11.19C Vancouver
ADS

Oct 8, 2026 3:30 PM - Connect Newsroom - Ramandeep Kaur

ਬਰਨਬੀ ਦੇ ਬਰੈਂਟਵੁੱਡ ਮਾਲ 'ਚ 16 ਗੱਡੀਆਂ ਦੀ ਭੰਨਤੋੜ, ਸ਼ੀਸ਼ੇ ਤੋੜ ਕੇ ਫਰਾਰ ਹੋਇਆ ਮੁਲਜ਼ਮ

Share On
16-cars-vandalized-at-burnabys-brentwood-mall-parking-lot
Burnaby’s Brentwood Mall parking lot sees 16 vehicles vandalized. (Photo: X Burnaby RCMP)

ਬਰਨਬੀ ਦੇ ਬਰੈਂਟਵੁੱਡ ਮਾਲ ਦੀ ਪਾਰਕਿੰਗ ਵਿਚ ਇੱਕ ਵਿਅਕਤੀ ਵੱਲੋਂ ਦਰਜਨਾਂ ਗੱਡੀਆਂ ਨਾਲ ਭੰਨਤੋੜ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਵਾਪਰੀ, ਜਿੱਥੇ ਪਾਰਕਿੰਗ ਵਿਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜੇ ਗਏ। ਚਸ਼ਮਦੀਦਾਂ ਵਲੋਂ ਮਿਲੀ ਰਿਪੋਰਟਸ ਤੋਂ ਬਾਅਦ ਜਦੋਂ ਬਰਨਬੀ ਆਰ.ਸੀ.ਐਮ.ਪੀ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਸ਼ੱਕੀ ਹਮਲਾਵਰ ਉੱਥੋਂ ਫਰਾਰ ਹੋ ਚੁੱਕਾ ਸੀ।

ਕਾਰਪੋਰੇਸ਼ਨਲ ਮਾਈਕ ਕਲਾਂਜ ਨੇ ਦੱਸਿਆ ਕਿ ਜਾਂਚ ਟੀਮ ਨੇ ਇਲਾਕੇ ਵਿਚ ਸੀਸੀਟੀਵੀ ਫੁਟੇਜ ਲਾਈਆਂ ਹਨ, ਜਿਸ ਜ਼ਰੀਏ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਮੁਲਜ਼ਮ ਦੀ ਤਸਵੀਰ ਜਨਤਕ ਨਹੀਂ ਕੀਤੀ ਗਈ ਹੈ।

ਆਰ.ਸੀ.ਐਮ.ਪੀ. ਮੁਤਾਬਕ, ਇਸ ਹਮਲੇ ਵਿਚ 16 ਕਾਰਾਂ ਦੀਆਂ ਖਿੜਕੀਆਂ ਤੋੜੀਆਂ ਗਈਆਂ ਸਨ। ਪੁਲਿਸ ਅਤੇ ਮਾਲ ਦੀ ਸਕਿਓਰਿਟੀ ਟੀਮ ਨੇ ਸ਼ੱਕੀ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਲਾਕਾ ਛੱਡ ਚੁੱਕਾ ਸੀ।

Latest news

16-cars-vandalized-at-burnabys-brentwood-mall-parking-lot
Punjabi

ਬਰਨਬੀ ਦੇ ਬਰੈਂਟਵੁੱਡ ਮਾਲ 'ਚ 16 ਗੱਡੀਆਂ ਦੀ ਭੰਨਤੋੜ, ਸ਼ੀਸ਼ੇ ਤੋੜ ਕੇ ਫਰਾਰ ਹੋਇਆ ਮੁਲਜ਼ਮ

ਬਰਨਬੀ ਦੇ ਬਰੈਂਟਵੁੱਡ ਮਾਲ ਦੀ ਪਾਰਕਿੰਗ ਵਿਚ ਇੱਕ ਵਿਅਕਤੀ ਵੱਲੋਂ ਦਰਜਨਾਂ ਗੱਡੀਆਂ ਨਾਲ ਭੰਨਤੋੜ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਵਾਪਰੀ, ਜਿੱਥੇ ਪਾਰਕਿੰਗ ਵਿਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜੇ ਗਏ। ਚਸ਼ਮਦੀਦਾਂ ਵਲੋਂ ਮਿਲੀ ਰਿਪੋਰਟਸ ਤੋਂ ਬਾਅਦ ਜਦੋਂ ਬਰਨਬੀ ਆਰ.ਸੀ.ਐਮ.ਪੀ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਸ਼ੱਕੀ ਹਮਲਾਵਰ ਉੱਥੋਂ ਫਰਾਰ ਹੋ ਚੁੱਕਾ ਸੀ।
canada-weighs-next-steps-as-foreign-homebuyer-ban-nears-expiry
Punjabi

