Punjabi
ਫਵਾਦ ਖਾਨ ਦੀ ਫ਼ਿਲਮ 'ਅਬੀਰ ਗੁਲਾਲ' ਭਾਰਤ 'ਚ ਨਹੀਂ ਹੋਵੇਗੀ ਰਿਲੀਜ਼
ਭਾਰਤ ਵਲੋਂ ਪਹਿਲਗਾਮ ਹਮਲੇ ਤੋਂ ਬਾਅਦ ਅਪਣਾਏ ਗਏ ਸਖਤ ਡਿਪਲੋਮੈਂਟਿਕ ਅਤੇ ਸਿਆਸੀ ਰੁਖ ਦੇ ਨਤੀਜੇ ਵਜੋਂ ਹੁਣ 'ਅਬੀਰ ਗੁਲਾਲ' ਵੀ ਸੰਕਟ 'ਚ ਘਿਰ ਗਈ ਹੈ। ਪ੍ਰਸਿੱਧ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਦੀ ਇਹ ਫ਼ਿਲਮ ਸ਼ਾਇਦ ਹੁਣ ਭਾਰਤੀ ਸਿਨੇਮਾ 'ਚ ਰਿਲੀਜ਼ ਨਹੀਂ ਹੋ ਸਕੇਗੀ। ਅਜਿਹਾ ਭਾਰਤ ਵਲੋਂ ਪਹਿਲਗਾਮ ਦੇ ਹਮਲੇ ਪ੍ਰਤੀ ਪ੍ਰਗਟਾਈ ਸਖਤ ਪ੍ਰਕਿਰਿਆ ਤੋਂ ਬਾਅਦ ਹੋਇਆ ਹੈ।
Punjabi
ਫਿਲਮ ਨਿਰਮਾਤਾ ਅਨੁਰਾਗ ਕਸ਼ਯਪ 'ਤੇ ਕੇਸ ਹੋਇਆ ਦਰਜ
ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਕਾਨੂੰਨੀ ਝੰਜਟ 'ਚ ਘਿਰ ਗਏ ਹਨ। ਕਿਉਂਕਿ ਉਨ੍ਹਾਂ ਖਿਲਾਫ਼ ਰਾਏਪੁਰ ਪੁਲਿਸ ਨੇ ਇਕ ਐਫ.ਆਈ.ਆਰ. ਦਰਜ ਕੀਤੀ ਹੈ। ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਕਥਿਤ ਤੌਰ ਤੇ ਬ੍ਰਾਹਮਣ ਭਾਈਚਾਰੇ ਨੂੰ ਲੈ ਕੇ ਹਮਲਾਵਰ ਟਿੱਪਣੀਆਂ ਕੀਤੀਆਂ ਹਨ। ਇਕ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਸ਼ਿਕਾਇਤ ਵਿੱਚ ਅਨੁਰਾਗ ਦੇ ਖਿਲਾਫ ਵੱਖ-ਵੱਖ ਸਮਾਜਿਕ ਵਰਗਾਂ ਦਰਮਿਆਨ ਵਿਵਾਦ ਨੂੰ ਸ਼ਹਿ ਦੇਣ ਦੇ ਦੋਸ਼ ਹਨ।
Punjabi
ਬਾਲੀਵੁੱਡ ਦੀਆਂ ਹਸਤੀਆਂ ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
ਪਹਿਲਗਾਮ 'ਚ ਹੋਏ ਭਿਆਨਕ ਹਿੰਸਕ ਕਾਂਡ ਪਿੱਛੋਂ ਪੂਰੇ ਬਾਲੀਵੁੱਡ 'ਚ ਦੁੱਖ ਅਤੇ ਆਲੋਚਨਾ ਦੀ ਲਹਿਰ ਦੌੜ ਗਈ। ਪ੍ਰਮੁੱਖ ਅਦਾਕਾਰਾ ਜਿਨ੍ਹਾਂ 'ਚ ਕਰੀਨ ਕਪੂਰ ਖਾਨ, ਵਿੱਕੀ ਕੌਸ਼ਲ, ਸਿਧਾਂਤ ਮਲਹੋਤਰਾ, ਸੰਜੈ ਦੱਤ, ਰਵੀਨਾ ਟੰਡਨ, ਨਾਨੀ ਐਂਟੀ ਆਰ ਜੂਨੀਅਰ, ਅਲੂ ਅਰਜਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਹੋਰ ਪ੍ਰਮੁੱਖ ਚਿਹਰੇ ਸ਼ਾਮਲ ਹਨ ਨੇ ਪਹਿਲਗਾਮ ਦੇ ਪੀੜਤਾਂ ਨਾਲ ਆਪਣਾ ਦੁੱਖ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਇਨ੍ਹਾਂ ਸਿਤਾਰਿਆਂ ਨੇ ਜਿੱਥੇ ਹਮਲਾਵਰਾਂ ਵਿਰੁੱਧ ਗੁੱਸੇ ਦਾ ਪ੍ਰਗਾਟਾਵਾ ਕੀਤਾ, ਉੱਥੇ ਪ੍ਰਭਾਵਿਤ ਪਰਿਵਾਰਾਂ ਲਈ ਏਕਜੁੱਟਤਾ ਵੀ ਜ਼ਾਹਿਰ ਕੀਤੀ।