May 5, 2026 12:27 PM - Connect Newsroom - Jasmine Singh

ਦੁਬਈ ਵਿੱਚ ਹੋਏ ਮਿਜ਼ਾਈਲ ਹਮਲਿਆਂ ਦਾ ਅਸਰ ਅਮੀਸ਼ਾ ਪਟੇਲ 'ਤੇ ਵੀ ਪਿਆ ਹੈ। ਦਰਅਸਲ ਅਦਾਕਾਰਾ ਨੇ ਹਾਲ ਹੀ ਵਿੱਚ ਨਿਊਯਾਰਕ ਤੋਂ ਮੁੰਬਈ ਲਈ ਰਵਾਨਾ ਹੋਣਾ ਸੀ। ਉਨ੍ਹਾਂ ਦੀ ਫਲਾਈਟ ਦੁਬਈ ਉਤਰਨੀ ਸੀ ਪਰ ਅਚਾਨਕ ਹੋਏ ਹਮਲਿਆਂ ਨਾਲ ਫਲਾਈਟ ਡਾਇਵਰਟ ਕਰ ਦਿੱਤੀ ਗਈ ਅਤੇ ਅਦਾਕਾਰਾ ਮਸਕਟ ਵਿਚ ਫਸ ਗਈ ਹੈ।

ਅਮੀਸ਼ਾ ਪਟੇਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ 'ਤੇ ਲਿਖਿਆ ਹੈ, ਮੈਂ ਨਿਊਯਾਰਕ ਤੋਂ ਮੁੰਬਈ ਵਾਪਸ ਅਮੀਰਾਤ ਤੋਂ ਆ ਰਹੀ ਸੀ, ਜਿਵੇਂ ਹੀ ਅਸੀਂ ਦੁਬਈ ਉਤਰਨ ਵਾਲੇ ਸੀ, ਯੂ.ਏ. ਵਿੱਚ ਤਾਜ਼ਾ ਮਿਜ਼ਾਇਲ ਹਮਲਿਆਂ ਕਾਰਨ ਏਅਰਸਪੇਸ ਬੰਦ ਕਰ ਦਿੱਤਾ ਗਿਆ। ਹੁਣ ਸਾਨੂੰ ਮਸਕਟ ਵੱਲ ਮੋੜ ਦਿੱਤਾ ਹੈ। ਅਸੀਂ ਅੱਗੇ ਦੀ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਇਹ ਜੰਗ ਆਖਰਕਾਰ ਕਦੋਂ ਖਤਮ ਹੋਵੇਗੀ।




