16.79C Vancouver
ADS

Oct 8, 2026 6:57 PM - Connect Newsroom - Ramandeep Kaur with files from The Canadian Press

ਬਰਨਬੀ ਹਾਦਸੇ ’ਚ ਬਜ਼ੁਰਗ ਜੋੜੇ ਦੀ ਮੌਤ: 27 ਸਾਲਾ ਨੌਜਵਾਨ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ

Share On
27-year-old-charged-in-burnaby-crash-that-killed-elderly-couple
A 27-year-old Abbotsford man has been charged in connection with a 2024 Burnaby crash that killed a 67-year-old woman and a 71-year-old man. (Photo: The Canadian Press)

ਬਰਨਬੀ ਵਿਚ ਕਰੀਬ ਦੋ ਸਾਲ ਪਹਿਲਾਂ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਜੋੜੇ ਦੀ ਹੋਈ ਮੌਤ ਦੇ ਮਾਮਲੇ ਵਿਚ ਐਬਟਸਫੋਰਡ ਦੇ ਇੱਕ 27 ਸਾਲਾ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬਰਨਬੀ ਆਰ.ਸੀ.ਐਮ.ਪੀ. ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ, 21 ਦਸੰਬਰ 2024 ਨੂੰ ਬਾਉਂਡਰੀ ਰੋਡ ਅਤੇ ਫੋਰੈਸਟ ਸਟ੍ਰੀਟ 'ਤੇ ਦੋ ਗੱਡੀਆਂ ਦੀ ਟੱਕਰ ਹੋਈ ਸੀ, ਜਿੱਥੇ ਇੱਕ ਗੱਡੀ ਨੇ ਦੂਜੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਸੀ।

ਇਸ ਹਾਦਸੇ ਵਿਚ ਕਾਰ ਸਵਾਰ ਬਜ਼ੁਰਗ ਜੋੜੇ ਜਿਨ੍ਹਾਂ ਵਿਚ ਇੱਕ 67 ਸਾਲਾ ਮਹਿਲਾ ਅਤੇ ਇੱਕ 71 ਸਾਲਾ ਪੁਰਸ਼ ਸ਼ਾਮਲ ਸਨ, ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ।

ਬਾਉਂਡਰੀ ਆਰ.ਸੀ.ਐਮ.ਪੀ. ਦੀ Criminal Collision Investigation Team ਵੱਲੋਂ ਲਗਭਗ ਦੋ ਸਾਲ ਤੱਕ ਚੱਲੀ ਲੰਮੀ ਜਾਂਚ ਤੋਂ ਬਾਅਦ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਮੁਲਜ਼ਮ Adam Jones-Veneziano ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਦਾ ਕਾਰਨ ਬਣਨ ਦੇ ਦੋ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ। ਇੰਸਪੈਕਟਰ Amanda Harnett ਮੁਤਾਬਕ, Adam ਨੂੰ 20 ਅਕਤੂਬਰ ਨੂੰ ਅਦਾਲਤ ਵਿਚ ਪੇਸ਼ੀ ਲਈ ਸੰਮਨ ਕੀਤਾ ਗਿਆ ਹੈ।

Latest news

b-c-conservatives-promise-1-000-annual-tax-cut-for-low-and-middle-income-families
Punjabi

ਡੋਰਕਸਨ ਦਾ ਐਲਾਨ: $32,000 ਤੱਕ ਦੀ ਆਮਦਨ ’ਤੇ ਸੂਬਾਈ ਟੈਕਸ ਖ਼ਤਮ ਕਰਨ ਦਾ ਵਾਅਦਾ

ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ $1,000 ਦੀ ਟੈਕਸ ਕਟੌਤੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਰੀ ਵਿਖੇ ਇੱਕ ਗ੍ਰੋਸਰੀ ਸਟੋਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਡੋਰਕਸਨ ਨੇ ਕਿਹਾ ਕਿ ਜੇ ਸੂਬੇ ਦੀ ਜਨਤਾ ਉਹਨਾਂ ਨੂੰ ਪ੍ਰੀਮੀਅਰ ਬਣਾਉਂਦੀ ਹੈ ਤਾਂ ਬੀ.ਸੀ. ਦੇ ਲੋਕਾਂ ਨੂੰ ਆਪਣੀ $32,000 ਤੱਕ ਦੀ ਪਹਿਲੀ ਇਨਕਮ 'ਤੇ ਕੋਈ ਸੂਬਾਈ ਆਮਦਨ ਕਰ ਨਹੀਂ ਦੇਣਾ ਪਵੇਗਾ।
27-year-old-charged-in-burnaby-crash-that-killed-elderly-couple
Punjabi

ਬਰਨਬੀ ਹਾਦਸੇ ’ਚ ਬਜ਼ੁਰਗ ਜੋੜੇ ਦੀ ਮੌਤ: 27 ਸਾਲਾ ਨੌਜਵਾਨ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ

