, ਲੋਅਰ ਮੇਨਲੈਂਡ ਇੰਟੀਗ੍ਰੇਟਿਡ ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸ ਅਤੇ ਫਾਇਰ ਇਨਵੈਸਟੀਗੇਸ਼ਨ ਵਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਘਟਨਾ ਨਾਲ ਸੰਬੰਧਤ ਜਾਣਕਾਰੀ ਜਾਂ ਵੀਡੀਓ ਹੈ, ਤਾਂ ਉਹ ਮਿਸ਼ਨ ਆਰ.ਸੀ.ਐੱਮ.ਪੀ. ਨਾਲ ਸੰਪਰਕ ਕਰ ਸਕਦਾ ਹੈ।




