12.76C Vancouver
ADS

Jun 1, 2024 10:19 AM - Connect Newsroom

ਹੁਸ਼ਿਆਰਪੁਰ ਦੇ ਕਸਬੇ ਹਰਿਆਣੇ ਵਿਚ ਆਪ ਅਤੇ ਕਾਂਗਰਸ ਵਰਕਰਜ਼ ਭਿੜੇ, 4 ਜ਼ਖਮੀ

Share On
aap-and-congress-workers-clashed-in-hoshiarpurs-town-haryana-4-injured
Congress candidate Yamini Gomar accused Aam Aadmi Party workers for attack. It is to be noted that earlier in Adampur too, a person was injured during a similar dispute.

ਹੁਸ਼ਿਆਰਪੁਰ ਵਿਚ ਪੈਂਦੇ ਕਸਬੇ ਹਰਿਆਣੇ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਜ਼ ਵਿਚਕਾਰ ਸ਼ਨੀਵਾਰ ਖੂਨੀ ਝੜਪ ਹੋ ਗਈ। ਇਸ ਕਾਰਨ ਦੋਹਾਂ ਪਾਰਟੀਆਂ ਦੇ 4-4 ਮੈਂਬਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ।

ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੇ ਆਮ ਆਦਮੀ ਪਾਰਟੀ ਦੇ ਵਰਕਰਜ਼ 'ਤੇ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਆਦਮਪੁਰ ਵਿਚ ਵੀ ਇਸੇ ਤਰ੍ਹਾਂ ਝਗੜੇ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਜ਼ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ । ਉਸ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਉਸ ਦੇ ਸਿਰ 'ਤੇ ਸੱਟ ਲੱਗੀ ਹੈ।

Latest news

vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
b-c-wildfires-destroy-or-damage-more-than-500-buildings-this-year
Punjabi

ਬੀ.ਸੀ. ਵਿੱਚ ਇਸ ਸਾਲ ਜੰਗਲੀ ਅੱਗਾਂ ਕਾਰਨ 500 ਤੋਂ ਵੱਧ ਇਮਾਰਤਾਂ ਅਤੇ ਘਰ ਹੋਏ ਤਬਾਹ

ਬੀ.ਸੀ. ਵਿਚ ਇਸ ਸਾਲ ਜੰਗਲੀ ਅੱਗ ਕਾਰਨ 500 ਤੋਂ ਵੱਧ ਇਮਾਰਤਾਂ ਅਤੇ ਘਰ ਤਬਾਹ ਹੋਏ ਹਨ ਜਾਂ ਨੁਕਸਾਨੇ ਜਾ ਚੁੱਕੇ ਹਨ, ਇਹ ਹਾਲ ਹੀ ਦੇ ਸਾਲਾਂ ਵਿਚ ਜੰਗਲੀ ਅੱਗ ਕਾਰਨ ਹੋਈ ਸਭ ਤੋਂ ਵੱਡੀ ਇਮਾਰਤੀ ਤਬਾਹੀ ਵਿਚੋਂ ਇੱਕ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਹਾਲਾਂਕਿ ਇਸ ਸਾਲ 1,000 ਤੋਂ ਵੱਧ ਲੱਗੀਆਂ ਅੱਗਾਂ ਕਾਰਨ ਜੰਗਲ ਤਬਾਹ ਹੋਣ ਦਾ ਰਕਬਾ ਪਿਛਲੇ ਰਿਕਾਰਡ ਤੋੜ ਸਾਲਾਂ ਦੇ ਮੁਕਾਬਲੇ ਘੱਟ ਹੈ ਪਰ structural ਨੁਕਸਾਨ ਜ਼ਿਆਦਾ ਹੋਇਆ ਹੈ।
kolkata-hotel-fire-kills-9-including-5-bangladeshis
Punjabi

ਕੋਲਕਾਤਾ ਦੇ ਹੋਟਲ ਵਿੱਚ ਲੱਗੀ ਭਿਆਨਕ ਅੱਗ: 9 ਦੀ ਮੌਤ, 5 ਬੰਗਲਾਦੇਸ਼ੀ ਨਾਗਰਿਕ ਸ਼ਾਮਲ

ਭਾਰਤ ਦੇ ਸੂਬੇ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿੱਚ ਬੁੱਧਵਾਰ ਤੜਕੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਲਗਭਗ 9 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਤੜਕੇ 2:50 ਵਜੇ ਦੇ ਕਰੀਬ ਹੋਟਲ ਦੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਲੱਗੀ ਅਤੇ ਲਗਭਗ ਇੱਕ ਘੰਟੇ ਦੇ ਅੰਦਰ ਇਸ ’ਤੇ ਕਾਬੂ ਪਾ ਲਿਆ ਗਿਆ।
canada-u-s-trade-deal-trump-announces-no-new-tariffs-auto-tariffs-to-get-relief
Punjabi

ਕੈਨੇਡਾ-ਅਮਰੀਕਾ ਵਪਾਰਕ ਸਮਝੌਤਾ: ਟਰੰਪ ਵੱਲੋਂ ਨਵੇਂ ਟੈਰਿਫ ਨਾ ਲਗਾਉਣ ਦਾ ਐਲਾਨ, ਕੈਨੇਡੀਅਨ ਆਟੋਜ਼ ਨੂੰ ਵੀ ਰਾਹਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਵਿਚ ਨਵਾਂ ਮੋੜ ਆਉਣ ਦੀ ਉਮੀਦ ਹੈ, ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਤੋਂ ਆਉਣ ਵਾਲੇ ਸਾਮਾਨ 'ਤੇ ਕੋਈ ਨਵਾਂ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਕੈਨੇਡੀਅਨ ਆਟੋਜ਼ 'ਤੇ ਲੱਗਣ ਵਾਲੇ ਟੈਰਿਫਸ ਵਿਚ ਵੀ ਕੁਝ ਰਾਹਤ ਦਿੱਤੀ ਜਾ ਰਹੀ ਹੈ।
maple-ridge-shooting-leaves-56-year-old-man-critically-injured
Punjabi

ਮੈਪਲ ਰਿਜ ’ਚ ਹੋਈ ਗੋਲੀਬਾਰੀ, 56 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ

ਮੈਪਲ ਰਿਜ ਵਿਚ ਮੰਗਲਵਾਰ ਰਾਤ ਹੋਈ ਸ਼ੂਟਿੰਗ ਵਿਚ ਇੱਕ 56 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਆਰਸੀਐਮਪੀ ਮੁਤਾਬਕ ਵਾਰਦਾਤ ਰਾਤ ਲਗਭਗ 10 ਵਜੇ ਕਾਟਨਵੁੱਡ ਇਲਾਕੇ ਵਿਚ 236 ਸਟ੍ਰੀਟ ਦੇ 11400 ਬਲੌਕ ਵਿਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link