13.17C Vancouver
ADS

Jan 27, 2021 2:35 AM -

ਬੀ.ਸੀ. 'ਚ ਕੋਵਿਡ-19 ਖੁਰਾਕਾਂ ਪ੍ਰਦਾਨ ਕਰਨ ਦੀ ਪ੍ਰੀਕਿਰਿਆ ਜਾਰੀ; 407 ਮਾਮਲੇ ਤੇ 14 ਹੋਰ ਮੌਤਾਂ ਹੋਈਆਂ ਰਿਪੋਰਟ

Share On
407-new-covid-19-cases-and-14-deaths-reported-in-b-c
File - Dr. Bonnie Henry can be seen replying to questions during a news conference. (B.C. Government)

ਅੱਜ ਬੀ.ਸੀ. 'ਚ ਕੋਵਿਡ-19 ਦੇ 407 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਦੁੱਖ ਦੀ ਗੱਲ ਸੀ ਕਿ 14 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 65,234 ਤੱਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,168 ਹੋ ਗਈ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,260 ਤੱਕ ਪਹੁੰਚ ਗਏ ਹਨ।

ਕੁੱਲ 313 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 71 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ 122,359 ਲੋਕਾਂ ਨੂੰ ਮਿਲ ਚੁੱਕੀ ਵੈਕਸੀਨ

ਹੁਣ ਤੱਕ ਬੀ.ਸੀ. 'ਚ ਕੋਵਿਡ-19 ਵੈਕਸੀਨ ਦੀਆਂ 122,359 ਖੁਰਾਕਾਂ ਤੋਂ ਵਧੇਰੇ ਗਿਣਤੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਡਾ. ਬੌਨੀ ਹੈਨਰੀ ਨੇ ਸੋਮਵਾਰ ਦੀ ਅਪਡੇਟ 'ਚ ਦੱਸਿਆ ਸੀ ਕਿ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ 'ਚ ਕਰੀਬ 60% ਲੌਂਗ ਟਰਮ ਕੇਅਰ ਹੋਮਸ ਦੇ ਨਿਵਾਸੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ।

ਹਾਲਾਂਕਿ ਵੈਕਸੀਨੇਸ਼ਨ ਪ੍ਰੀਕਿਰਿਆ 'ਚ ਇੱਕ ਬਦਲਾਅ ਵੀ ਹੋ ਚੁੱਕਿਆ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਬੀ.ਸੀ. 'ਚ ਕੋਵਿਡ-19 ਵੈਕਸੀਨ ਦੀ ਡਿਲੀਵਰੀ 'ਚ ਪਏ ਵਿਘਨ ਕਾਰਨ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਵਿਚਾਲੇ ਦੇ ਫਰਕ ਨੂੰ 42 ਦਿਨ ਤੱਕ ਵਧਾਇਆ ਜਾ ਰਿਹਾ ਹੈ।

ਪਹਿਲਾਂ 35 ਦਿਨ ਦੇ ਫਰਕ 'ਤੇ ਦੂਜੀ ਖੁਰਾਕ ਦੇਣ ਦੀ ਗੱਲ ਆਖੀ ਗਈ ਸੀ।

ਸੂਬੇ ਕੋਲ ਹੁਣ ਤੱਕ ਕੁਲ 144,550 ਖੁਰਾਕਾਂ ਦੀ ਡਿਲੀਵਰੀ ਹੋਈ ਹੈ।

Latest news

bc-green-leader-emily-lowan-to-run-in-saanich-north-after-rob-botterell-retires
Punjabi

ਰੌਬ ਬੋਟਰੈਲ ਦੀ ਸਿਆਸਤ ਤੋਂ ਰਿਟਾਇਰਮੈਂਟ, ਐਮਿਲੀ ਲੋਵਨ ਸਾਨਿਚ ਨੌਰਥ ਤੋਂ ਲੜੇਗੀ ਚੋਣ

ਬੀਸੀ ਗ੍ਰੀਨ ਪਾਰਟੀ ਦੇ ਹਾਲੀਆ ਵਿਧਾਇਕ ਰੌਬ ਬੋਟਰੈਲ ਨੇ ਸਿਆਸਤ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸੀਟ ਸਾਨਿਚ ਨੌਰਥ ਐਂਡ ਦ ਆਈਲੈਂਡਜ਼ ਤੋਂ ਹੁਣ ਖੁਦ ਬੀਸੀ ਗ੍ਰੀਨ ਪਾਰਟੀ ਦੀ ਲੀਡਰ ਐਮਿਲੀ ਲੋਵਨ ਚੋਣ ਮੈਦਾਨ ਵਿਚ ਉਤਰੇਗੀ। ਬੋਟਰੈਲ ਨੇ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਲੋਵਨ ਨਾਲ ਮਿਲ ਕੇ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਸੇਵਾਮੁਕਤੀ ਦੀ ਪੁਸ਼ਟੀ ਕੀਤੀ।
ontario-launches-canadas-first-medical-drone-pilot-program
Punjabi

