Aug 7, 2020 11:20 PM -

ਅੱਜ ਬੀ.ਸੀ. 'ਚ ਕੋਰੋਨਾ ਵਾਇਰਸ ਦੇ 53 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ ਰਾਹਤ ਦੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,934 ਹੋ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਨਿਊਜ਼ ਰਿਲੀਜ਼ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 195 ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 386 ਤੱਕ ਪਹੁੰਚ ਗਏ ਹਨ।
ਸੂਬੇ ਦੇ ਕੁੱਲ 3,353 ਵਾਇਰਸ ਪੀੜਤ ਰਿਕਵਰ ਕਰ ਚੁੱਕੇ ਹਨ।
ਸੂਬੇ ਦੇ ਕੁੱਲ 11 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 4 ਵਾਇਰਸ ਪੀੜਤਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਇੱਕ ਨਵੀਂ ਆਊਟਬ੍ਰੇਕ ਵੀ ਦਰਜ ਕੀਤੀ ਗਈ ਹੈ।
ਬਰਨਬੀ ਦੇ ਇੱਕ ਇੰਡੀਪੈਂਡੈਂਟ ਲਿਵਿੰਗ ਹੋਮ 'ਚ ਇੱਕ ਸਟਾਫ਼ ਮੈਂਬਰ ਨੂੰ ਕੋਵਿਡ-19 ਤੋਂ ਸੰਕ੍ਰਮਿਤ ਪਾਇਆ ਗਿਆ ਹੈ।
ਪੀੜਤ ਸਟਾਫ਼ ਮੈਂਬਰ ਦੇ ਡਰਬੀ ਮੈਨੋਰ ਦੀ ਇੰਡੀਪੈਂਡੈਂਟ ਲਿਵਿੰਗ ਫੈਸਿਲਿਟੀ 'ਚ ਕੰਮ ਕਰਦੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਕਿਸੇ ਨਵੇਂ ਕਮਿਊਨਿਟੀ ਆਊਟਬ੍ਰੇਕ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਸਿਹਤ ਮੰਤਰੀ ਐਡਰੀਅਨ ਡਿਕਸ ਨੇ ਆਪਣੇ ਇੱਕ ਟਵੀਟ 'ਚ ਕਿਹਾ ਕਿ ਇਹ ਸਹੀ ਸਮਾਂ ਨਹੀਂ ਹੈ ਕਿ ਵਾਇਰਸ ਨੂੰ ਹਲਕੇ 'ਚ ਲਿਆ ਜਾਵੇ ਅਤੇ ਸਾਵਧਾਨੀ ਵਰਤਣੀ ਜ਼ਰੂਰੀ ਹੈ।




