13.01C Vancouver
ADS

Jun 1, 2024 8:30 AM - Connect Newsroom

ਪੰਜਾਬ ’ਚ ਹੁਣ ਤੱਕ 37.80 ਫ਼ੀਸਦੀ ਵੋਟਿੰਗ, ਬਠਿੰਡਾ ਸਭ ਤੋਂ ਮੋਹਰੀ

Share On
37-80-percent-voting-in-punjab-so-far-bathinda-is-the-leading
Bathinda district has been leading in the matter of casting votes from the entire Punjab. In Bathinda district, the maximum 41.17 percent votes have been cast till 1 pm.

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਅੱਤ ਦੀ ਗਰਮੀ ਦੌਰਾਨ ਵੀ ਲੋਕਾਂ ’ਚ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਜੇਕਰ ਦੁਪਹਿਰ 1 ਵਜੇ ਤੱਕ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ’ਚ 37.80 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ।

ਪੂਰੇ ਪੰਜਾਬ ’ਚੋਂ ਬਠਿੰਡਾ ਜ਼ਿਲ੍ਹਾ ਵੋਟਾਂ ਪਾਉਣ ਦੇ ਮਾਮਲੇ ’ਚ ਮੋਹਰੀ ਰਿਹਾ ਹੈ। ਬਠਿੰਡਾ ਜ਼ਿਲ੍ਹੇ ’ਚ ਦੁਪਹਿਰ 1 ਵਜੇ ਤੱਕ ਸਭ ਤੋਂ ਜ਼ਿਆਦਾ 41.17 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ।

ਜੇਕਰ ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਦੁਪਹਿਰ 1 ਵਜੇ ਤੱਕ ਅੰਮ੍ਰਿਤਸਰ ’ਚ 32.18 ਫ਼ੀਸਦੀ, ਸ੍ਰੀ ਅਨੰਦਪੁਰ ਸਾਹਿਬ ’ਚ 37.43 ਫ਼ੀਸਦੀ, ਫਰੀਦਕੋਟ ’ਚ 36.82 ਫ਼ੀਸਦੀ, ਫਤਿਹਗੜ੍ਹ ਸਾਹਿਬ ’ਚ 37.43 ਫ਼ੀਸਦੀ, ਫਿਰੋਜ਼ਪੁਰ ’ਚ 39.74 ਫ਼ੀਸਦੀ, ਗੁਰਦਾਸਪੁਰ ’ਚ 39.05 ਫ਼ੀਸਦੀ, ਹੁਸ਼ਿਆਰਪੁ ’ਚ 37.07 ਫ਼ੀਸਦੀ, ਜਲੰਧਰ ’ਚ 37.95 ਫ਼ੀਸਦੀ, ਖਡੂਰ ਸਾਹਿਬ ’ਚ 37.76 ਫ਼ੀਸਦੀ, ਲੁਧਿਆਣਾ ’ਚ 35.16 ਫ਼ੀਸਦੀ, ਪਟਿਆਲਾ ’ਚ 39.73 ਫ਼ੀਸਦੀ ਅਤੇ ਸੰਗਰੂਰ ’ਚ 39.85 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਵੋਟਾਂ ਪੈਣ ਦਾ ਕੰਮ ਸ਼ਾਮ 6 ਵਜੇ ਤੱਕ ਚੱਲੇਗਾ।

ਬਠਿੰਡਾ ਤੋਂ ਇਹ ਉਮੀਦਵਾਰ ਹਨ ਚੋਣ ਮੈਦਾਨ ’ਚ

ਆਪ - ਗੁਰਮੀਤ ਸਿੰਘ ਖੁੱਡੀਆਂ

ਕਾਂਗਰਸ - ਜੀਤ ਮੋਹਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ

ਭਾਜਪਾ - ਪਰਮਪਾਲ ਕੌਰ ਸਿੱਧੂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਲੱਖਾ ਸਿਧਾਣਾ

Latest news

vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
b-c-wildfires-destroy-or-damage-more-than-500-buildings-this-year
Punjabi

