9.98C Vancouver
ADS

Sep 16, 2020 12:34 AM -

ਬੀ.ਸੀ. 'ਚ 3,000 ਦੇ ਕਰੀਬ ਲੋਕਾਂ ਨੂੰ ਕੀਤਾ ਜਾ ਰਿਹਾ ਮਾਨੀਟਰ, ਕੋਵਿਡ-19 ਦੇ 97 ਹੋਰ ਮਾਮਲੇ ਹੋਏ ਰਿਪੋਰਟ

Share On
about-3-000-people-in-b-c-under-covid-19-monitoring-97-new-positive-cases
(File) -  British Columbia'sProvincial health officer Dr. Bonnie Henry giving her views during a press conference. - (B.C. Government)

ਅੱਜ ਬੀ.ਸੀ. 'ਚ ਕੋਰੋਨਾ ਵਾਇਰਸ ਦੇ 97 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 7,376 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 219 ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 1,590 ਤੱਕ ਪਹੁੰਚ ਗਏ ਹਨ।

ਬੀ.ਸੀ. ਦੇ 63 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 20 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਹੁਣ ਤੱਕ ਸੂਬੇ ਦੇ ਕੁੱਲ 5,548 ਲੋਕ ਇਸ ਵਾਇਰਸ ਤੋਂ ਰਿਕਵਰ ਕਰ ਚੁੱਕੇ ਹਨ।

ਵੈਨਕੂਵਰ ਦੇ ਓਪਲ ਰਿਟਾਇਰਮੈਂਟ ਰੈਜ਼ੀਡੈਂਸ 'ਚ ਕੋਵਿਡ-19 ਸੰਬੰਧੀ ਆਊਟਬ੍ਰੇਕ ਐਲਾਨ ਦਿੱਤੀ ਗਈ ਹੈ।

ਇਸ ਦੇ ਨਾਲ ਸੂਬੇ 'ਚ ਆਊਟਬ੍ਰੇਕ ਦਾ ਸਾਹਮਣਾ ਕਰ ਰਹੇ ਲੌਂਗ ਟਰਮ ਕੇਅਰ ਹੋਮਸ ਅਤੇ ਅਸਿਸਟਿਡ ਲਿਵਿੰਗ ਫੈਸਿਲਟੀਆਂ ਦੀ ਗਿਣਤੀ 11 ਹੋ ਚੁੱਕੀ ਹੈ।

Latest news

search-underway-for-b-c-woman-missing-after-empty-boat-washes-ashore
Punjabi

ਨਨਾਈਮੋ 'ਚ ਸਮੁੰਦਰ ਕੰਢੇ ਪਹੁੰਚੀ ਖਾਲੀ ਕਿਸ਼ਤੀ, ਔਰਤ ਦੀ ਕੀਤੀ ਜਾ ਰਹੀ ਭਾਲ

ਨਨਾਈਮੋ 'ਚ ਇੱਕ ਲਾਪਤਾ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਲਾਪਤਾ ਔਰਤ ਦੀ ਉਮਰ 34 ਸਾਲ ਅਤੇ ਉਸ ਦਾ ਨਾਮ ਐਂਬਰ ਨਿਚਮੈਨ ਹੈ।
vaisakhi-nagar-kirtan-to-be-held-tomorrow-in-prince-george
Punjabi

ਪ੍ਰਿੰਸ ਜਾਰਜ ਵਿਚ ਭਲਕੇ ਸਜਾਇਆ ਜਾ ਰਿਹਾ ਹੈ ਵਿਸਾਖੀ ਨਗਰ ਕੀਰਤਨ

ਪ੍ਰਿੰਸ ਜਾਰਜ ਵਿਚ ਭਲਕੇ ਵਿਸਾਖੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਸ਼ਹਿਰ ਦੀ ਆਰਸੀਐਮਪੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਵੀ ਇਸ ਸਾਲ ਦੀ ਸਾਲਾਨਾ ਸਿੱਖ ਵਿਸਾਖੀ ਪਰੇਡ ਵਿਚ ਹਿੱਸਾ ਲੈਣ ਲਈ ਕਾਫੀ ਉਤਸ਼ਾਹਿਤ ਹੈ। ਕਾਂਸਟੇਬਲ ਪ੍ਰਬਨ ਬਸਰਾ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਸਾਡਾ ਰਿਸ਼ਤਾ ਮਜ਼ਬੂਤ ​​ਅਤੇ ਬਹੁਤ ਮਹੱਤਵਪੂਰਨ ਹੈ।
porter-airlines-launches-new-direct-flight-between-ottawa-and-victoria
Punjabi