ਬਰਨਬੀ ਵਿਚ ਕਰੀਬ ਦੋ ਸਾਲ ਪਹਿਲਾਂ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਜੋੜੇ ਦੀ ਹੋਈ ਮੌਤ ਦੇ ਮਾਮਲੇ ਵਿਚ ਐਬਟਸਫੋਰਡ ਦੇ ਇੱਕ 27 ਸਾਲਾ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬਰਨਬੀ ਆਰ.ਸੀ.ਐਮ.ਪੀ. ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ, 21 ਦਸੰਬਰ 2024 ਨੂੰ ਬਾਉਂਡਰੀ ਰੋਡ ਅਤੇ ਫੋਰੈਸਟ ਸਟ੍ਰੀਟ 'ਤੇ ਦੋ ਗੱਡੀਆਂ ਦੀ ਟੱਕਰ ਹੋਈ ਸੀ, ਜਿੱਥੇ ਇੱਕ ਗੱਡੀ ਨੇ ਦੂਜੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਸੀ।
eby-pledges-to-freeze-icbc-insurance-rates-for-another-three-years
Punjabi

ਈਬੀ ਦਾ ਵੱਡਾ ਚੋਣ ਵਾਅਦਾ, ICBC ਬੀਮਾ ਦਰਾਂ 3 ਸਾਲ ਹੋਰ ਫ੍ਰੀਜ਼ ਕਰਨ ਦਾ ਐਲਾਨ

ਬੀਸੀ ਐਨਡੀਪੀ ਲੀਡਰ ਡੇਵਿਡ ਈਬੀ ਨੇ ਅੱਜ ਰਿਚਮੰਡ ਵਿਚ ਚੋਣ ਕੰਪੇਨ ਦੌਰਾਨ ਵੋਟਰਾਂ ਨਾਲ ਇੱਕ ਵੱਡਾ ਵਾਅਦਾ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਫਿਰ ਸੱਤਾ ਵਿਚ ਆਉਂਦੀ ਹੈ ਤਾਂ ਉਹ ICBC ਦੀਆਂ ਬੀਮਾ ਦਰਾਂ ਨੂੰ ਅਗਲੇ 3 ਹੋਰ ਸਾਲਾਂ ਲਈ ਫ੍ਰੀਜ਼ ਕਰ ਦੇਣਗੇ।
bill-c-39-faces-vote-in-house-of-commons-amid-strike-powers-controversy
Punjabi

ਬਿੱਲ C-39 ’ਤੇ ਅੱਜ ਵੋਟਿੰਗ, ਹੜਤਾਲ ਰੋਕਣ ਦੀ ਤਾਕਤ ਨੂੰ ਲੈ ਕੇ NDP ਵੱਲੋਂ ਵਿਰੋਧ

ਕੈਨੇਡਾ ਦੀ ਹਾਊਸ ਆਫ਼ ਕਾਮਨਜ਼ ਵਿਚ ਅੱਜ ਫੈਡਰਲ ਸਰਕਾਰ ਦੇ ਵਿਵਾਦਿਤ ਬਿੱਲ C-39 'ਤੇ ਵੋਟਿੰਗ ਹੋਣ ਜਾ ਰਹੀ ਹੈ, ਜਿਸ ਦਾ ਉਦੇਸ਼ ਪ੍ਰੋਜੈਕਟਾਂ ਨੂੰ ਫਾਸਟ ਟ੍ਰੈਕ ਮਨਜ਼ੂਰੀ ਦੇਣਾ ਹੈ। ਇਸੇ ਬਿੱਲ ਦੇ ਇੱਕ provision ਰਾਹੀਂ ਲੇਬਰ ਕੋਡ ਦੀ ਧਾਰਾ 107 ਵਿਚ ਬਦਲਾਅ ਕੀਤੇ ਜਾਣ ਨੂੰ ਲੈ ਕੇ ਵਿਵਾਦ ਹੈ ਜੋ ਲੇਬਰ ਮਿਨਿਸਟਰ ਨੂੰ ਰਾਸ਼ਟਰੀ ਹਿੱਤ ਦਾ ਹਵਾਲਾ ਦੇ ਕੇ ਕਿਸੇ ਵੀ ਚੱਲ ਰਹੀ ਹੜਤਾਲ ਨੂੰ ਰੋਕਣ ਦਾ ਅਧਿਕਾਰ ਦਿੰਦਾ ਹੈ।
vancouver-advance-voting-sets-new-daily-record-as-25-142-voters-cast-ballots
Punjabi

ਵੈਨਕੂਵਰ ਮਿਊਂਸੀਪਲ ਚੋਣਾਂ ’ਚ ਅਗਾਊਂ ਵੋਟਿੰਗ ਦਾ ਨਵਾਂ ਰਿਕਾਰਡ, ਇੱਕ ਦਿਨ ’ਚ 25,142 ਵੋਟਰਾਂ ਨੇ ਪਾਈ ਵੋਟ

ਵੈਨਕੂਵਰ ਮਿਊਂਸੀਪਲ ਚੋਣਾਂ ਦੀ ਅਗਾਊਂ ਵੋਟਿੰਗ ਦੇ ਦੂਜੇ ਦਿਨ ਵੋਟਰਾਂ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ, ਜਿੱਥੇ ਬੁੱਧਵਾਰ ਨੂੰ 25,142 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਸਿਟੀ ਔਫ ਵੈਨਕੂਵਰ ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ, ਇਹ ਸ਼ਹਿਰ ਦੇ ਇਤਿਹਾਸ ਵਿਚ ਕਿਸੇ ਇੱਕ ਦਿਨ ਵਿਚ ਹੋਈ ਸਭ ਤੋਂ ਵੱਡੀ ਅਗਾਊਂ ਵੋਟਿੰਗ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link