Oct 2, 2026 6:48 PM - Connect Newsroom - Ramandeep Kaur

ਐਬਟਸਫੋਰਡ ਪੁਲਿਸ ਨੇ ਇੱਕ ਪੇਂਡੂ ਇਲਾਕੇ ਵਿਚ ਸਥਿਤ ਦੋ ਘਰਾਂ ਵਿਚ ਚੋਰੀਆਂ ਅਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿਚ ਇੱਕ 48 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਪਹਿਲੀ ਘਟਨਾ 3 ਸਤੰਬਰ 2026 ਨੂੰ ਬ੍ਰੈਡਨਰ ਰੋਡ ਇਲਾਕੇ ਵਿਚ ਵਾਪਰੀ ਸੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਵੇਲੇ ਘਰ ਵਿਚ ਪ੍ਰਵੇਸ਼ ਕੀਤਾ ਜਦੋਂ ਪਰਿਵਾਰ ਅੰਦਰ ਹੀ ਮੌਜੂਦ ਸੀ ਅਤੇ ਉਹ ਕਈ ਕੀਮਤੀ ਚੀਜ਼ਾਂ ਚੋਰੀ ਕਰਕੇ ਫ਼ਰਾਰ ਹੋ ਗਿਆ।
ਇਸ ਤੋਂ 11 ਦਿਨ ਬਾਅਦ 14 ਸਤੰਬਰ ਨੂੰ ਉਸੇ ਸਥਾਨ ਤੋਂ ਕਰੀਬ ਦੋ ਕਿਲੋਮੀਟਰ ਦੂਰ ਮੋਂਟੇਸੀਨਾ ਐਵੇਨਿਊ 'ਤੇ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
ਦੋਵਾਂ ਵਾਰਦਾਤਾਂ ਵਿਚ ਸਮਾਨਤਾ ਨੂੰ ਦੇਖਦੇ ਹੋਏ ਔਫੀਸਰ ਨੇ ਐਲਡਰਗਰੋਵ ਦੇ ਫਰੇਜ਼ਰ ਹਾਈਵੇਅ ਸਥਿਤ ਇੱਕ ਘਰ ਵਿਚ ਸਰਚ ਵਾਰੰਟ 'ਤੇ ਛਾਪੇਮਾਰੀ ਕੀਤੀ ਅਤੇ ਸ਼ੱਕੀ ਬ੍ਰਾਇਨ ਬਾਰਕਰ ਨੂੰ ਗ੍ਰਿਫ਼ਤਾਰ ਕੀਤਾ। ਸਾਰਜੈਂਟ ਹੈਨਿਨਨ ਮੁਤਾਬਕ, ਮੁਲਜ਼ਮ ਦਾ ਪਹਿਲਾਂ ਵੀ ਲੰਬਾ ਅਪਰਾਧਿਕ ਰਿਕਾਰਡ ਰਿਹਾ ਹੈ।




