Jun 18, 2025 7:37 PM - Connect Newsroom

ਭਾਰਤ ਵਿਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿਚ 4 ਮੌਤਾਂ ਹੋਈਆਂ ਹਨ, ਮਹਾਰਾਸ਼ਟਰ ਵਿਚ ਦੋ ਅਤੇ ਦਿੱਲੀ, ਕਰੇਲ ਵਿਚ 1-1 ਮੌਤ ਹੋਈ ਹੈ।
ਸਿਹਤ ਵਿਭਾਗ ਅਨੁਸਾਰ, ਜਨਵਰੀ 2025 ਤੋਂ ਹੁਣ ਤੱਕ ਕੋਰੋਨਾ ਨਾਲ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਕੇਰਲ ਅਤੇ ਮਹਾਰਾਸ਼ਟਰ ਵਿਚ ਹੋਈਆਂ ਹਨ। ਦਿੱਲੀ ਵਿਚ ਵੀ ਕੁੱਲ 13 ਮੌਤਾਂ ਹੋਈਆਂ ਹਨ।
ਦੇਸ਼ ਦੇ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੋਰੋਨਾ ਦੇ 6,483 ਸਰਗਰਮ ਮਾਮਲੇ ਹਨ। ਪੰਜਾਬ ਵਿਚ ਹੁਣ ਤੱਕ ਕੋਰੋਨਾ ਦੇ 42 ਮਰੀਜ਼ ਪਾਏ ਗਏ ਹਨ।




