9.98C Vancouver
ADS

Jun 29, 2020 11:19 PM -

ਬੀ.ਸੀ. 'ਚ ਕੋਵਿਡ-19 ਦੇ 26 ਨਵੇਂ ਮਾਮਲੇ ਹੋਏ ਰਿਪੋਰਟ

Share On
26-new-covid-19-cases-reported-in-b-c
(File) -  British Columbia's public health officer, Dr. Bonnie Henry giving her views during a press conference. - B.C. government

ਸੋਮਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 26 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਰਾਹਤ ਦੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।

ਇਹ ਮਾਮਲੇ ਸ਼ੁੱਕਰਵਾਰ ਤੋਂ ਸੋਮਵਾਰ ਵਿਚਾਲੇ ਦੇ 72 ਘੰਟਿਆਂ ਦੇ ਦਰਮਿਆਨ ਦੇ ਹਨ।

ਸ਼ਨੀਵਾਰ ਨੂੰ 10, ਐਤਵਾਰ ਨੂੰ 14 ਅਤੇ ਸੋਮਵਾਰ ਨੂੰ 2 ਮਾਮਲੇ ਸਾਹਮਣੇ ਆਏ ਦੱਸੇ ਗਏ ਹਨ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 2,904 ਹੋ ਗਈ ਹੈ।

ਅੱਜ ਦੀਆਂ ਜਾਣਕਾਰੀਆਂ ਇੱਕ ਪ੍ਰੈਸ ਬ੍ਰੀਫਿੰਗ ਜ਼ਰੀਏ ਜਾਰੀ ਕੀਤੀਆਂ ਗਈਆਂ ਹਨ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਪ੍ਰੈਸ ਬ੍ਰੀਫਿੰਗ ਕੀਤੀ ਗਈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 174 ਹੈ।

ਯਾਦ ਰਹੇ ਸੂਬੇ 'ਚ 32 ਹੋਰ ਮਾਮਲੇ ਸੁਲਝ ਗਏ ਦੱਸੇ ਜਾ ਰਹੇ ਹਨ।

ਡਾ. ਬੌਨੀ ਹੈਨਰੀ ਨੇ ਇਹ ਵੀ ਯਾਦ ਦਵਾਇਆ ਕਿ ਵਪਾਰਿਕ ਅਦਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਕੰਮ 'ਤੇ ਆਉਣ ਵਾਲਿਆਂ ਲਈ ਵਾਇਰਸ ਨਾਲ ਜੁੜੀ ਸੁਰੱਖਿਆ ਸੰਬੰਧੀ ਪੂਰਾ ਧਿਆਨ ਰੱਖਿਆ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਬੀਮਾਰ ਮਹਿਸੂਸ ਕਰ ਰਿਹਾ ਹੋਵੇ ਤਾਂ ਯਾਤਰਾ ਤੋਂ ਗੁਰੇਜ਼ ਕੀਤਾ ਜਾਵੇ।

Latest news

canadas-november-jobs-report-to-offer-final-economic-signal-ahead-of-next-bank-of-canada-rate-decision
Punjabi

ਕੈਨੇਡੀਅਨ ਅਰਥਵਿਵਸਥਾ ਨੇ ਨਵੰਬਰ ਵਿਚ 53,600 ਜੌਬਸ ਕੀਤੀਆਂ ਸ਼ਾਮਲ

ਕੈਨੇਡੀਅਨ ਅਰਥਵਿਵਸਥਾ ਨੇ ਨਵੰਬਰ ਵਿਚ 53,600 ਜੌਬਸ ਸ਼ਾਮਲ ਕੀਤੀਆਂ ਹਨ,ਇਹ ਅਮਰੀਕੀ ਟੈਰਿਫ ਕਾਰਨ ਸਲੌ ਹੋਈ ਗਤੀਵਿਧੀ ਵਿਚਕਾਰ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਦੇ ਉਲਟ ਲਗਾਤਾਰ ਤੀਜੇ ਮਹੀਨੇ ਹੈਰਾਨੀਜਨਕ ਵਾਧਾ ਹੈ। ਇਸ ਨਾਲ ਬੇਰੁਜ਼ਗਾਰੀ ਦਰ 16 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ।
suspect-arrested-after-overnight-window-smashing-in-north-vancouver
Punjabi

ਨੌਰਥ ਵੈਨਕੂਵਰ ਆਰ.ਸੀ.ਐਮ.ਪੀ. ਨੇ ਬਿਜ਼ਨਸ ਨੂੰ ਟਾਰਗੇਟ ਕਰਨ ਦੇ ਮਾਮਲੇ ਇੱਕ ਸ਼ੱਕੀ ਨੂੰ ਕੀਤਾ ਗ੍ਰਿਫਤਾਰ

