Dec 3, 2024 8:16 PM - Connect Newsroom

ਪੰਜਾਬ ਵਿਚ ਪਿਛਲੇ ਪੰਜ ਸਾਲਾਂ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿਚ 65 ਫੀਸਦੀ ਵਾਧਾ ਹੋਇਆ ਹੈ। ਇਹ ਖੁਲਾਸਾ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਹੋਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਐੱਚਆਈਵੀ ਦੇ ਮਾਮਲਿਆਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਨਸ਼ਾ ਹੈ।
ਰਿਪੋਰਟ ਮੁਤਾਬਕ ਸਾਲ 2019-20 ਤੋਂ 2023-24 ਤੱਕ ਏਡਜ਼ ਦੇ 2,45,939 ਮਰੀਜ਼ ਸਾਹਮਣੇ ਆਏ ਹਨ। ਇਹ ਹਰ ਸਾਲ ਵੱਧ ਰਹੇ ਅਤੇ ਕੁੱਲ ਕੇਸਾਂ ਵਿਚੋਂ 30 ਤੋਂ 35 ਫੀਸਦੀ ਔਰਤਾਂ ਵੀ ਏਡਜ਼ ਤੋਂ ਪੀੜਤ ਦੱਸੀਆਂ ਜਾ ਰਹੀਆਂ ਹਨ।
ਉੱਥੇ ਹੀ, ਸਾਲ 2019-20 ਵਿਚ 117 ਟਰਾਂਸਜੈਂਡਰ ਐੱਚਆਈਵੀ ਨਾਲ ਸੰਕਰਮਿਤ ਸਨ ਜਿਨ੍ਹਾਂ ਦੀ ਸਾਲ 2023-24 ਵਿਚ ਗਿਣਤੀ ਵਧ ਕੇ 186 ਹੋ ਗਈ।