ਬੀ.ਸੀ. ਵਿੱਚ ਇਸ ਸਾਲ ਜੰਗਲੀ ਅੱਗਾਂ ਕਾਰਨ 500 ਤੋਂ ਵੱਧ ਇਮਾਰਤਾਂ ਅਤੇ ਘਰ ਹੋਏ ਤਬਾਹ

ਬੀ.ਸੀ. ਵਿਚ ਇਸ ਸਾਲ ਜੰਗਲੀ ਅੱਗ ਕਾਰਨ 500 ਤੋਂ ਵੱਧ ਇਮਾਰਤਾਂ ਅਤੇ ਘਰ ਤਬਾਹ ਹੋਏ ਹਨ ਜਾਂ ਨੁਕਸਾਨੇ ਜਾ ਚੁੱਕੇ ਹਨ, ਇਹ ਹਾਲ ਹੀ ਦੇ ਸਾਲਾਂ ਵਿਚ ਜੰਗਲੀ ਅੱਗ ਕਾਰਨ ਹੋਈ ਸਭ ਤੋਂ ਵੱਡੀ ਇਮਾਰਤੀ ਤਬਾਹੀ ਵਿਚੋਂ ਇੱਕ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਹਾਲਾਂਕਿ ਇਸ ਸਾਲ 1,000 ਤੋਂ ਵੱਧ ਲੱਗੀਆਂ ਅੱਗਾਂ ਕਾਰਨ ਜੰਗਲ ਤਬਾਹ ਹੋਣ ਦਾ ਰਕਬਾ ਪਿਛਲੇ ਰਿਕਾਰਡ ਤੋੜ ਸਾਲਾਂ ਦੇ ਮੁਕਾਬਲੇ ਘੱਟ ਹੈ ਪਰ structural ਨੁਕਸਾਨ ਜ਼ਿਆਦਾ ਹੋਇਆ ਹੈ।
kolkata-hotel-fire-kills-9-including-5-bangladeshis
Punjabi

ਕੋਲਕਾਤਾ ਦੇ ਹੋਟਲ ਵਿੱਚ ਲੱਗੀ ਭਿਆਨਕ ਅੱਗ: 9 ਦੀ ਮੌਤ, 5 ਬੰਗਲਾਦੇਸ਼ੀ ਨਾਗਰਿਕ ਸ਼ਾਮਲ

ਭਾਰਤ ਦੇ ਸੂਬੇ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿੱਚ ਬੁੱਧਵਾਰ ਤੜਕੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਲਗਭਗ 9 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਤੜਕੇ 2:50 ਵਜੇ ਦੇ ਕਰੀਬ ਹੋਟਲ ਦੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਲੱਗੀ ਅਤੇ ਲਗਭਗ ਇੱਕ ਘੰਟੇ ਦੇ ਅੰਦਰ ਇਸ ’ਤੇ ਕਾਬੂ ਪਾ ਲਿਆ ਗਿਆ।
canada-u-s-trade-deal-trump-announces-no-new-tariffs-auto-tariffs-to-get-relief
Punjabi

ਕੈਨੇਡਾ-ਅਮਰੀਕਾ ਵਪਾਰਕ ਸਮਝੌਤਾ: ਟਰੰਪ ਵੱਲੋਂ ਨਵੇਂ ਟੈਰਿਫ ਨਾ ਲਗਾਉਣ ਦਾ ਐਲਾਨ, ਕੈਨੇਡੀਅਨ ਆਟੋਜ਼ ਨੂੰ ਵੀ ਰਾਹਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਵਿਚ ਨਵਾਂ ਮੋੜ ਆਉਣ ਦੀ ਉਮੀਦ ਹੈ, ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਤੋਂ ਆਉਣ ਵਾਲੇ ਸਾਮਾਨ 'ਤੇ ਕੋਈ ਨਵਾਂ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਕੈਨੇਡੀਅਨ ਆਟੋਜ਼ 'ਤੇ ਲੱਗਣ ਵਾਲੇ ਟੈਰਿਫਸ ਵਿਚ ਵੀ ਕੁਝ ਰਾਹਤ ਦਿੱਤੀ ਜਾ ਰਹੀ ਹੈ।
maple-ridge-shooting-leaves-56-year-old-man-critically-injured
Punjabi

ਮੈਪਲ ਰਿਜ ’ਚ ਹੋਈ ਗੋਲੀਬਾਰੀ, 56 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ

ਮੈਪਲ ਰਿਜ ਵਿਚ ਮੰਗਲਵਾਰ ਰਾਤ ਹੋਈ ਸ਼ੂਟਿੰਗ ਵਿਚ ਇੱਕ 56 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਆਰਸੀਐਮਪੀ ਮੁਤਾਬਕ ਵਾਰਦਾਤ ਰਾਤ ਲਗਭਗ 10 ਵਜੇ ਕਾਟਨਵੁੱਡ ਇਲਾਕੇ ਵਿਚ 236 ਸਟ੍ਰੀਟ ਦੇ 11400 ਬਲੌਕ ਵਿਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link