ਓਨਟਾਰੀਓ ’ਚ ਕੈਨੇਡਾ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਸ਼ੁਰੂ

ਕੈਨੇਡਾ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮੈਡੀਕਲ ਡਰੋਨ ਪਾਇਲਟ ਪ੍ਰੋਗਰਾਮ ਓਨਟਾਰੀਓ ਦੇ ਪੀਲ ਰੀਜਨਲ ਵਿਚ ਪੈਰਾਮੈਡਿਕ ਸਰਵਿਸ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜੋ ਐਮਰਜੈਂਸੀ ਦੀ ਸਥਿਤੀ ਵਿਚ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ਾਂ ਤੱਕ ਜਾਨ-ਬਚਾਊ ਸਮੱਗਰੀ ਪਹੁੰਚਾਏਗਾ। ਪੀਲ ਰੀਜਨਲ ਪੈਰਾਮੈਡਿਕ ਸਰਵਿਸ ਨੇ ਫਿਲਹਾਲ ਇਸ ਨੂੰ ਬੋਲਟਨ ਖੇਤਰ ਵਿਚ ਸ਼ੁਰੂ ਕੀਤਾ ਹੈ, ਜਿਥੇ ਇਸ ਪ੍ਰੋਜੈਕਟ ਤਹਿਤ ਜਦੋਂ ਕੋਈ ਵਿਅਕਤੀ 911 'ਤੇ ਕਾਲ ਕਰੇਗਾ ਤਾਂ ਐਂਬੂਲੈਂਸ ਦੇ ਨਾਲ-ਨਾਲ ਇੱਕ ਡ੍ਰੋਨ ਵੀ ਮੌਕੇ 'ਤੇ ਰਵਾਨਾ ਕੀਤਾ ਜਾ ਸਕਦਾ ਹੈ।
one-charged-second-suspect-sought-in-granville-street-face-slashing
Punjabi

ਗ੍ਰੈਨਵਿਲ ਸਟ੍ਰੀਟ ਫੇਸ-ਸਲੈਸ਼ਿੰਗ ਮਾਮਲੇ ’ਚ ਇੱਕ ਗ੍ਰਿਫ਼ਤਾਰ, ਦੂਜੇ ਸ਼ੱਕੀ ਦੀ ਕੀਤਾ ਜਾ ਰਹੀ ਭਾਲ

ਵੈਨਕੂਵਰ ਦੇ ਡਾਊਨਟਾਊਨ ਵਿਚ ਪਿਛਲੇ ਮਹੀਨੇ ਇੱਕ 19 ਸਾਲਾ ਨੌਜਵਾਨ ਦੇ ਚਿਹਰੇ 'ਤੇ ਬਲੇਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਫਰਾਰ ਹੈ। ਪੁਲਿਸ ਮੁਤਾਬਕ, ਘਟਨਾ 8 ਅਗਸਤ ਨੂੰ ਤੜਕੇ ਲਗਭਗ 3:20 ਵਜੇ ਗ੍ਰੈਨਵਿਲ ਸਟ੍ਰੀਟ ਦੇ 900-ਬਲਾਕ ਵਿਚ ਵਾਪਰੀ ਸੀ, ਪੀੜਤ ਆਪਣੇ ਦੋਸਤਾਂ ਨਾਲ ਘੁੰਮ ਰਿਹਾ ਸੀ।
canadas-population-growth-hits-slowest-pace-since-wwii
Punjabi

ਕੈਨੇਡਾ ਦੀ ਆਬਾਦੀ ਵਾਧੇ ਦੀ ਰਫ਼ਤਾਰ ਵਿਸ਼ਵ ਯੁੱਧ II ਤੋਂ ਬਾਅਦ ਹੋਈ ਸਭ ਤੋਂ ਹੌਲੀ

ਕੈਨੇਡਾ ਦੀ ਆਬਾਦੀ ਵਿਚ ਜੁਲਾਈ 2025 ਤੋਂ ਜੁਲਾਈ 2026 ਵਿਚਕਾਰ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਵਿਸ਼ਵ ਯੁੱਧ II ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਹੌਲੀ ਰਫ਼ਤਾਰ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਆਬਾਦੀ ਵਧਣ ਦੀ ਇਹ ਦਰ ਉਸ ਸਮੇਂ ਨਾਲੋਂ ਵੀ ਘੱਟ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਸਰਹੱਦੀ ਪਾਬੰਦੀਆਂ ਲਗਾਈਆਂ ਗਈਆਂ ਸਨ।
b-c-election-advance-voting-set-for-october-16-21
Punjabi

ਬੀ.ਸੀ. ਚੋਣਾਂ: 16 ਤੋਂ 21 ਅਕਤੂਬਰ ਤੱਕ ਹੋਵੇਗੀ ਐਡਵਾਂਸ ਵੋਟਿੰਗ

ਬੀ.ਸੀ. ਵਿਚ ਚੋਣਾਂ ਨੂੰ ਲੈ ਕੇ ਪੂਰੀ ਹਲਚਲ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਲੈਕਸ਼ਨਜ਼ ਬੀ.ਸੀ. ਨੇ ਐਡਵਾਂਸ ਵੋਟਿੰਗ 16 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਲਈ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਵੋਟ ਪਾਈ ਜਾ ਸਕੇਗੀ। ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਮੈਦਾਨ ਵਿਚ ਉਤਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਿੰਨ ਅਕਤੂਬਰ ਤੱਕ ਦਾ ਆਖ਼ਰੀ ਮੌਕਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link