ਕੈਨੇਡਾ ’ਚ Foreign Homebuyers ਬੈਨ ਖ਼ਤਮ ਹੋਣ ਨੇੜੇ, ਸਰਕਾਰ ਨਵੇਂ ਵਿਕਲਪਾਂ ’ਤੇ ਕਰ ਰਹੀ ਵਿਚਾਰ

ਕੈਨੇਡਾ ਵਿਚ foreign homebuyers ਦੇ ਘਰ ਖਰੀਦਣ 'ਤੇ ਲੱਗਾ ਬੈਨ ਖ਼ਤਮ ਹੋਣ ਦੇ ਨੇੜੇ ਆ ਰਿਹਾ ਹੈ ਅਤੇ ਇਸ ਵਿਚਕਾਰ ਸਰਕਾਰ ਵਲੋਂ ਅਗਲੇ ਕਦਮਾਂ ਲਈ ਵੱਖ-ਵੱਖ ਵਿਕਲਪ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਫਾਂਸਵਾ-ਫਿਲਿਪ ਸ਼ੈਂਪੇਨ ਦਾ ਕਹਿਣਾ ਹੈ ਕਿ ਮਾਰਕੀਟ ਦੀ ਮੌਜੂਦਾ ਸਥਿਤੀ ਅਤੇ ਪਿਛਲੇ ਕੁਝ ਸਾਲਾਂ ਦੇ ਬਦਲਾਅ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪਹਿਲੂ ਦੇਖੇ ਜਾ ਰਹੇ ਹਨ।
elon-musk-backs-independence-for-quebec-alberta-and-saskatchewan
Punjabi

ਐਲੋਨ ਮਸਕ ਦਾ ਵੱਡਾ ਬਿਆਨ, ਕਿਊਬੈਕ, ਐਲਬਰਟਾ ਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਦਿੱਤੀ ਹਵਾ

ਕੈਨੇਡੀਅਨ ਪ੍ਰਭੂਸੱਤਾ 'ਤੇ ਐਲੋਨ ਮਸਕ ਨੇ ਲੇਟਸਟ ਹਮਲਾ ਬੋਲਿਆ ਹੈ, ਜਿਸ ਵਿਚ ਉਨ੍ਹਾਂ ਤਿੰਨ ਸੂਬਿਆਂ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਓਨਟਾਰੀਓ ਦੀ ਯੂਨੀਵਰਸਿਟੀ ਵਿਚ ਪੜ੍ਹ ਚੁੱਕੇ ਅਤੇ ਖੁਦ ਨੂੰ ਅੱਧਾ ਕੈਨੇਡੀਅਨ ਦੱਸਣ ਵਾਲੇ ਐਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਕਿਊਬੈਕ, ਐਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ।
grain-laden-semi-truck-overturns-on-highway-1-in-abbotsford-causing-major-traffic-delays
Punjabi

ਐਬਟਸਫੋਰਡ ‘ਚ ਹਾਈਵੇਅ 1 ’ਤੇ ਅਨਾਜ ਨਾਲ ਲੱਦਿਆ ਸੈਮੀ-ਟਰੱਕ ਪਲਟਿਆ, ਲੱਗਾ ਭਾਰੀ ਜਾਮ

ਐਬਟਸਫੋਰਡ ਵਿਚ ਸੁਮਾਸ ਵੇਅ ਵਿਖੇ ਹਾਈਵੇਅ 1 'ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਅਨਾਜ ਨਾਲ ਲੱਦਿਆ ਇੱਕ ਸੈਮੀ-ਟਰੱਕ ਪਲਟ ਗਿਆ। ਇਸ ਹਾਦਸੇ ਕਾਰਨ ਹਾਈਵੇਅ ਦੀਆਂ ਕਈ ਲੇਨਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
conservative-motion-seeking-additional-diesel-tax-relief-defeated-in-commons
Punjabi

ਡੀਜ਼ਲ ’ਤੇ ਹੋਰ ਫੈਡਰਲ ਟੈਕਸ ਰਾਹਤ ਦਾ ਕੰਜ਼ਰਵੇਟਿਵ ਮਤਾ ਹਾਊਸ ਆਫ਼ ਕਾਮਨਜ਼ ਵਿੱਚ ਹਾਰਿਆ

ਕੈਨੇਡਾ ਦੀ ਹਾਊਸ ਔਫ਼ ਕਾਮਨਜ਼ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੂ ਰਾਹਤ ਦੇਣ ਦੀ ਮੰਗ ਕਰਨ ਵਾਲੇ ਮਤੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link