ਨੌਰਥ ਵੈਨਕੂਵਰ ਆਰ.ਸੀ.ਐਮ.ਪੀ. ਨੇ ਬਿਜ਼ਨਸ ਨੂੰ ਟਾਰਗੇਟ ਕਰਨ ਦੇ ਮਾਮਲੇ ਵਿਚ ਅੱਜ ਤੜਕੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸਵੇਰ ਕਰੀਬ 5 ਵਜੇ ਉਨ੍ਹਾਏ ਨੂੰ ਸ਼ਹਿਰ ਦੇ 333 ਬਰੂਕਸਬੈਂਕ ਐਵੇਨਿਊ 'ਤੇ ਸਥਿਤ ਪਾਰਕ ਅਤੇ ਟਿਲਫੋਰਡ ਬਿਜ਼ਨਸ ਸੈਂਟਰ ਵਿਚ ਇੱਕ ਵਿਅਕਤੀ ਵਲੋਂ ਕਾਰੋਬਾਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜਨ ਬਾਰੇ ਰਿਪੋਰਟ ਮਿਲੀ।
richmond-rcmp-warns-public-of-rising-distraction-thefts-targeting-jewelry
Punjabi

ਰਿਚਮੰਡ ਆਰ.ਸੀ.ਐਮ.ਪੀ. ਨੇ ਚੋਰੀ ਦੀਆਂ ਕਈ ਘਟਨਾਵਾਂ ਤੋਂ ਬਾਅਦ ਲੋਕਾਂ ਨੂੰ ਚੌਕਸ ਰਹਿਣ ਦੀ ਦਿੱਤੀ ਸਲਾਹ

ਰਿਚਮੰਡ ਆਰ.ਸੀ.ਐਮ.ਪੀ. ਨੇ ਸਤੰਬਰ 2025 ਦੇ ਅਖੀਰ ਤੋਂ ਨਵੰਬਰ 2025 ਵਿਚਕਾਰ ਧਿਆਨ ਭਟਕਾ ਕੇ ਕੀਤੀਆਂ ਗਈਆਂ ਚੋਰੀ ਦੀਆਂ ਕਈ ਘਟਨਾਵਾਂ ਤੋਂ ਬਾਅਦ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਵਿਚ ਸ਼ੱਕੀ ਵਿਅਕਤੀਆਂ ਨੇ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਲਈ ਧਿਆਨ ਭਟਕਾਉਣ ਦੇ ਵੱਖ-ਵੱਖ ਤਰੀਕੇ ਅਪਣਾਏ, ਜਿਨ੍ਹਾਂ ਵਿਚ ਅਕਸਰ ਗਹਿਣੇ ਚੋਰੀ ਹੋਈ ਹੈ। ਇਹ ਘਟਨਾਵਾਂ ਸ਼ਹਿਰ ਭਰ ਵਿਚ ਕਈ ਪਬਲਿਕ ਅਤੇ ਰਿਹਾਇਸ਼ੀ ਸਥਾਨ ਵਿਚ ਹੋਈਆਂ ਹਨ।
new-westminster-police-ask-for-public-help-to-find-missing-surrey-man
Punjabi

ਨਿਊ ਵੈਸਟਮਿਨਸਟਰ ਪੁਲਿਸ ਕਰ ਰਹੀ ਰਾਜਵੀਰ ਦੀ ਭਾਲ, ਲੋਕਾਂ ਤੋਂ ਮੰਗੀ ਮਦਦ

ਨਿਊ ਵੈਸਟਮਿੰਸਟਰ ਪੁਲਿਸ ਨੇ ਇੱਕ 24 ਸਾਲਾ ਨੌਜਵਾਨ ਰਾਜਵੀਰ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ ਅਤੇ ਉਸ ਦੀ ਭਾਲ ਵਿਚ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਠੰਡੇ ਮੌਸਮ ਦੇ ਮੱਦੇਨਜ਼ਰ ਰਾਜਵੀਰ ਨੂੰ ਜਲਦ ਲੱਭਣਾ ਜ਼ਰੂਰੀ ਹੈ ਤਾਂ ਜੋ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
putin-arrives-in-india-for-first-visit-since-russia-ukraine-conflict-began
Punjabi

ਭਾਰਤ ਦੇ ਦੋ-ਰੋਜ਼ਾ ਦੌਰੇ 'ਤੇ ਰੂਸੀ ਰਾਸ਼ਟਰਪਤੀ ਪੁਤਿਨ ਪਹੁੰਚੇ ਨਵੀਂ ਦਿੱਲੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੋ-ਰੋਜ਼ਾ ਦੌਰੇ 'ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਇਹ ਦੌਰਾ ਭਾਰਤ-ਰੂਸ ਸਬੰਧਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link