8.91C Vancouver
ADS

Jan 27, 2022 8:16 PM - ANI

ਬਿਹਾਰ ਵਿਚ ਨਕਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਮੌਤ

Share On
6-die-after-drinking-suspected-spurious-liquor-in-bihars-buxar
At least six people have died after consuming suspected spurious liquor in Bihar's Buxar district, local police said. (Photo - ANI)

ਬਿਹਾਰ ਦੇ ਬਕਸਰ ਜ਼ਿਲੇ ਵਿੱਚ ਨਕਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ।

ਪੁਲਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਬੁੱਧਵਾਰ ਨੂੰ ਵਾਪਰੀ ਜਦੋਂ ਨਕਲੀ ਸ਼ਰਾਬ ਦੀ ਵਰਤੋਂ ਕਾਰਨ ਸ਼ੱਕੀ ਹਾਲਾਤ ਵਿਚ 6 ਲੋਕਾਂ ਦੀ ਜਾਨ ਚਲੀ ਗਈ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਸੂਬੇ ਵਿੱਚ ਸ਼ਰਾਬ ਉੱਤੇ ਮੁਕੰਮਲ ਪਾਬੰਦੀ ਲਾਗੂ ਹੈ ਤਾਂ ਫਿਰ ਇਹ ਸ਼ਰਾਬ ਕਿਥੋਂ ਆ ਗਈ।

ਆਖ਼ਰਕਾਰ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਕਰ ਰਿਹਾ ਹੈ ?

ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਬਿਹਾਰ ਵਿਚ ਅਪ੍ਰੈਲ 2016 ਤੋਂ ਸ਼ਰਾਬ 'ਤੇ ਪੂਰਨ ਰੂਪ 'ਚ ਪਾਬੰਦੀ ਲਾਗੂ ਹੈ।

Latest news

canada-india-trade-talks-show-progress-sidhu-eyes-new-asia-pacific-trade-deals
Punjabi

ਕੈਨੇਡਾ-ਭਾਰਤ ਵਪਾਰਕ ਗੱਲਬਾਤ ਸਫਲ, ਏਸ਼ੀਆ-ਪੈਸੀਫਿਕ ’ਚ ਨਵੇਂ ਟਰੇਡ ਡੀਲਾਂ ’ਤੇ ਸਿੱਧੂ ਦਾ ਫੋਕਸ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਨਾਲ ਵਪਾਰਕ ਗੱਲਬਾਤ ਸਫਲ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਦੋ ਦਿਨ ਭਾਰਤ ਦੌਰੇ 'ਤੇ ਸਨ। ਹੁਣ ਉਹ ਫਿਲੀਪੀਨਜ਼ ਵਿਖੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਆਰਥਿਕ ਮੰਤਰੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਰਵਾਨਾ ਹੋਏ ਹਨ, ਉਨ੍ਹਾਂ ਕਿਹਾ ਕਿ ਉਹ ASEAN ਅਤੇ ਫਿਲੀਪੀਨਜ਼ ਦੋਵਾਂ ਨਾਲ ਫ੍ਰੀ ਟਰੇਡ ਐਗਰੀਮੈਂਟ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ।
trump-signals-major-u-s-potash-deal-with-belarus-amid-canada-trade-tensions
Punjabi

ਟਰੰਪ ਦਾ ਵੱਡਾ ਐਲਾਨ, ਬੇਲਾਰੂਸ ਤੋਂ ਪੋਟਾਸ਼ ਖਰੀਦਣ ਦੀ ਤਿਆਰੀ

ਕੈਨੇਡਾ ਨਾਲ ਟ੍ਰੇਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੇਲਾਰੂਸ ਤੋਂ ਪੋਟਾਸ਼ ਖਰੀਦਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਮਵਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅਮਰੀਕਾ, ਬੇਲਾਰੂਸ ਤੋਂ ਪੋਟਾਸ਼ ਦੀ ਖਰੀਦ ਲਈ ਇੱਕ ਵਿਸ਼ਾਲ ਡੀਲ ਕਰ ਰਿਹਾ ਹੈ ਅਤੇ ਇਸ ਨਵੇਂ ਸਮਝੌਤੇ ਤਹਿਤ ਕੀਮਤ ਉਸ ਰਕਮ ਨਾਲੋਂ ਬਹੁਤ ਘੱਟ ਹੋਵੇਗੀ ਜੋ ਅਮਰੀਕਾ ਵਰਤਮਾਨ ਵਿਚ ਕੈਨੇਡਾ ਨੂੰ ਪੇਅ ਕਰ ਰਿਹਾ ਹੈ।
alberta-temporarily-changes-voter-list-rules-after-privacy-breach
Punjabi

