Oct 2, 2026 6:41 PM - Connect Newsroom - Ramandeep Kaur with files from The Canadian Press

ਐਲਬਰਟਾ ਪੁਲਿਸ ਨੇ ਕ੍ਰੈਡਿਟ ਕਾਰਡ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੋ ਸ਼ੱਕੀਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਸ ਮਾਮਲੇ ਦੇ ਤਾਰ ਕੈਲਗਰੀ ਸਮੇਤ ਤਿੰਨ ਵੱਖ-ਵੱਖ ਸ਼ਹਿਰਾਂ ਨਾਲ ਜੁੜੇ ਹੋਏ ਹਨ।ਪੁਲਿਸ ਜਾਂਚ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਹੋਈ ਸੀ, ਜਦੋਂ ਫੋਰਟ ਮੈਕਮਰੀ ਦੇ ਇੱਕ ਨਿਵਾਸੀ ਦਾ ਬੈਂਕ ਖਾਤਾ ਹੈਕ ਕਰਕੇ ਲਗਭਗ $120,000 ਦੀ ਧੋਖਾਧੜੀ ਕੀਤੀ ਗਈ ਸੀ।
ਫੋਰਟ ਮੈਕਮਰੀ ਤੋਂ ਇਲਾਵਾ ਇਸ ਜਾਂਚ ਦੇ ਦਾਇਰੇ ਵਿੱਚ ਕੈਲਗਰੀ ਅਤੇ ਸੇਂਟ ਐਲਬਰਟ ਦੇ ਪੀੜਤ ਵੀ ਸ਼ਾਮਲ ਹਨ।ਵੁੱਡ ਬਫੈਲੋ ਆਰ.ਸੀ.ਐਮ.ਪੀ. ਦੀ ਵਿੱਤੀ ਅਪਰਾਧ ਯੂਨੀਅਨ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ 'ਤੇ ਦੋ ਵਿਅਕਤੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਕੈਲਗਰੀ ਨਿਵਾਸੀ 22 ਸਾਲਾ Divianshu ਅਤੇ ਕਿਊਬੈਕ ਦੇ Ile Bizard ਦੇ ਰਹਿਣ ਵਾਲੇ 63 ਸਾਲਾ Pasquale Zanella ਖਿਲਾਫ ਖਿਲਾਫ $5,000 ਤੋਂ ਵੱਧ ਦੀ ਧੋਖਾਧੜੀ, ਪਛਾਣ ਚੋਰੀ, ਜਾਅਲੀ ਕ੍ਰੈਡਿਟ ਕਾਰਡ ਦੀ ਵਰਤੋਂ, $5,000 ਤੋਂ ਵੱਧ ਅਪਰਾਧਿਕ ਆਮਦਨ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹਨ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਨ੍ਹਾਂ ਵਿੱਚੋਂ ਕਿਸੇ ਵੀ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਕੇ ਮਦਦ ਜ਼ਰੂਰ ਕਰੇ।




