17.32C Vancouver
ADS

Jul 23, 2020 9:34 PM -

ਕੋਵਿਡ-19 ਦੇ 30 ਮਾਮਲੇ ਤੇ ਇੱਕ ਦਮ ਤੋੜਨ ਦਾ ਮਾਮਲਾ ਹੋਇਆ ਰਿਪੋਰਟ, ਬੀ.ਸੀ. ਵਕੇਸ਼ਨ ਰੈਂਟਲ ਪ੍ਰਾਪਰਟੀਆਂ 'ਤੇ ਸੀਮਤ ਗਿਣਤੀ 'ਚ ਹੋਣਗੇ ਇਕੱਠ

Share On
30-more-covid-19-cases-and-one-death-reported-b-c-to-restrict-number-of-visitors-at-rental-properties
(File) -  British Columbia's public health officer, Dr. Bonnie Henry giving her views during a press conference. - B.C. government

ਵੀਰਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 30 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਦੁੱਖ ਦੀ ਖਬਰ ਰਹੀ ਕਿ ਇੱਕ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ, ਜੋ ਕਿ 9 ਦਿਨ ਬਾਅਦ ਕਿਸੇ ਵਾਇਰਸ ਪੀੜਤ ਦੀ ਮੌਤ ਦਾ ਪਹਿਲਾ ਮਾਮਲਾ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,392 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਦੁਪਹਿਰ 12.30 ਵਜੇ, ਇੱਕ ਨਿਊਜ਼ ਬ੍ਰੀਫਿੰਗ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 190 ਹੈ।

ਬੀ.ਸੀ. 'ਚ 304 ਵਾਇਰਸ ਸੰਬੰਧੀ ਐਕਟਿਵ ਮਾਮਲੇ ਦੱਸੇ ਜਾ ਰਹੇ ਹਨ।

ਕੁੱਲ 16 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ ਵਿੱਚੋਂ 3 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਨੇ 'ਵਕੇਸ਼ਨ ਰੈਂਟਲ ਪ੍ਰਾਪਰਟੀਆਂ' ਨਾਲ ਸੰਬੰਧਤ ਕੁਝ ਬਦਲਾਅ ਕਰਨ ਅਤੇ ਨਵੇਂ ਨਿਰਦੇਸ਼ ਜਾਰੀ ਕਰਨ ਦੇ ਸੰਕੇਤ ਦਿੱਤੇ ਹਨ।

ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਹੁਣ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿ ਓਨਰ-ਆਪ੍ਰੇਟਰ ਪੁਖਤਾ ਕਰਨ ਕਿ ਲੋਕਲ ਕਨੂੰਨਾਂ ਅਤੇ ਲੋਕ-ਸਿਹਤ ਲੋੜਾਂ 'ਤੇ ਖਰੇ ਉੱਤਰਿਆ ਜਾਵੇ।

ਇਸ ਦੇ ਬਾਰੇ ਆਉਣ ਵਾਲੇ ਦਿਨਾਂ 'ਚ ਐਲਾਨ ਕੀਤਾ ਜਾਵੇਗਾ ਪਰ ਆਸਾਰ ਹਨ ਕਿ ਇਸ ਨੂੰ ਜਗ੍ਹਾ ਦੇ ਏਰੀਆ ਦੇ ਹਿਸਾਬ ਨਾਲ ਨਿਰਧਾਰਿਤ ਕੀਤਾ ਜਾਵੇਗਾ।

ਡਾ. ਹੈਨਰੀ ਨੇ ਕਿਹਾ ਕਿ ਇਹ ਗਿਣਤੀ ਸੀਮਤ ਕਰਨਾ ਬੇਹੱਦ ਜ਼ਰੂਰੀ ਹੈ, ਖਾਸ ਤੌਰ 'ਤੇ ਜੋ ਕੈਲੋਨਾ 'ਚ ਆਊਟਬ੍ਰੇਕ ਦਾ ਮਾਮਲਾ ਸਾਹਮਣੇ ਆਇਆ, ਉਸ ਦੇ ਮੱਦੇਨਜ਼ਰ ਇਹ ਫ਼ੈਸਲਾ ਬੇਹੱਦ ਅਹਿਮ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਰੈਸਟੂਰੈਂਟਾਂ 'ਚ ਇੱਕ ਟੇਬਲ 'ਤੇ ਇਕੱਠ ਨੂੰ 6 ਲੋਕਾਂ ਤੱਕ ਸੀਮਤ ਰੱਖਣ ਦੇ ਨਿਰਦੇਸ਼ ਨੂੰ ਕਿਸੇ ਵੀ ਹੋਰ ਇਕੱਠ ਅਤੇ ਲੋਕਾਂ ਨੂੰ ਮਿਲਦੇ ਹੋਏ ਵੀ ਧਿਆਨ 'ਚ ਰੱਖਿਆ ਜਾ ਸਕਦਾ ਹੈ।

Latest news

alberta-constitutional-affairs-adviser-jason-stephan-resigns-from-role
Punjabi

ਐਲਬਰਟਾ ਦੇ ਸੰਵਿਧਾਨਕ ਮਾਮਲਿਆਂ ਦੇ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਸੰਵਿਧਾਨਕ ਮਾਮਲਿਆਂ ਦੇ ਸੰਸਦੀ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਸਟੀਫਨ ਰੈਡ ਡੀਅਰ ਸਾਊਥ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਹਨ ਅਤੇ ਉਹ ਅਜੇ ਵੀ ਕਾਕਸ ਮੈਂਬਰ ਬਣੇ ਰਹਿਣਗੇ।
firearms-prohibited-weapons-seized-after-lake-country-rcmp-search-warrant
Punjabi

