Punjabi
ਵੱਖ ਹੋਣ ਦੇ ਰੁਖ਼ 'ਤੇ ਜਨਤਕ ਫੁੱਟ ਤੋਂ ਬਾਅਦ ਯੂਸੀਪੀ ਨੇ ਐਲਬਰਟਾ ਨੂੰ ਕੈਨੇਡਾ ਵਿੱਚ ਰਹਿਣ ਦਾ ਕੀਤਾ ਸਮਰਥਨ
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਉਨ੍ਹਾਂ ਦੀ ਆਪਣੀ ਹੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵਿਚਾਲੇ ਚੱਲ ਰਿਹਾ ਕੈਨੇਡਾ ਤੋਂ ਵੱਖ ਹੋਣ ਦਾ ਵਿਵਾਦ ਖ਼ਤਮ ਹੋ ਗਿਆ ਹੈ, ਜਿਸ ਵਿੱਚ ਪ੍ਰੀਮੀਅਰ ਦੀ ਜਿੱਤ ਹੋਈ ਹੈ।ਇਸ ਫਾਲ ਵਿੱਚ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਪ੍ਰੀਮੀਅਰ ਸਮਿਥ ਅਤੇ ਪਾਰਟੀ ਪ੍ਰਧਾਨ ਰੌਬ ਸਮਿਥ ਇਸ ਗੱਲ ਨੂੰ ਲੈ ਕੇ ਆਹਮੋ-ਸਾਹਮਣੇ ਸਨ ਕਿ ਪਾਰਟੀ ਐਲਬਰਟਾ ਦੇ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਹੈ ਜਾਂ ਨਹੀਂ।
Punjabi
ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਕੀਤਾ ਗਿਆ ਨਿਯੁਕਤ
ਪੰਜਾਬ ਦੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹ ਨਿਯੁਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਸਹਿਮਤੀ ਨਾਲ ਕੀਤੀ ਗਈ ਹੈ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।
Punjabi
ਸਰੀ ਦੇ ਜਿਊਲਰੀ ਸਟੋਰ ਵਿਚ ਦਿਨ-ਦਿਹਾੜੇ ਚਾਕੂ ਦੀ ਨੋਕ ’ਤੇ ਲੁੱਟ, ਜਾਂਚ ਜਾਰੀ
ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿਚ ਦਿਨ-ਦਿਹਾੜੇ ਜਿਊਲਰੀ ਸਟੋਰ ਵਿਚ ਚਾਕੂ ਦੀ ਨੋਕ 'ਤੇ ਲੁੱਟ-ਖੋਹ ਹੋਣ ਦੇ ਮਾਮਲੇ ਦੀ ਜਾਂਚ ਸਰੀ ਪੁਲਿਸ ਸਰਵਿਸ ਵਲੋਂ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਸ਼ੱਕੀ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ। ਰਿਪੋਰਟ ਮੁਤਾਬਕ, ਮੁਲਜ਼ਮ ਨੇ ਸਟੋਰ ਮਾਲਕ ਵਲੋਂ ਪਾਈ ਹੋਈ ਜਿਊਲਰੀ ਵੀ ਲਹਾ ਲਈ ਸੀ।
Punjabi
ਇਬੋਲਾ ਰੋਕਥਾਮ ਉਪਾਵਾਂ ਕਾਰਨ 24,000 ਤੋਂ ਵੱਧ ਇਮੀਗ੍ਰੇਸ਼ਨ ਦਸਤਾਵੇਜ਼ ਅਸਥਾਈ ਤੌਰ 'ਤੇ ਜਾ ਸਕਦੇ ਹਨ ਰੋਕੇ
ਕੈਨੇਡਾ ਸਰਕਾਰ ਵੱਲੋਂ ਸੈਂਟਰਲ ਅਫਰੀਕਾ ਵਿਚ ਇਬੋਲਾ ਵਾਇਰਸ ਦੇ ਖ਼ਤਰੇ ਨੂੰ ਦੇਸ਼ ਵਿਚ ਆਉਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ 24,000 ਤੋਂ ਵੱਧ ਇਮੀਗ੍ਰੇਸ਼ਨ ਦਸਤਾਵੇਜ਼ ਸਸਪੈਂਡ ਹੋਣ ਦੀ ਉਮੀਦ ਹੈ। ਇਹ ਸੰਭਾਵਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਵਲੋਂ ਜਤਾਈ ਗਈ ਹੈ।
Punjabi
ਵਧਦੀਆਂ ਫਿਊਲ ਕੀਮਤਾਂ ਕਾਰਨ ਏਅਰ ਇੰਡੀਆ ਘਰੇਲੂ ਉਡਾਣਾਂ ਵਿੱਚ 22 ਫ਼ੀਸਦੀ ਤੱਕ ਕਰੇਗੀ ਕਟੌਤੀ
ਭਾਰਤੀ ਏਅਰ ਲਾਈਨ ਏਅਰ ਇੰਡੀਆ ਨੇ ਹਵਾਈ Fuel ਦੀਆਂ ਵਧਦੀਆਂ ਕੀਮਤਾਂ ਅਤੇ ਵਧੇ ਹੋਏ ਖ਼ਰਚਿਆਂ ਦੇ ਦਬਾਅ ਕਾਰਨ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ 22 ਫ਼ੀਸਦੀ ਤੱਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਏਅਰਲਾਈਨ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਭਗ 27 ਫ਼ੀਸਦੀ ਦੀ ਕਮੀ ਕਰ ਚੁੱਕੀ ਹੈ।