Nov 3, 2020 3:03 AM -

ਬੀ.ਸੀ. 'ਚ ਕੋਰੋਨਾ ਵਾਇਰਸ ਦੇ ਇੱਕੋ ਦਿਨ 'ਚ ਸਭ ਤੋਂ ਵੱਧ ਮਾਮਲੇ, ਤੇ ਕਿਸੇ ਵੀ ਵੀਕਐਂਡ ਦੌਰਾਨ ਸਭ ਤੋਂ ਵੱਧ ਮਾਮਲੇ ਰਿਪੋਰਟ ਹੋਣ ਦਾ ਰਿਕਾਰਡ ਟੁੱਟ ਗਿਆ ਹੈ।
ਅੱਜ ਬੀ.ਸੀ. 'ਚ ਪੈਂਡੇਮਿਕ ਦੀ ਸ਼ੁਰੂਆਤ ਤੋਂ ਪਹਿਲੀ ਵਾਰ, ਵੀਕਐਂਡ ਦੌਰਾਨ 1,000 ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ।
ਬੀ.ਸੀ. 'ਚ ਬੀਤੇ ਤਿੰਨ ਦਿਨ 'ਚ ਕੁਲ 1,120 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
6 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 15,501 ਹੋ ਗਈ ਹੈ।
ਬੀਤੇ ਸ਼ੁੱਕਰਵਾਰ ਨੂੰ 352 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਅਤੇ ਸ਼ਨੀਵਾਰ ਨੂੰ 389 ਮਾਮਲੇ ਰਿਪੋਰਟ ਹੋਏ, ਜੋ ਕਿ ਬੀ.ਸੀ. 'ਚ ਇੱਕੋ ਦਿਨ ਦਾ ਸਭ ਤੋਂ ਵੱਡਾ ਵਾਧਾ ਹੈ।
ਇਸ ਤੋਂ ਇਲਾਵਾ ਐਤਵਾਰ ਨੂੰ 379 ਮਾਮਲੇ ਰਿਪੋਰਟ ਹੋਏ ਹਨ।
ਬੀ.ਸੀ. ਦੀ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਰਿਕਾ ਗੁਸਟਾਸਨ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 269 ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 2,945 ਤੱਕ ਪਹੁੰਚ ਗਏ ਹਨ।