ਲੇਕ ਕੰਟਰੀ ਵਿੱਚ ਸਰਚ ਵਾਰੰਟ ਦੌਰਾਨ ਕਈ ਹਥਿਆਰ ਬਰਾਮਦ

ਬੀ.ਸੀ. ਦੇ ਓਕਾਨਾਗਨ ਵੈਲੀ ਦੇ ਲੇਕ ਕੰਟਰੀ ਇਲਾਕੇ ਵਿਚ ਆਰ.ਸੀ.ਐਮ.ਪੀ. ਨੇ ਸਾਊਥ ਈਸਟ ਡਿਸਟ੍ਰਿਕ ਐਮਰਜੈਂਸੀ ਰਿਸਪਾਂਸ ਟੀਮ ਦੀ ਮਦਦ ਨਾਲ ਸੋਮਵਾਰ ਨੂੰ ਸ਼ੋਰਲਾਈਨ ਡਰਾਈਵ ਦੇ 12000 ਬਲੌਕ ਵਿਚ ਸਥਿਤ ਇੱਕ ਘਰ 'ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਇਹ ਕਾਰਵਾਈ ਇਸ ਮਹੀਨੇ ਦੇ ਸ਼ੁਰੂ ਵਿਚ ਇਸੇ ਇਲਾਕੇ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਚੱਲ ਰਹੀ ਜਾਂਚ ਦੇ ਸਬੰਧ ਵਿਚ ਮਿਲੇ ਸਰਚ ਵਾਰੰਟ ਦੇ ਅਧਾਰ 'ਤੇ ਕੀਤੀ ਗਈ।
israeli-airstrike-in-eastern-lebanon-kills-12-ahead-of-planned-u-s-talks
Punjabi

ਪੂਰਬੀ ਲੇਬਨਾਨ ਦੇ ਪਿੰਡ ‘ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ 12 ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਲਗਾਤਾਰ ਇੱਕ ਦੂਜੇ ‘ਤੇ ਹਮਲੇ ਕੀਤੇ ਅੰਕਾਂ ਰਹੇ ਹਨ। ਇਸ ਦੌਰਾਨ ਲੇਬਨਾਨ ਦੇ ਪੂਰਬੀ ਇਲਾਕੇ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਬੇਕਾ ਵੈਲੀ ਦੇ ਮਸ਼ਘਾਰਾ ਪਿੰਡ ਨੂੰ ਨਿਸ਼ਾਨਾ ਬਣਾਇਆ ਗਿਆ।
officer-involved-shooting-under-investigation-in-surrey
Punjabi

ਸਰੀ ਵਿੱਚ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਜ਼ਖਮੀ, ਕੀਤੀ ਜਾ ਰਹੀ ਜਾਂਚ

ਸਰੀ ਦੇ ਵੈਸਟ ਨਿਊਟਨ ਇਲਾਕੇ ਵਿਚ ਬੀਤੀ ਸ਼ਾਮ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਂਚ ਇਨਡੀਪੈਂਡੈਂਟ ਇਨਵੈਸਟੀਗੇਸ਼ਨ ਔਫਿਸ ਵਲੋਂ ਸੰਭਾਲੀ ਗਈ ਹੈ। ਸੋਮਵਾਰ ਸ਼ਾਮ ਲਗਭਗ 7:34 ਵਜੇ ਸਰੀ ਪੁਲਿਸ ਸਰਵਿਸਸ ਨੂੰ ਸਾਊਥਪਾਰਕ ਕ੍ਰੇਸੈਂਟ ਦੇ 12200 ਬਲਾਕ ਵਿਚ ਇੱਕ ਘਰ ਵਿਚ ਇੱਕ ਸ਼ੱਕੀ ਵਿਅਕਤੀ ਵਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਦੀ ਇਤਲਾਹ ਮਿਲੀ ਸੀ।
ihit-launches-homicide-investigation-after-woman-found-dead-in-mission-home
Punjabi

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਮ੍ਰਿਤਕ ਮਿਲੀ ਮਹਿਲਾ, IHIT ਨੇ ਜਾਂਚ ਕੀਤੀ ਸ਼ੁਰੂ

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਇੱਕ ਮਹਿਲਾ ਦੀ ਲਾਸ਼ ਮਿਲਣ ਦੇ ਸਬੰਧ ਵਿਚ ਪੁਲਿਸ ਨੇ ਇਸ ਮਾਮਲੇ ਨੂੰ ਅਪਰਾਧਿਕ ਮੰਨਦਿਆਂ ਕਤਲ ਦੀ ਜਾਂਚ ਸ਼ੁਰੂ ਕੀਤੀ ਹੈ।ਆਰ.ਸੀ.ਐਮ.ਪੀ. ਮੁਤਾਬਕ, ਐਤਵਾਰ ਰਾਤ ਕਰੀਬ 11:30 ਵਜੇ ਡਿਊਡਨੀ ਟਰੰਕ ਰੋਡ ਦੇ 33600 ਬਲੌਕ ਵਿਚ ਸਥਿਤ ਇੱਕ ਘਰ ਵਿਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਇਤਲਾਹ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link