5.18C Vancouver
ADS

Apr 2, 2026 4:28 PM - Connect Newsroom - Ramandeep Kaur

ਰਾਘਵ ਚੱਢਾ ਤੋਂ ਵਾਪਸ ਲਿਆ ਡਿਪਟੀ ਲੀਡਰ ਦਾ ਅਹੁਦਾ

Share On
aap-removes-raghav-chadha-as-rajya-sabha-deputy-leader-appoints-ashok-mittal
Raghav Chadha speaks during a Rajya Sabha session in New Delhi. (Photo: X Raghav Chadha)

ਆਮ ਆਦਮੀ ਪਾਰਟੀ ਨੇ ਰਾਜ ਸਭਾ ਵਿੱਚ ਆਪਣੀ ਲੀਡਰਸ਼ਿਪ ਵਿੱਚ ਬਦਲਾਅ ਕੀਤਾ ਹੈ। ਪਾਰਟੀ ਨੇ ਰਾਜ ਸਭਾ ਸਾਂਸਦ ਮੈਂਬਰ ਰਾਘਵ ਚੱਢਾ ਨੂੰ ਸੰਸਦ ਦੇ ਉਪਰਲੇ ਸਦਨ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ।

ਉਨ੍ਹਾਂ ਦੀ ਜਗ੍ਹਾ ਹੁਣ ਜਲੰਧਰ ਤੋਂ ਸਾਂਸਦ ਅਸ਼ੋਕ ਮਿੱਤਲ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਡਿਪਟੀ ਲੀਡਰ ਵਜੋਂ ਨਿਯੁਕਤ ਹੋਣਗੇ।

ਇਸ ਦੇ ਨਾਲ ਹੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਇਕ ਪੱਤਰ ਲਿਖ ਕੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਰਾਘਵ ਚੱਢਾ ਨੂੰ ਹੁਣ ਸਾਂਸਦ ਵਿੱਚ ਬੋਲਣ ਲਈ ਸਮਾਂ ਨਾ ਦਿੱਤਾ ਜਾਵੇ। ਇਹ ਕਦਮ ਪਾਰਟੀ ਦੇ ਅੰਦਰ ਚੱਲ ਰਹੀ ਨਵੀਂ ਰਣਨੀਤਿਕ ਹਲਚਲ ਵੱਲ ਇਸ਼ਾਰਾ ਕਰ ਰਿਹਾ ਹੈ।

Latest news

vancouver-police-seek-witnesses-after-downtown-incident-man-charged
Punjabi

ਡਾਊਨਟਾਊਨ ਵੈਨਕੂਵਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਗਵਾਹਾਂ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਾਊਨਟਾਊਨ ਵਿਚ 25 ਮਾਰਚ ਨੂੰ ਵਾਪਰੀ ਇੱਕ Sexual Assault ਦੀ ਘਟਨਾ ਦੇ ਸਬੰਧ ਵਿਚ ਹੋਰ ਪੀੜਤਾਂ ਅਤੇ ਗਵਾਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ, ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤ ਕੀਤੀ ਅਤੇ ਰਸਤੇ ਵਿਚ ਜਾਂਦੇ ਹੋਰ ਲੋਕਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ed-searches-lovely-group-premises-in-jalandhar-phagwara-over-alleged-fema-violations
Punjabi

ਈ.ਡੀ. ਵਲੋਂ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਿੱਲੀ ਟੀਮ ਵੱਲੋਂ ਅੱਜ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ।
spring-snowfall-drops-30-cm-on-coquihalla-highway-warnings-remain-across-b-c
Punjabi

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਹੋਈ ਬਰਫ਼ਬਾਰੀ ,ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੇ ਕਈ ਮੁੱਖ ਹਾਈਵੇਅ 'ਤੇ ਰਾਤ ਬਰਫ਼ਬਾਰੀ ਹੋਈ, ਜਿਸ ਕਾਰਨ ਅੰਦਰੂਨੀ ਖੇਤਰ ਵੱਲ ਸਫਰ ਕਰਨ ਵਾਲੇ ਡਰਾਈਵਰਾਂ ਨੂੰ ਖਾਸ ਕਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨਵਾਇਰਮੈਂਟ ਅਨੁਸਾਰ, ਕੋਕੀਹਾਲਾ ਹਾਈਵੇਅ 'ਤੇ 30 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ, ਜੋ ਕਿ ਸੂਬੇ ਵਿਚ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਸਾਲਮੋ ਅਤੇ ਕ੍ਰੇਸਟਨ ਵਿਚਕਾਰ ਹਾਈਵੇਅ 3 'ਤੇ ਸਥਿਤ ਕੂਟੇਨੇ ਪਾਸ 'ਤੇ ਵੀ 21 ਸੈਂਟੀਮੀਟਰ ਬਰਫ਼ ਪਈ।
carney-meets-newly-elected-liberal-mps-highlights-increase-in-women-in-commons
Punjabi

ਪੀ.ਐਮ.ਕਾਰਨੀ ਨੇ ਨਵੀਂ ਚੁਣੀਆਂ ਲਿਬਰਲ ਐਮਪੀਜ਼ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਾਜ਼ਾ ਜ਼ਿਮਨੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀਆਂ ਤਿੰਨ ਨਵੀਆਂ ਲਿਬਰਲਜ਼ ਐਮ.ਪੀਜ਼ ਨਾਲ ਅੱਜ ਔਟਵਾ ਵਿਚ ਮੁਲਾਕਾਤ ਕੀਤੀ। ਇਸ ਮੌਕੇ ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਵਿਚ ਨਵੇਂ ਚਿਹਰਿਆਂ ਦਾ ਸਵਾਗਤ ਕੀਤਾ।
alberta-proposes-early-cabinet-review-for-industrial-projects-over-250m
Punjabi

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਵਿੱਚ ਕਰਨ ਜਾ ਰਹੀ ਤਬਦੀਲੀ

ਐਲਬਰਟਾ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਵਿੱਚ ਤਬਦੀਲੀ ਕਰਨ ਜਾ ਰਹੀ ਹੈ। ਐਨਰਜੀ ਮੰਤਰੀ ਬ੍ਰਾਇਨ ਜੀਨ ਵੱਲੋਂ ਪੇਸ਼ ਕੀਤੇ ਗਏ ਇੱਕ ਨਵੇਂ ਬਿੱਲ ਅਨੁਸਾਰ, ਹੁਣ ਸਰਕਾਰੀ ਕੈਬਨਿਟ ਮੈਂਬਰ ਨਿੱਜੀ ਉਦਯੋਗਾਂ ਦੇ ਵੱਡੇ ਪ੍ਰੋਜੈਕਟਾਂ ਦੀ ਪਹਿਲਾਂ ਸਮੀਖਿਆ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਅਰਜ਼ੀਆਂ ਵਿੱਚ ਸੁਧਾਰ ਕਰਕੇ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾ ਸਕੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link