ਪੋਰਟਰ ਏਅਰਲਾਈਨਜ਼ ਨੇ ਔਟਵਾ ਅਤੇ ਵਿਕਟੋਰੀਆ ਵਿਚਕਾਰ ਨਵੀਂ ਸਿੱਧੀ ਉਡਾਣ ਕੀਤੀ ਸ਼ੁਰੂ

ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਤੋਂ ਹੁਣ ਔਟਵਾ ਲਈ ਸਿੱਧੀ ਉਡਾਣ ਭਰੀ ਜਾ ਸਕਦੀ ਹੈ। ਪੋਰਟਰ ਏਅਰਲਾਈਨਜ਼ ਨੇ ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ ਅਤੇ ਔਟਵਾ ਇੰਟਰਨੈਸ਼ਨਲ ਏਅਰਪੋਰਟ ਵਿਚਕਾਰ ਨਵੀਂ ਨਾਨ-ਸਟਾਪ ਫਲਾਈਟ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਇਹ ਫਲਾਈਟ ਵਿਕਟੋਰੀਆ ਤੋਂ ਸਵੇਰ 11:50 ਵਜੇ ਚੱਲਿਆ ਕਰੇਗੀ।
ransom-demanded-from-murdered-harjit-singh-dhadda-family-reveals
Punjabi

ਕਤਲ ਕੀਤੇ ਗਏ ਹਰਜੀਤ ਸਿੰਘ ਢੱਡਾ ਤੋਂ ਮੰਗੀ ਗਈ ਸੀ ਫਿਰੌਤੀ, ਪਰਿਵਾਰ ਨੇ ਕੀਤਾ ਖੁਲਾਸਾ

ਮਿਸੀਸਾਗਾ ਵਿਚ ਬੁੱਧਵਾਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਤੋਂ ਫਿਰੌਤੀ ਮੰਗੀ ਗਈ ਸੀ। ਇਸ ਦਾ ਖੁਲਾਸਾ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਹੈ। ਉਨ੍ਹਾਂ ਧੀ ਗੁਰਲੀਨ ਢੱਡਾ ਨੇ ਕਿਹਾ ਕਿ ਉਸ ਦੇ ਪਿਤਾ ਤੋਂ $500,000 ਦੀ ਫਿਰੌਤੀ ਮੰਗ ਗਈ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
canada-post-report-recommends-phasing-out-daily-door-to-door-mail-delivery
Punjabi

ਕੈਨੇਡਾ ਪੋਸਟ ਵਲੋਂ ਰੋਜ਼ਾਨਾ ਡੋਰ-ਟੂ-ਡੋਰ ਮੇਲ ਡਿਲਿਵਰੀ ਕੀਤੀ ਜਾ ਸਕਦੀ ਹੈ ਬੰਦ

ਕੈਨੇਡਾ ਪੋਸਟ ਵਲੋਂ ਰੋਜ਼ਾਨਾ ਡੋਰ-ਟੂ-ਡੋਰ ਮੇਲ ਡਿਲਿਵਰੀ ਬੰਦ ਕੀਤੀ ਜਾ ਸਕਦੀ ਹੈ। ਇਹ ਸਿਫਾਰਸ਼ ਉਦਯੋਗਿਕ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕੀਤੀ ਹੈ। ਉਥੇ ਹੀ, ਦੂਜੇ ਪਾਸੇ ਕਾਰੋਬਾਰਾਂ ਲਈ ਰੋਜ਼ਾਨਾ ਡਿਲਿਵਰੀ ਜਾਰੀ ਰੱਖਣ ਲਈ ਕਿਹਾ ਗਿਆ ਹੈ। ਕਮਿਸ਼ਨਰ ਵਿਲੀਅਮ ਕੈਪਲਨ ਨੇ ਕਿਹਾ ਕਿ ਉਨ੍ਹਾਂ ਇਹ ਰਿਪੋਰਟ ਕੈਨੇਡਾ ਪੋਸਟ ਦੇ ਵਧਦੇ ਘਾਟੇ ਨੂੰ ਰੋਕਣ ਅਤੇ ਫਿਰ ਇਸ ਨੂੰ ਉਲਟਾਉਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link