ਪ੍ਰਾਈਵੇਸੀ ਬ੍ਰੀਚ ਮਗਰੋਂ ਐਲਬਰਟਾ ਸਰਕਾਰ ਵੱਲੋਂ ਵੋਟਰ ਸੂਚੀ ਦੇ ਨਿਯਮਾਂ ’ਚ ਅਸਥਾਈ ਬਦਲਾਅ

ਐਲਬਰਟਾ ਸਰਕਾਰ ਨੇ ਪ੍ਰਾਈਵੇਸੀ ਬ੍ਰੀਚ ਤੋਂ ਬਾਅਦ ਸੂਬੇ ਦੀਆਂ ਵੋਟਰ ਸੂਚੀਆਂ ਦੇ ਨਿਯਮਾਂ ਵਿੱਚ ਅਸਥਾਈ ਤੌਰ 'ਤੇ ਬਦਲਾਅ ਕਰ ਦਿੱਤੇ ਹਨ।ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਪਾਲਿਸੀ ਤਹਿਤ ਹੁਣ ਸਿਆਸੀ ਪਾਰਟੀਆਂ ਨੂੰ ਦਿੱਤੀ ਜਾਣ ਵਾਲੀ ਅਧਿਕਾਰਤ ਵੋਟਰ ਸੂਚੀ ਵਿੱਚ ਸਿਰਫ਼ ਵੋਟਿੰਗ ਖੇਤਰ ਅਤੇ ਨਗਰ ਪਾਲਿਕਾ ਦੇ ਵੋਟਰਾਂ ਦੀ ਗਿਣਤੀ ਹੀ ਸ਼ਾਮਲ ਹੋਵੇਗੀ।
80-year-old-cyclist-killed-in-chilliwack-hit-and-run
Punjabi

ਚਿਲੀਵੈਕ ’ਚ ਹਿੱਟ-ਐਂਡ-ਰਨ ਹਾਦਸੇ ਵਿੱਚ, 80 ਸਾਲਾ ਸਾਈਕਲ ਸਵਾਰ ਮਹਿਲਾ ਦੀ ਮੌਤ

ਚਿਲੀਵੈਕ ਵਿਚ ਸ਼ਨੀਵਾਰ ਸਾਈਕਲ ਸਵਾਰ ਇੱਕ 80 ਸਾਲਾ ਬਜ਼ੁਰਗ ਮਹਿਲਾ ਦੀ ਹਿੱਟ-ਐਂਡ-ਰਨ ਹਾਦਸੇ ਕਾਰਨ ਮੌਤ ਹੋ ਗਈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਸ਼ਾਮ ਲਗਭਗ 6 ਵਜੇ ਪੋਰਟੇਜ ਐਵੇਨਿਊ ਅਤੇ ਵੁੱਡਬਾਈਨ ਸਟ੍ਰੀਟ ਦੇ ਚੌਰਾਹੇ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਬਜ਼ੁਰਗ ਮਹਿਲਾ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ucp-riding-group-calls-for-leadership-review-of-danielle-smith
Punjabi

ਡੈਨੀਅਲ ਸਮਿਥ ਲਈ ਵਧਿਆ ਅੰਦਰੂਨੀ ਦਬਾਅ, UCP ਦੇ ਹਾਈਵੁੱਡ ਗਰੁੱਪ ਨੇ ਲੀਡਰਸ਼ਿਪ ਰਿਵਿਊ ਦੀ ਕੀਤੀ ਮੰਗ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਰੁੱਧ ਯੂ.ਸੀ.ਪੀ. ਦੇ Highwood riding group ਨੇ leadership review ਕਰਵਾਉਣ ਦੀ ਮੰਗ ਕੀਤੀ ਹੈ ।ਇਹ ਵਿਵਾਦ 19 ਅਕਤੂਬਰ ਨੂੰ ਐਲਬਰਟਾ ਦੇ ਕੈਨੇਡਾ ਵਿੱਚ ਰਹਿਣ ਜਾਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਦੇ ਮੱਦੇਨਜ਼ਰ ਖੜ੍ਹਾ ਹੋਇਆ ਹੈ, ਜਿੱਥੇ ਪ੍ਰੀਮੀਅਰ ਸਮਿੱਥ ਨੇ ਸਪੱਸ਼ਟ ਕੀਤਾ ਹੈ ਕਿ ਉਹ ਇੱਕਜੁੱਟ ਕੈਨੇਡਾ ਦੇ ਅੰਦਰ ਖੁਦਮੁਖਤਿਆਰ ਅਲਬਰਟਾ ਦੇ ਹੱਕ ਵਿੱਚ ਹਨ ਅਤੇ ਕੈਨੇਡਾ ਵਿੱਚ ਹੀ ਰਹਿਣ ਦਾ ਸਮਰਥਨ ਕਰਦੇ ਹਨ। ਇਸ ਸਟੈਂਡ ਕਾਰਨ ਵੱਖਵਾਦੀ ਗਰੁੱਪ ਨਾਰਾਜ਼ ਹੋ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link