12.61C Vancouver
ADS

Nov 3, 2025 7:38 PM - Connect Newsroom - Pervez Sandhu

ਸਿਤੰਬਰ 'ਚ ਅਨਰੈਗੂਲੇਟਿਡ ਜ਼ਹਿਰੀਲੇ ਡਰੱਗਸ ਕਾਰਨ ਬੀ.ਸੀ. 'ਚ 158 ਲੋਕਾਂ ਦੀ ਮੌਤ, ਇਸੇ ਸਾਲ ਦੀ ਕੁੱਲ ਮੌਤਾਂ ਦੀ ਗਿਣਤੀ 1,384 ਤੱਕ ਪਹੁੰਚੀ

Share On
158-people-died-from-toxic-drugs-in-september-1-384-total-deaths-reported-this-year
This data shows the unregulated drug deaths and death rate per 100,000 population between 2014 - 2025. (Chart created by BC Coroners Service)

ਬੀ.ਸੀ. ਕੋਰੋਨਰਸ ਸਰਵਿਸ ਵੱਲੋਂ ਸਿਤੰਬਰ ਮਹੀਨੇ ਦੇ ਸੂਬੇ ਵਿੱਚ ਅਨਰੈਗੂਲੇਟਿਡ ਡਰੱਗਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਸੰਬੰਧੀ ਅੰਕੜੇ ਸਾਂਝੇ ਕੀਤੇ ਗਏ ਹਨ।

ਸਿਤੰਬਰ 'ਚ 158 ਲੋਕਾਂ ਨੇ ਜਹਿਰੀਲੇ ਡਰੱਗਸ ਕਾਰਨ ਜਾਨ ਗਵਾ ਦਿੱਤੀ। ਜੁਲਾਈ ਅਤੇ ਅਗਸਤ ਦੇ ਮੁਕਾਬਲੇ ਸਿਤੰਬਰ 'ਚ ਅਜਿਹੀਆਂ ਡਰੱਗਸ ਸੰਬੰਧੀ ਮੌਤਾਂ ਦੀ ਗਿਣਤੀ ਉੱਤੇ ਗਈ ਹੈ।

ਜੁਲਾਈ 'ਚ ਅਨਰੈਗੂਲੇਟਿਡ ਡਰੱਗਸ ਸੰਬੰਧੀ ਮੌਤਾਂ ਦੀ ਗਿਣਤੀ 153 ਅਤੇ ਅਗਸਤ 'ਚ ਇਹ ਗਿਣਤੀ 149 ਦੱਸੀ ਗਈ ਸੀ।

BC toxic drug deaths
Statistics compiled by BC Coroners Service

ਹੁਣ ਤੱਕ ਸਾਲ 2025 'ਚ ਅਜਿਹੀਆਂ ਮੌਤਾਂ ਦੀ ਗਿਣਤੀ ਕੁੱਲ 1,384 ਤੱਕ ਪਹੁੰਚ ਗਈ ਹੈ।

ਸਿਰਫ ਸਿਤੰਬਰ ਮਹੀਨੇ 'ਚ ਹੀ ਔਸਤ ਅਨੁਸਾਰ ਹਰ ਰੋਜ਼ 5 ਤੋਂ ਵਧ ਲੋਕਾਂ ਨੇ ਅਜਿਹੇ ਡਰੱਗਸ ਦੀ ਵਰਤੋਂ ਕਾਰਨ ਜਾਨ ਗਵਾ ਦਿੱਤੀ।

ਅੰਕੜੇ ਦਰਸਾਉਂਦੇ ਹਨ ਕਿ ਬੀਤੇ ਕੁਝ ਸਾਲਾਂ ਵਾਂਗ ਇਸ ਸਾਲ ਵੀ 30 ਤੋਂ 59 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਲੋਕ ਵਧੇਰੀ ਗਿਣਤੀ 'ਚ ਜਹਿਰੀਲੇ ਡਰੱਗਸ ਦੀ ਭੇਂਟ ਚੜ੍ਹੇ ਹਨ।

ਇੱਕ ਪਾਸੇ ਜਿੱਥੇ ਕੁੱਲ ਮੌਤਾਂ 'ਚ ਇਸ ਉਮਰ ਵਰਗ ਦੇ ਲੋਕਾਂ ਦੀ ਮੌਤਾਂ ਦੀ ਗਿਣਤੀ 69% ਹੈ, ਉੱਥੇ ਹੀ ਇਸ 'ਚ 78% ਮੌਤਾਂ ਪੁਰਸ਼ਾਂ ਸੰਬੰਧੀ ਦੱਸੀਆਂ ਗਈਆਂ ਹਨ।

BC Toxic Drugs deaths
Statistics compiled by BC Coroners Service

ਇਸ ਸਾਲ ਹੁਣ ਤੱਕ ਵੈਨਕੂਵਰ 'ਚ ਇਸ ਪ੍ਰਕਾਰ ਦੀਆਂ ਮੌਤਾਂ ਦੀ ਗਿਣਤੀ 314, ਸਰੀ 'ਚ 137 ਅਤੇ ਗ੍ਰੇਟਰ ਵਿਕਟੋਰੀਆ 'ਚ ਇਹ ਗਿਣਤੀ 93 ਤੱਕ ਪਹੁੰਚ ਗਈ ਹੈ।

ਸਾਲ 2025 'ਚ ਅਨਰੈਗੂਲੇਟਿਡ ਟੌਕਸਿਕ ਡਰੱਗਸ ਕਾਰਨ 18 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਲੋਕਾਂ ਦੀ ਮੌਤਾਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ।

ਸਾਲ 2024 'ਚ ਇਸ ਪ੍ਰਕਾਰ ਦੀਆਂ ਕੁੱਲ ਮੌਤਾਂ ਦੀ ਗਿਣਤੀ 2,312 ਦੱਸੀ ਗਈ ਸੀ।

BC Toxic Drug deaths
Statistics compiled by BC Coroners Service

ਬੀ.ਸੀ. 'ਚ ਸਾਲ 2016 'ਚ ਟੌਕਸਿਕ ਡਰੱਗਸ ਸੰਬੰਧੀ ਮੌਤਾਂ ਕਾਰਨ ਪਬਲਿਕ ਹੈਲਥ ਐਮਰਜੈਂਸੀ ਐਲਾਨੀ ਗਈ ਸੀ।

ਉਸ ਵੇਲੇ ਤੋਂ ਹੁਣ ਤੱਕ 16,000 ਤੋਂ ਵਧੇਰੇ ਲੋਕ ਟੌਕਸਿਕ ਡਰੱਗਸ ਕਾਰਨ ਜਾਨ ਗਵਾ ਚੁੱਕੇ ਹਨ। ਹਾਲਾਂਕਿ ਇਸ ਸਾਲ ਦੇ ਅੰਕੜੇ ਬੀਤੇ ਦੋ ਸਾਲਾਂ ਮੁਕਾਬਲੇ ਕੁਝ ਗਿਰਾਵਟ ਦਰਸਾਉਂਦੇ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਨਾਂ ਬਚਾਉਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link