Punjabi
ਸਰੀ ਦੇ ਪਾਰਕ 'ਚ ਦੇਰ ਰਾਤ ਫਾਇਰਿੰਗ, ਪੁਲਿਸ ਨੇ ਗਵਾਹਾਂ ਤੋਂ ਮੰਗੀ ਜਾਣਕਾਰੀ
ਸਰੀ ਵਿਚ ਇੱਕ ਪਾਰਕ ਵਿਚ ਦੇਰ ਰਾਤ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਵ੍ਹੈਲੀ ਇਲਾਕੇ ਵਿਚ 127 ਸਟ੍ਰੀਟ ਅਤੇ 92ਐਵੇਨਿਊ ਨੇੜੇ ਰੌਬਰਟਸਨ ਡਰਾਈਵ ਪਾਰਕ ਵਿਖੇ ਅੱਧੀ ਰਾਤ ਨੂੰ 12.10 ਵਜੇ ਵਾਪਰੀ, ਗਵਾਹ ਮੁਤਾਬਕ, ਗੋਲੀ ਚੱਲਦੇ ਹੀ ਪਾਰਕ ਵਿਚ ਮੌਜੂਦ ਲੋਕਾਂ ਦਾ ਇੱਕ ਵੱਡਾ ਇਕੱਠ ਉੱਥੋਂ ਖਿੰਡ ਗਿਆ।
Punjabi
ਨੌਰਦਰਨ ਐਲਬਰਟਾ ਦੇ ਕੋਲਡ ਲੇਕ 'ਚ ਪੁਲਿਸ ਗੋਲੀਬਾਰੀ, ਹਥਿਆਰਬੰਦ ਸ਼ੱਕੀ ਜ਼ਖ਼ਮੀ
ਨੌਰਦਰਨ ਐਲਬਰਟਾ ਵਿੱਚ ਪੈਂਦੇ ਕੋਲਡ ਲੇਕ 'ਚ ਮੰਗਲਵਾਰ ਇੱਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ। ਆਰ.ਸੀ.ਐਮ.ਪੀ. ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਲਗਭਗ 9:45 ਵਜੇ 54 ਸਟ੍ਰੀਟ ਦੇ 5600 ਬਲਾਕ ਤੋਂ ਹਥਿਆਰ ਨਾਲ ਸਬੰਧਤ ਘਰੇਲੂ ਹਿੰਸਾ ਦੀ ਸ਼ਿਕਾਇਤ ਬਾਰੇ ਫੋਨ ਆਇਆ ਸੀ।
Punjabi
ਟੌਰੌਂਟੋ 'ਚ ਇੱਕੋ ਦਿਨ ਤਿੰਨ ਅਪਾਰਟਮੈਂਟਾਂ 'ਚ ਲੱਗੀ ਅੱਗ, 2 ਦੀ ਮੌਤ, 2 ਬੱਚਿਆਂ ਸਮੇਤ 4 ਜ਼ਖ਼ਮੀ
ਟੌਰੌਂਟੋ ਵਿਚ ਮੰਗਲਵਾਰ ਨੂੰ ਤਿੰਨ ਵੱਖ-ਵੱਖ ਅਪਾਰਟਮੈਂਟ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ 4 ਜੀਅ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਤੜਕੇ 3:15 ਵਜੇ ਦੇ ਆਸਪਾਸ ਓਨਟਾਰੀਓ ਸਟ੍ਰੀਟ ਅਤੇ ਸੇਂਟ ਜੇਮਜ਼ ਐਵੇਨਿਊ 'ਤੇ ਇੱਕ 19 ਮੰਜਿਲਾ ਇਮਾਰਤ ਦੀ 8ਵੀਂ ਮੰਜ਼ਿਲ 'ਤੇ ਅੱਗ ਭੜਕ ਉੱਠੀ।
Punjabi
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਥੇਬੰਦਕ ਢਾਂਚੇ 'ਚ ਕਰ ਰਹੀ ਵਿਸਥਾਰ,ਹੁਣ ਤਜਿੰਦਰ ਬਿੱਟੂ ਨੂੰ ਬਣਾਇਆ ਉੱਪ ਪ੍ਰਧਾਨ
ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਬਣਾਈ ਹੈ। ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਜਰਬੇਕਾਰ ਆਗੂਆਂ 'ਤੇ ਦਾਅ ਲਗਾ ਰਹੀ ਹੈ। ਤਜਿੰਦਰ ਸਿੰਘ ਬਿੱਟੂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨੂੰ ਦੋਆਬਾ ਅਤੇ ਜਲੰਧਰ ਖੇਤਰਾਂ ਵਿੱਚ ਭਾਜਪਾ ਦੀ ਪਕੜ ਮਜ਼ਬੂਤ ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
Punjabi
ਵੈਨਕੂਵਰ 'ਚ 75 ਸਾਲਾ ਬਜ਼ੁਰਗ ਨਾਲ ਹਿੰਸਕ ਲੁੱਟ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਵੈਨਕੂਵਰ ਪੁਲਿਸ ਨੇ ਪਿਛਲੇ ਹਫ਼ਤੇ ਇੱਕ 75 ਸਾਲਾ ਬਜ਼ੁਰਗ ਨਾਲ ਹੋਈ ਹਿੰਸਕ ਲੁੱਟ-ਖੋਹ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੀ ਪੁਲਿਸ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਸੀ।