10.19C Vancouver
ADS

Jul 4, 2020 12:33 AM -

ਬੀ.ਸੀ. 'ਚ ਕੋਵਿਡ-19 ਦੇ 13 ਨਵੇਂ ਮਾਮਲੇ ਹੋਏ ਰਿਪੋਰਟ

Share On
13-new-covid-19-cases-no-new-deaths-reported-in-b-c
(File) -  British Columbia's public health officer, Dr. Bonnie Henry giving her views during a press conference. - B.C. government

ਬੀ.ਸੀ. 'ਚ ਕੋਰੋਨਾ ਵਾਇਰਸ ਦੇ 13 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਰਾਹਤ ਦੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।

ਇਹ ਮਾਮਲੇ ਵੀਰਵਾਰ ਤੋਂ ਸ਼ੁੱਕਰਵਾਰ ਵਿਚਾਲੇ ਦੇ 24 ਘੰਟਿਆਂ ਦੇ ਦਰਮਿਆਨ ਦੇ ਹਨ।

ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 2,947 ਹੋ ਗਈ ਹੈ।

ਅੱਜ ਦੀਆਂ ਜਾਣਕਾਰੀਆਂ ਇੱਕ ਪ੍ਰੈਸ ਬ੍ਰੀਫਿੰਗ ਜ਼ਰੀਏ ਜਾਰੀ ਕੀਤੀਆਂ ਗਈਆਂ ਹਨ।

ਅੰਕੜਿਆਂ ਸੰਬੰਧੀ ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 177 ਹੈ।

ਯਾਦ ਰਹੇ ਸੂਬੇ 'ਚ 2,608 ਮਾਮਲੇ ਸੁਲਝ ਗਏ ਦੱਸੇ ਜਾ ਰਹੇ ਹਨ।

ਐਕਟਿਵ ਮਾਮਲਿਆਂ ਦੀ ਗਿਣਤੀ 162 ਹੈ।

ਸਰਕਾਰ ਨੇ 6 ਮਾਮਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੂਬੇ ਦੇ ਅੰਕੜਿਆਂ ਵਿੱਚੋਂ 6 ਮਾਮਲਿਆਂ ਨੂੰ ਹਟਾਇਆ ਜਾ ਰਿਹਾ ਹੈ।

ਇਸ ਦਾ ਕਾਰਨ ਦੱਸਿਆ ਗਿਆ ਕਿ ਇਨ੍ਹਾਂ ਮਾਮਲਿਆਂ ਨੂੰ ਪਹਿਲਾਂ ਰਿਪੋਰਟ ਕੀਤਾ ਗਿਆ ਸੀ, ਪਰ ਬਾਅਦ 'ਚ ਸਪਸ਼ਟ ਹੋਇਆ ਕਿ ਇਨ੍ਹਾਂ ਦਾ ਵਾਸਤਾ ਹੋਰ ਸੂਬਿਆਂ ਦੇ ਨਾਲ ਸੀ।

Latest news

alberta-rcmp-search-for-suspect-after-fatal-highway-shooting-near-leduc
Punjabi

ਐਲਬਰਟਾ ਪੁਲਿਸ ਕਰ ਰਹੀ ਬਰਿੰਦਰ ਸਿੰਘ ਦੇ ਕਾਤਲ ਦੀ ਭਾਲ

ਐਲਬਰਟਾ ਆਰ.ਸੀ.ਐਮ.ਪੀ. 14 ਮਾਰਚ ਨੂੰ ਕਤਲ ਹੋਏ ਬਰਿੰਦਰ ਸਿੰਘ ਦੇ ਸ਼ੱਕੀ ਕਾਤਲ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਔਫੀਸ਼ੀਅਲਜ਼ ਮੁਤਾਬਕ ਦਿਨ-ਦਿਹਾੜੇ ਐਡਮਿੰਟਨ ਦੇ ਸਾਊਥ ਵਿੱਚ ਸਥਿਤ ਲੇਡੁਕ ਦੇ ਨੇੜੇ ਇਹ ਵਾਰਦਾਤ ਵਾਪਰੀ। ਬਰਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਇੱਕ ਪਿਕਅੱਪ ਟਰੱਕ ਉਨ੍ਹਾਂ ਕਾਰ ਦੇ ਬਿਲਕੁਲ ਕੋਲ ਆਇਆ ਅਤੇ ਇਸ ਵਿਚ ਸਵਾਰ ਵਿਅਕਤੀਆਂ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀ ਮਾਰੀ।
b-c-driver-ticketed-after-appearing-asleep-at-wheel-of-tesla-on-highway-1
Punjabi

ਬੀ.ਸੀ. ਹਾਈਵੇਅ ਪੈਟਰੋਲ ਨੇ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਹਾਈਵੇਅ ਪੈਟਰੋਲ ਨੇ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸੂਬੇ ਦੀਆਂ ਸੜਕਾਂ 'ਤੇ ਸਵੈ-ਡਰਾਈਵਿੰਗ ਵਿਸ਼ੇਸ਼ਤਾਵਾਂ ਦਾ ਇਸਤੇਮਾਲ ਕਰਨਾ ਗੈਰ-ਕਾਨੂੰਨੀ ਹੈ। ਇਹ ਚਿਤਾਵਨੀ ਟਰਾਂਸ-ਕੈਨੇਡਾ ਹਾਈਵੇਅ 'ਤੇ ਇੱਕ ਮਹਿਲਾ ਨੂੰ ਆਪਣੀ ਚੱਲਦੀ ਗੱਡੀ ਵਿਚ ਕਥਿਤ ਤੌਰ 'ਤੇ ਸੁੱਤੇ ਹੋਏ ਫੜ੍ਹੇ ਜਾਣ ਮਗਰੋਂ ਦਿੱਤੀ ਗਈ ਹੈ।
six-charged-after-800k-in-stolen-vehicles-recovered-in-gta-carjacking-probe
Punjabi

ਪੀਲ ਰੀਜਨਲ ਪੁਲਿਸ ਨੇ ਕਾਰਜੈਕਿੰਗ ਨੈੱਟਵਰਕ ਦਾ ਕੀਤਾ ਪਰਦਾਫਾਸ਼, 6 ਸ਼ੱਕੀ ਕੀਤੇ ਗ੍ਰਿਫ਼ਤਾਰ

ਪੀਲ ਰੀਜਨਲ ਪੁਲਿਸ ਨੇ ਜੀ.ਟੀ. ਏ.ਵਿਚ ਸਰਗਰਮ ਇੱਕ ਹਿੰਸਕ ਕਾਰਜੈਕਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਮਹਿੰਗੀਆਂ ਗੱਡੀਆਂ ਖੋਹ ਕੇ ਉਨ੍ਹਾਂ ਨੂੰ ਅਫਰੀਕਾ ਸਮਗਲ ਕਰਦਾ ਸੀ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੀਲ ਪੁਲਿਸ ਮੁੱਖ ਨਿਸ਼ਾਨ ਦੁਰਈਅੱਪਾ ਨੇ ਦੱਸਿਆ ਕਿ ਇਸ ਮਾਮਲੇ ਵਿਚ 6 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ 30 ਚਾਰਜਿਸ ਲਗਾਏ ਗਏ ਹਨ।
police-investigate-early-morning-shooting-at-cloverdale-business
Punjabi

ਸਰੀ ਦੇ ਕਲੋਵਰਡੇਲ ਇਲਾਕੇ ਵਿੱਚ ਤੜਕੇ ਹੋਈ ਗੋਲੀਬਾਰੀ, ਪੁਲਿਸ ਵਲੋਂ ਜਾਂਚ ਜਾਰੀ

ਸਰੀ ਦੇ ਕਲੋਵਰਡੇਲ ਇਲਾਕੇ ਵਿਚ ਤੜਕੇ ਇੱਕ ਕਾਰੋਬਾਰੀ ਅਦਾਰੇ 'ਤੇ ਸ਼ੂਟਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰੀ ਪੁਲਿਸ ਸਰਵਿਸ ਅਤੇ ਆਰ.ਸੀ.ਐਮ.ਪੀ. ਸਰੀ ਪ੍ਰੋਵਿੰਸ਼ੀਅਲ ਓਪਰੇਸ਼ਨਜ਼ ਸਪੋਰਟ ਯੂਨਿਟ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
alberta-premier-expresses-condolences-after-air-canada-express-crash-in-new-york
Punjabi

ਨਿਊਯਾਰਕ 'ਚ ਏਅਰ ਕੈਨੇਡਾ ਐਕਸਪ੍ਰੈਸ ਜਹਾਜ਼ ਹਾਦਸੇ ‘ਤੇ ਐਲਬਰਟਾ ਪ੍ਰੀਮੀਅਰ ਵੱਲੋਂ ਦੁੱਖ ਦਾ ਪ੍ਰਗਟਾਵਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਏਅਰ ਕੈਨੇਡਾ ਫਲਾਈਟ ਦੇ ਹਾਦਸਾਗ੍ਰਸਤ ਹੋਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਮਿਥ ਨੇ ਕਿਹਾ ਕਿ ਇਸ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਉਹ ਆਪਣੀ ਸੰਵੇਦਨਾ ਸਾਂਝੀ ਕਰਦੇ ਹਨ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link